Uniform Civil Code

UCC: ਉੱਤਰਾਖੰਡ ‘ਚ ਅਗਲੇ ਸਾਲ ਜਨਵਰੀ ‘ਚ ਲਾਗੂ ਹੋਵੇਗਾ ਯੂਨੀਫਾਰਮ ਸਿਵਲ ਕੋਡ

ਚੰਡੀਗੜ੍ਹ, 18 ਦਸੰਬਰ 2024: ਉੱਤਰਾਖੰਡ (Uttarakhand) ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ (Chief Minister Pushkar Singh Dhami) ਨੇ ਕਿਹਾ ਕਿ ਉੱਤਰਾਖੰਡ ‘ਚ ਅਗਲੇ ਸਾਲ ਯਾਨੀ ਜਨਵਰੀ 2025 ਤੋਂ ਯੂਨੀਫਾਰਮ ਸਿਵਲ ਕੋਡ (Uniform Civil Code) ਲਾਗੂ ਹੋ ਜਾਵੇਗਾ। ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

ਮੁੱਖ ਮੰਤਰੀ ਧਾਮੀ ਨੇ ਬੁੱਧਵਾਰ ਨੂੰ ਸਕੱਤਰੇਤ ਵਿਖੇ ਉੱਤਰਾਖੰਡ ਨਿਵੇਸ਼ ਅਤੇ ਬੁਨਿਆਦੀ ਢਾਂਚਾ ਵਿਕਾਸ ਬੋਰਡ (UIIDB) ਦੀ ਬੈਠਕ ਦੌਰਾਨ ਕਿਹਾ ਕਿ ਇਸ ਦੇ ਮਤੇ ਅਨੁਸਾਰ, ਸੂਬਾ ਸਰਕਾਰ ਨੇ ਯੂਨੀਫਾਰਮ ਸਿਵਲ ਕੋਡ ਨੂੰ ਲਾਗੂ ਕਰਨ ਲਈ ਹੋਮਵਰਕ ਪੂਰਾ ਕਰ ਲਿਆ ਹੈ।

ਸੀਐਮ ਪੁਸ਼ਕਰ ਸਿੰਘ ਧਾਮੀ ਨੇ ਦੱਸਿਆ ਕਿ ਮਾਰਚ 2022 ‘ਚ ਸੂਬੇ ‘ਚ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਮੰਤਰੀ ਮੰਡਲ ਦੀ ਪਹਿਲੀ ਬੈਠਕ ‘ਚ ਸੂਬੇ ਵਿੱਚ ਯੂਨੀਫਾਰਮ ਸਿਵਲ ਕੋਡ ਨੂੰ ਲਾਗੂ ਕਰਨ ਲਈ ਮਾਹਰਾਂ ਦੀ ਕਮੇਟੀ ਗਠਿਤ ਕਰਨ ਦਾ ਫੈਸਲਾ ਕੀਤਾ ਸੀ। ਇਸੇ ਲੜੀ ਤਹਿਤ ਸੇਵਾਮੁਕਤ ਜੱਜ ਰੰਜਨਾ ਪ੍ਰਕਾਸ਼ ਦੇਸਾਈ ਦੀ ਪ੍ਰਧਾਨਗੀ ਹੇਠ ਪੰਜ ਮੈਂਬਰੀ ਮਾਹਰਾਂ ਦੀ ਕਮੇਟੀ ਦਾ ਗਠਨ ਕੀਤਾ ਗਿਆ।

ਕਮੇਟੀ ਦੀ ਰਿਪੋਰਟ ਦੇ ਆਧਾਰ ‘ਤੇ ਯੂਨੀਫਾਰਮ ਸਿਵਲ ਕੋਡ ਬਿੱਲ 2024 (Uniform Civil Code) ਨੂੰ ਰਾਜ ਵਿਧਾਨ ਸਭਾ ਦੁਆਰਾ 07 ਫਰਵਰੀ, 2024 ਨੂੰ ਪਾਸ ਕੀਤਾ ਗਿਆ ਸੀ। ਇਸ ਬਿੱਲ ‘ਤੇ ਭਾਰਤ ਦੇ ਰਾਸ਼ਟਰਪਤੀ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਇਸ ਦਾ ਨੋਟੀਫਿਕੇਸ਼ਨ 12 ਮਾਰਚ, 2024 ਨੂੰ ਜਾਰੀ ਕੀਤਾ ਗਿਆ ਸੀ। ਇਸ ਤਹਿਤ ‘ਚ ਯੂਨੀਫਾਰਮ ਸਿਵਲ ਕੋਡ, ਉੱਤਰਾਖੰਡ 2024 ਐਕਟ ਦੇ ਨਿਯਮ ਵੀ ਤਿਆਰ ਕੀਤੇ ਗਏ ਹਨ।

Read More: Mahajan Firing Range: ਬੀਕਾਨੇਰ ‘ਚ ਯੁੱਧ ਅਭਿਆਸ ਦੌਰਾਨ ਵਾਪਰਿਆ ਵੱਡਾ ਹਾਦਸਾ, ਦੋ ਫੌਜੀ ਜਵਾਨਾਂ ਦੀ ਮੌ.ਤ

Scroll to Top