ਚੰਡੀਗੜ੍ਹ, 17 ਦਸੰਬਰ 2024: Diljit Dosanjh Concert: ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਨੇ ਹਾਲ ਹੀ ‘ਚ 14 ਦਸੰਬਰ ਨੂੰ ਆਪਣੇ ਚੰਡੀਗੜ੍ਹ ਸ਼ੋਅ ਦੌਰਾਨ ਇਹ ਕਹਿ ਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਕਿ ਉਹ ਲਾਈਵ ਸ਼ੋਅ ਲਈ ਮਾੜੇ ਬੁਨਿਆਦੀ ਢਾਂਚੇ ਕਾਰਨ ਇੱਥੇ ਕੋਈ ਕੰਸਰਟ ਨਹੀਂ ਕਰਨਗੇ | ਇਸ ਦੌਰਾਨ ਦਿਲਜੀਤ ਨੇ ਅਧਿਕਾਰੀਆਂ ਨੂੰ ਬਿਹਤਰ ਸਹੂਲਤਾਂ ਦਾ ਪ੍ਰਬੰਧ ਕਰਨ ਦੀ ਅਪੀਲ ਕੀਤੀ ਹੈ।
ਹਾਲਾਂਕਿ ਹੁਣ ਦਿਲਜੀਤ ਨੇ ਮੁੜ ਇਸ ਬਿਆਨ ‘ਤੇ ਮੁੜ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਨੇ ਕਦੇ ਨਹੀਂ ਕਿਹਾ ਕਿ ਉਹ ਭਾਰਤ ‘ਚ ਪਰਫਾਰਮ ਨਹੀਂ ਕਰੇਗਾ। ਦਿਲਜੀਤ ਦੋਸਾਂਝ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਟਿੱਪਣੀ ਸਿਰਫ਼ ਚੰਡੀਗੜ੍ਹ ਦੇ ਸਮਾਗਮ ਵਾਲੀ ਥਾਂ ਦੇ ਮੁੱਦਿਆਂ ਬਾਰੇ ਸੀ।
ਦਿਲਜੀਤ ਦੋਸਾਂਝ (Diljit Dosanjh) ਨੇ ਆਪਣੀ ਨਵੀਂ ਪੋਸਟ ਸਾਂਝੀ ਕਰਦਿਆਂ ਲਿਖਿਆ, ‘ਨਹੀਂ। ਮੈਂ ਕਿਹਾ ਸੀ ਕਿ ਚੰਡੀਗੜ੍ਹ (ਸੀ.ਐਚ.ਡੀ.) ‘ਚ ਸਮਾਗਮ ਦੇ ਸਥਾਨ ਨੂੰ ਲੈ ਕੇ ਕੋਈ ਸਮੱਸਿਆ ਹੈ। ਇਸ ਲਈ ਜਦੋਂ ਤੱਕ ਮੈਨੂੰ ਸਹੀ ਥਾਂ ਨਹੀਂ ਮਿਲ ਜਾਂਦੀ, “ਮੈਂ ਚੰਡੀਗੜ੍ਹ ‘ਚ ਅਗਲੇ ਸ਼ੋਅ ਦੀ ਯੋਜਨਾ ਨਹੀਂ ਬਣਾਵਾਂਗਾ, ਬਸ ਇਨਾਂ ਹੀ” |
Read More: Chandigarh Show: ਦਿਲਜੀਤ ਦੋਸਾਂਝ ਦੇ ਸ਼ੋਅ ‘ਤੇ Controversy, ਪੰਜਾਬ ਸ਼ਬਦ ਲਿਖਣ ਨੂੰ ਲੈ ਕੇ ਵਿਵਾਦ