ਚੰਡੀਗੜ੍ਹ, 17 ਦਸੰਬਰ 2024: Maharashtra News: ਸ਼ਿਵ ਸੈਨਾ (ਯੂਬੀਟੀ) ਦੇ ਮੁਖੀ ਊਧਵ ਠਾਕਰੇ (Uddhav Thackeray) ਨੇ ਅੱਜ ਨਾਗਪੁਰ ਦੇ ਵਿਧਾਨ ਭਵਨ ਵਿਖੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ (CM Devendra Fadnavis) ਨਾਲ ਮੁਲਾਕਾਤ ਕੀਤੀ ਹੈ। ਇਸ ਮੁਲਾਕਾਤ ਦੌਰਾਨ ਊਧਵ ਠਾਕਰੇ ਦੇ ਨਾਲ ਸ਼ਿਵ ਸੈਨਾ (ਯੂਬੀਟੀ) ਦੇ ਵਿਧਾਇਕ ਆਦਿਤਿਆ ਠਾਕਰੇ, ਅਨਿਲ ਪਰਬ ਅਤੇ ਵਰੁਣ ਸਰਦੇਸਾਈ ਵੀ ਮੌਜੂਦ ਸਨ।
ਜਿਕਰਯੋਗ ਹੈ ਕਿ ਕਿ ਊਧਵ ਠਾਕਰੇ ਰਾਜ ਵਿਧਾਨ ਸਭਾ ਦੇ ਚੱਲ ਰਹੇ ਸਰਦ ਰੁੱਤ ਇਜਲਾਸ ‘ਚ ਹਿੱਸਾ ਲੈਣ ਲਈ ਮੰਗਲਵਾਰ ਨੂੰ ਨਾਗਪੁਰ ਪਹੁੰਚੇ ਸਨ। ਜਿੱਥੇ ਉਹ ਸ਼ਾਮ ਨੂੰ ਸ਼ਿਵ ਸੈਨਾ (ਯੂ.ਬੀ.ਟੀ.) ਵਿਧਾਇਕ ਦਲ ਦੀ ਬੈਠਕ ‘ਚ ਵੀ ਸ਼ਿਰਕਤ ਕਰਨਗੇ।
ਇਸ ਤੋਂ ਪਹਿਲਾਂ ਨਾਗਪੁਰ ਪਹੁੰਚ ਕੇ ਊਧਵ ਠਾਕਰੇ (Uddhav Thackeray) ਨੇ ਮਹਾਰਾਸ਼ਟਰ ਸਰਕਾਰ (Maharashtra government) ‘ਤੇ ਨਿਸ਼ਾਨਾ ਸਾਧਿਆ ਸੀ। ਉਨ੍ਹਾਂ ਸੂਬਾ ਸਰਕਾਰ ਤੋਂ ‘ਵਨ ਨੇਸ਼ਨ, ਵਨ ਇਲੈਕਸ਼ਨ’ ਬਿੱਲ ਨੂੰ ਲਾਗੂ ਕਰਨ ਤੋਂ ਪਹਿਲਾਂ ਪਾਰਦਰਸ਼ੀ ਚੋਣ ਪ੍ਰਕਿਰਿਆ ਦੀ ਮੰਗ ਕੀਤੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਚੋਣ ਕਮਿਸ਼ਨਰ ਵੀ ਚੋਣਾਂ ਰਾਹੀਂ ਚੁਣੇ ਜਾਣ।
ਊਧਵ ਠਾਕਰੇ ਨੇ ਮਹਾਰਾਸ਼ਟਰ ਸਰਕਾਰ ਦੀ ਲੜਕੀ ਭੈਣ ਸਕੀਮ ‘ਤੇ ਵੀ ਚੁਟਕੀ ਲਈ। ਉਨ੍ਹਾਂ ਕਿਹਾ ਕਿ ਪਿਛਲੇ ਮਹੀਨੇ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਵਾਅਦੇ ਮੁਤਾਬਕ ਮਹਾਰਾਸ਼ਟਰ ਸਰਕਾਰ ਨੂੰ ਔਰਤਾਂ ਨੂੰ 2100 ਰੁਪਏ ‘ਲੜਕੀ ਭੈਣ ਯੋਜਨਾ’ (Ladki Bhaina Yojana) ਤਹਿਤ ਦਿੱਤੇ ਜਾਣੇ ਚਾਹੀਦੇ ਹਨ। ਇਸ ਸਮੇਂ ਔਰਤਾਂ ਨੂੰ ਹਰ ਮਹੀਨੇ 1500 ਰੁਪਏ ਦਿੱਤੇ ਜਾਂਦੇ ਹਨ।
Read More: India News: ਦੂਜੀ ਤਿਮਾਹੀ ‘ਚ 5.4 ਫੀਸਦੀ ਦੀ ਵਿਕਾਸ ਦਰ ਉਮੀਦ ਤੋਂ ਘੱਟ, ਛੇਤੀ ਹੋਵੇਗਾ ਸੁਧਾਰ: ਨਿਰਮਲਾ ਸੀਤਾਰਮਨ