ਚੰਡੀਗੜ੍ਹ, 17 ਦਸੰਬਰ 2024: ਇਨਕਮ ਟੈਕਸ (Income Tax) ਦੀ ਟੀਮ ਨੇ ਮੇਰਠ ‘ਚ ਵੱਡੇ ਕਾਰੋਬਾਰੀਆਂ ਅਤੇ ਭਾਜਪਾ ਆਗੂਆਂ ਦੇ ਘਰਾਂ ‘ਤੇ ਛਾਪੇਮਾਰੀ ਕੀਤੀ ਹੈ। ਮੇਰਠ ਇਨਕਮ ਟੈਕਸ ਦੀ ਟੀਮ ਤੜਕੇ ਟੀਪੀ ਨਗਰ ਥਾਣਾ ਖੇਤਰ ਦੇ ਵਿਸ਼ਵਕਰਮਾ ਬਿਲਡਰਜ਼ ਕੋਲ ਪਹੁੰਚੀ। ਟੀਮ ਨੇ ਵਿਸ਼ਵਕਰਮਾ ਬਿਲਡਰਜ਼ ਦੇ ਤਿੰਨ ਸਾਥੀਆਂ ਕਮਲ ਠਾਕੁਰ, ਪ੍ਰਦੀਪ ਗੁਪਤਾ ਉਰਫ ਪਿੰਕੀ ਅਤੇ ਸੰਜੇ ਜੈਨ ਦੇ ਘਰਾਂ ‘ਤੇ ਛਾਪੇਮਾਰੀ ਕੀਤੀ ਹੈ। ਟੀਮ ਅਜੇ ਵੀ ਕਾਰਵਾਈ ‘ਚ ਰੁੱਝੀ ਹੋਈ ਹੈ। ਵਿਭਾਗ ਦੀ ਛਾਪੇਮਾਰੀ ਨੇ ਪੂਰੇ ਸ਼ਹਿਰ ‘ਚ ਹਲਚਲ ਮਚਾ ਦਿੱਤੀ ਹੈ।
ਕਮਲ ਠਾਕੁਰ ਨੇ ਨਿਊ ਸ਼ੰਭੂ ਨਗਰ ਕਲੋਨੀ ਅਤੇ ਵਿਸ਼ਵਕਰਮਾ ਇੰਡਸਟਰੀਅਲ ਅਸਟੇਟ, ਉੱਤਰ ਪ੍ਰਦੇਸ਼ ਦੀ ਪਹਿਲੀ ਨਿੱਜੀ ਉਦਯੋਗਿਕ ਅਸਟੇਟ ਬਣਾਈ ਹੈ । ਹੁਣ ਇੰਡਸਟਰੀਅਲ ਅਸਟੇਟ ਦੇ ਵਿਸਥਾਰ ਦਾ ਕੰਮ ਵੀ ਕੀਤਾ ਜਾ ਰਿਹਾ ਹੈ।
ਇਨਕਮ ਟੈਕਸ (Income Tax) ਦੀ ਟੀਮ ਨੇ ਮੇਰਠ ਮਾਲ, ਨਿਊ ਸ਼ੰਭੂ ਨਗਰ ਅਤੇ ਤਿੰਨ ਹੋਰ ਥਾਵਾਂ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਨਕਮ ਟੈਕਸ ਦੀ ਟੀਮ ‘ਚ ਮੇਰਠ ਦੇ ਅਧਿਕਾਰੀਆਂ ਤੋਂ ਇਲਾਵਾ ਗਾਜ਼ੀਆਬਾਦ ਨੋਇਡਾ ਦੇ ਅਧਿਕਾਰੀ ਵੀ ਸ਼ਾਮਲ ਹਨ।
ਇਨਕਮ ਟੈਕਸ ਵਿਭਾਗ ਦੇ ਛਾਪੇ ਦੀ ਖਬਰ ਸੁਣਦੇ ਹੀ ਭਾਜਪਾ ਸਮਰਥਕ ਬਿਲਡਰ ਦੇ ਘਰ ਪਹੁੰਚ ਗਏ। ਟੀਪੀ ਨਗਰ ਥਾਣਾ ਖੇਤਰ ਦੇ ਨਿਊ ਸ਼ੰਭੂ ਨਗਰ ‘ਚ ਆਮਦਨ ਕਰ ਦੀ ਕਾਰਵਾਈ ਦੌਰਾਨ ਘਰ ਦੇ ਬਾਹਰ ਹੰਗਾਮਾ ਹੋਇਆ ਅਤੇ ਕੁਝ ਸਮਰਥਕਾਂ ਨੇ ਘਰ ਦੇ ਅੰਦਰ ਕੁੱਦਣ ਦੀ ਕੋਸ਼ਿਸ਼ ਵੀ ਕੀਤੀ। ਇਸ ਦੌਰਾਨ ਮੌਕੇ ‘ਤੇ ਭਾਰੀ ਪੁਲਿਸ ਬਲ ਤਾਇਨਾਤ ਹੈ।
Read More: One Nation One Election: ਕਿਵੇਂ ਲਾਗੂ ਹੋਵੇਗਾ ਇੱਕ ਦੇਸ਼ ਇੱਕ ਚੋਣ ਬਿੱਲ ?