Ludhiana News: ਇਸ ਸਕੂਲ ਨੇ ਛੁੱਟੀ ਦਾ ਕਰਤਾ ਐਲਾਨ, ਬੀਤੇ ਦਿਨ ਵਾਪਰਿਆ ਸੀ ਵੱਡਾ ਹਾਦਸਾ

17 ਦਸੰਬਰ 2024: ਲੁਧਿਆਣਾ (ludhiana) ਵਿੱਚ ਵਾਪਰੀ ਇੱਕ ਦਰਦਨਾਕ (accident) ਘਟਨਾ ਵਿੱਚ 2ਵੀਂ ਜਮਾਤ ਦੇ ਇੱਕ ਮਾਸੂਮ ਵਿਦਿਆਰਥੀ (student) ਦੀ ਮੌਤ(died) ਹੋ ਗਈ। ਦਰਅਸਲ, ਜਦੋਂ ਡਰਾਈਵਰ (driver) ਸਕੂਲ ਬੱਸ (school bus) ਨੂੰ ਪਿੱਛੇ ਕਰ ਰਿਹਾ ਸੀ, ਤਾਂ ਲੜਕੀ ਪਿਛਲੇ ਟਾਇਰਾਂ ਹੇਠ ਆ ਕੇ ਕੁਚਲ ਗਈ।

ਜਦੋਂ ਤੱਕ ਉਸ ਨੂੰ ਹਸਪਤਾਲ (hospital) ਲਿਜਾਇਆ ਗਿਆ, ਉਸ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕਾ 7 ਸਾਲਾ ਅਮਾਇਰਾ, ਜੀ.ਕੇ ਅਸਟੇਟ, ਭਾਮੀਆਂ ਰੋਡ ਦੀ ਰਹਿਣ ਵਾਲੀ ਹੈ, ਜੋ ਦੂਜੀ ਜਮਾਤ ਵਿੱਚ ਪੜ੍ਹਦੀ ਸੀ। ਲੜਕੀ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ।

ਇਸ ਕਾਰਨ ਅੱਜ ਯਾਨੀ ਮੰਗਲਵਾਰ ਨੂੰ ਬੀ.ਸੀ.ਏ. ਸਕੂਲ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਇਸ ਘਟਨਾ ਤੋਂ ਬਾਅਦ ਸਕੂਲ ਦੇ ਹੋਰ ਵਿਦਿਆਰਥੀ ਵੀ ਕਾਫੀ ਡਰੇ ਹੋਏ, ਪੁਲਿਸ ਨੇ ਬੱਸ ਚਾਲਕ ਸਿਮਰਨਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

read more:ਸਕੂਲ ਬੱਸ ਦੀ ਚਪੇਟ ‘ਚ ਆਈ ਮਾਸੂਮ ਬੱਚੀ, ਸਿਰ ‘ਚ ਲੱਗੀ ਗੰ.ਭੀ.ਰ ਸੱ.ਟ

Scroll to Top