suspended

Panchayat elections: ਪੰਚਾਇਤੀ ਚੋਣਾਂ ਦੌਰਾਨ 10 ਮੁਲਾਜ਼ਮਾਂ ਨੂੰ ਕੀਤਾ ਮੁਅੱਤਲ

17 ਦਸੰਬਰ 2024: ਗਿੱਦੜਬਾਹਾ (Gidderbaha) ਦੇ 14 ਪਿੰਡਾਂ ਅਤੇ ਦੌਲਾ (Daula) ਦੀ ਸਮੁੱਚੀ ਪੰਚਾਇਤ ਵਿੱਚ ਐਤਵਾਰ ਨੂੰ ਹੋਈਆਂ ਪੰਚਾਇਤੀ (Panchayat elections) ਚੋਣਾਂ ਦੌਰਾਨ 10 ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮੁਲਾਜ਼ਮਾਂ ਨੂੰ ਪੋਲਿੰਗ ਸਟਾਫ਼ ਵਜੋਂ ਡਿਊਟੀ ’ਤੇ ਲਾਇਆ ਗਿਆ ਸੀ। ਇਹ ਕਾਰਵਾਈ ਉਪ ਮੰਡਲ ਮੈਜਿਸਟ੍ਰੇਟ ਕਮ(Sub Divisional Magistrate) ਰਿਟਰਨਿੰਗ ਅਫ਼ਸਰ ਜਸਪਾਲ ਸਿੰਘ ਵੱਲੋਂ ਕੀਤੀ ਗਈ ਹੈ। ਰਿਟਰਨਿੰਗ ਅਫ਼ਸਰ ਜਸਪਾਲ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਰਾਜੇਸ਼ ਤ੍ਰਿਪਾਠੀ ਦੇ ਹੁਕਮਾਂ ’ਤੇ ਪੰਚਾਇਤੀ ਚੋਣਾਂ ਵਿੱਚ ਪੋਲਿੰਗ ਸਟਾਫ਼ ਵਜੋਂ ਮੁਲਾਜ਼ਮਾਂ ਦੀ ਡਿਊਟੀ ਲਗਾਈ ਗਈ ਸੀ।

ਪਰ ਐਚ.ਟੀ ਸਾਗਰ ਗਾਬਾ, ਜੂਨੀਅਰ ਸਹਾਇਕ ਗਮਦੂਰ ਸਿੰਘ, ਈ.ਟੀ.ਟੀ. ਜੋਗਿੰਦਰ ਪਾਲ ਸਿੰਘ, ਈ.ਟੀ.ਟੀ. ਦਿਨੇਸ਼ ਕੁਮਾਰ, ਈ.ਟੀ.ਟੀ. ਅਵਤਾਰ ਸਿੰਘ, ਈ.ਟੀ.ਟੀ. ਵਿਕਰਮ ਸਿੰਘ, ਲਾਇਬ੍ਰੇਰੀਅਨ ਗੁਰਜਿੰਦਰ ਸਿੰਘ, ਸਾਇੰਸ ਮਾਸਟਰ ਮਨਜੀਤ ਸਿੰਘ, ਰੁਪਿੰਦਰ ਸਿੰਘ, ਸੁਸ਼ੀਲ ਕੁਮਾਰ ਡਿਊਟੀ ਤੋਂ ਗਾਇਬ ਪਾਏ ਗਏ। ਇਨ੍ਹਾਂ ਮੁਲਾਜ਼ਮਾਂ ਦੀ ਅਣਗਹਿਲੀ ਕਾਰਨ ਵੋਟਾਂ ਦਾ ਬਹੁਤ ਹੀ ਜ਼ਰੂਰੀ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਭਾਵੇਂ ਇਨ੍ਹਾਂ ਮੁਲਾਜ਼ਮਾਂ ਨਾਲ ਵਾਰ-ਵਾਰ ਸੰਪਰਕ ਕਰਕੇ ਡਿਊਟੀ ’ਤੇ ਰਿਪੋਰਟ ਕਰਨ ਦਾ ਮੌਕਾ ਦਿੱਤਾ ਗਿਆ ਪਰ ਮੁਲਾਜ਼ਮਾਂ ਨੇ ਮੌਕਾ ਦੇਖ ਕੇ ਅਣਗੌਲਿਆ ਕਰ ਦਿੱਤਾ। ਜਿਸ ਕਾਰਨ ਉਕਤ ਮੁਲਾਜ਼ਮਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।

read more: ਪੰਜਾਬ ‘ਚ ਸ਼ਾਮ 4 ਵਜੇ ਤੱਕ 50 ਫੀਸਦੀ ਤੋਂ ਵੱਧ ਵੋਟਿੰਗ, ਇਨ੍ਹਾਂ ਜ਼ਿਲ੍ਹਿਆਂ ‘ਚ ਹੋਈਆਂ ਝੜੱਪਾਂ

Scroll to Top