ਚੰਡੀਗੜ੍ਹ, 16 ਦਸੰਬਰ 2024: IND vs AUS Test: ਭਾਰਤ ਅਤੇ ਆਸਟ੍ਰੇਲੀਆ (Australia) ਵਿਚਾਲੇ ਗਾਬਾ ‘ਚ ਖੇਡੇ ਜਾ ਰਿਹਾ ਟੈਸਟ ਮੈਚ (Gabba Test) ਦੇ ਤੀਜੇ ਦਿਨ ਦੀ ਖੁਦ ਸਮਾਪਤ ਹੋ ਗਈ ਹੈ | ਤੀਜੇ ਟੈਸਟ ਮੈਚ ‘ਚ ਮੀਂਹ ਅੜਿੱਕਾ ਬਣਿਆ ਹੋਇਆ ਹੈ, ਜਿਸ ਕਾਰਨ ਕਈ ਵਾਰ ਖੇਡ ਰੋਕਣੀ ਪਈ | ਸੋਮਵਾਰ ਨੂੰ ਸਿਰਫ਼ 33 ਓਵਰ ਹੀ ਖੇਡੇ ਜਾ ਸਕੇ।
ਤੀਜੇ ਦਿਨ ਦੀ ਖੇਡ ਬੂੰਦਾਬਾਂਦੀ ਦਰਮਿਆਨ ਸਮਾਪਤ ਹੋਈ, ਅੰਤ ‘ਚ ਕੁਝ ਮਿੰਟ ਦਾ ਖੇਡ ਬਾਕੀ ਸੀ ਪਰ ਖਰਾਬ ਰੋਸ਼ਨੀ ਕਾਰਨ ਅੰਪਾਇਰ ਨੇ ਸਿਰਫ ਇਕ ਓਵਰ ਬਾਅਦ ਹੀ ਖੇਡ ਨੂੰ ਰੋਕ ਦਿੱਤਾ। ਕੁਝ ਸਮੇਂ ਬਾਅਦ ਅੰਪਾਇਰਾਂ ਨੇ ਦਿਨ ਦੀ ਖੇਡ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ।
ਭਾਰਤੀ ਟੀਮ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ ਹੈ, ਭਾਰਤ ਦੇ ਦਿੱਗਜ਼ ਬੱਲੇਬਾਜਾਂ ਨੇ ਆਪਣੀਆਂ ਵਿਕਟ ਛੇਤੀ ਹੀ ਗੁਆ ਦਿੱਤੀਆਂ | ਭਾਰਤ ਨੇ ਆਪਣੀ ਪਹਿਲੀ ਪਾਰੀ ਵਿੱਚ ਚਾਰ ਵਿਕਟਾਂ ਗੁਆ ਕੇ 51 ਦੌੜਾਂ ਬਣਾ ਲਈਆਂ ਹਨ। ਆਸਟ੍ਰੇਲੀਆ ਦੀ ਪਾਰੀ (IND vs AUS) 445 ਦੌੜਾਂ ‘ਤੇ ਸਮਾਪਤ ਹੋਈ ਸੀ । ਸਟੀਵ ਸਮਿਥ ਅਤੇ ਟ੍ਰੈਵਿਸ ਹੈੱਡ ਨੇ ਦੂਜੇ ਸੈਸ਼ਨ ‘ਚ ਕੋਈ ਵਿਕਟ ਨਹੀਂ ਡਿੱਗਣ ਦਿੱਤੀ ਸੀ । ਦੋਵਾਂ ਨੇ ਚੌਥੀ ਵਿਕਟ ਲਈ 242 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ । ਅਜਿਹੇ ‘ਚ ਭਾਰਤੀ ਟੀਮ ਅਜੇ ਵੀ 394 ਦੌੜਾਂ ਪਿੱਛੇ ਹੈ।
ਯਸ਼ਸਵੀ ਜੈਸਵਾਲ ਪਾਰੀ ਦੀ ਦੂਜੀ ਹੀ ਗੇਂਦ ‘ਤੇ ਆਊਟ ਹੋ ਗਏ, ਫਿਰ ਤੀਜੇ ਓਵਰ ‘ਚ ਭਾਰਤ ਨੇ ਸ਼ੁਭਮਨ ਗਿੱਲ ਦਾ ਵਿਕਟ ਗੁਆ ਦਿੱਤਾ। ਸਟਾਰਕ ਨੇ ਦੋਵਾਂ ਨੂੰ ਪੈਵੇਲੀਅਨ ਭੇਜਿਆ। ਸ਼ੁਭਮਨ ਗਿੱਲ ਇਕ ਦੌੜ ਹੀ ਬਣਾ ਸਕਿਆ ਜਦਕਿ ਯਸ਼ਸਵੀ ਨੇ ਚਾਰ ਦੌੜਾਂ ਬਣਾਈਆਂ। ਇਸ ਤੋਂ ਬਾਅਦ ਵਿਰਾਟ ਕੋਹਲੀ ਤੋਂ ਕਾਫ਼ੀ ਉਮੀਦਾਂ ਸਨ ਪਰ ਉਹ ਵੀ ਕੁਝ ਖਾਸ ਨਹੀਂ ਕਰ ਸਕੇ ਅਤੇ ਤਿੰਨ ਦੌੜਾਂ ਬਣਾ ਕੇ ਆਊਟ ਹੋ ਗਏ। ਵਿਰਾਟ ਕੋਹਲੀ ਨੂੰ ਜੋਸ਼ ਹੇਜ਼ਲਵੁੱਡ ਨੇ ਆਊਟ ਕੀਤਾ ਹੈ ।
Read More: IND vs AUS: ਭਾਰਤ-ਆਸਟ੍ਰੇਲੀਆ ਵਿਚਾਲੇ ਟੈਸਟ ਮੈਚ ‘ਚ ਮੀਂਹ ਕਾਰਨ ਚੌਥੀ ਵਾਰ ਰੁਕੀ ਖੇਡ