ਚੰਡੀਗੜ੍ਹ, 14 ਦਸੰਬਰ 2024: ਚੰਡੀਗੜ੍ਹ ਪੀ.ਜੀ.ਆਈ. (Chandigarh PGI) ‘ਚ ਇਲਾਜ਼ ਕਰਵਾਉਣ ਵਾਲੇ ਮਰੀਜ਼ਾਂ ਦੀ ਗਿਣਤੀ ਹਰ ਸਾਲ ਵਧ ਰਹੀ ਹੈ | ਚੰਡੀਗੜ੍ਹ ਪੀ.ਜੀ.ਆਈ ‘ਚ ਪੰਜਾਬ ਸਮੇਤ ਕਈ ਸੂਬਿਆਂ ਦੇ ਲੋਕ ਆਪਣਾ ਇਲਾਜ਼ ਕਰਵਾਉਣ ਆਉਂਦੇ ਹਨ | ਮਿਲੇ ਅੰਕੜਿਆਂ ਮੁਤਾਬਕ ਪੀ.ਜੀ.ਆਈ. ਜ਼ਿਆਦਾਤਰ ਮਰੀਜ਼ ਪੰਜਾਬ ਤੋਂ ਆਉਂਦੇ ਹਨ।
ਸਾਲ 2023 ਤੋਂ 2024 ਦੀ ਵਿੱਤੀ ਰਿਪੋਰਟ ਮੁਤਾਬਕ ਚੰਡੀਗੜ੍ਹ ਪੀ.ਜੀ.ਆਈ. ‘ਚ ਪੰਜਾਬ ਦੇ 10 ਲੱਖ ਤੋਂ ਵੱਧ ਮਰੀਜ਼ਾਂ ਨੇ ਓ.ਪੀ.ਡੀ. (Chandigarh PGI) ‘ਚ ਇਲਾਜ ਕਰਵਾਇਆ ਹੈ | ਦੂਜੇ ਨੰਬਰ ‘ਤੇ ਹਰਿਆਣਾ ਆਉਂਦਾ ਹੈ। ਇਸ ਤੋਂ ਬਾਅਦ ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਦਾ ਨੰਬਰ ਆਉਂਦਾ ਹੈ।
ਚੰਡੀਗੜ੍ਹ ਪੀ.ਜੀ.ਆਈ ‘ਚ ਇਲਾਜ਼ ਕਰਵਾਉਣ ਵਾਲੇ ਸੂਬੇ:-
ਪੰਜਾਬ : 1025756 (37.8 ਫੀਸਦੀ)
ਹਰਿਆਣਾ: 463617 (17.1 ਫੀਸਦੀ)
ਚੰਡੀਗੜ੍ਹ : 463 550 (17.1ਫੀਸਦੀ)
ਹਿਮਾਚਲ ਪ੍ਰਦੇਸ਼ : 372096 (13.7 ਫੀਸਦੀ)
ਉੱਤਰ ਪ੍ਰਦੇਸ਼: 144149 (5.3 ਫੀਸਦੀ )
ਜੰਮੂ ਅਤੇ ਕਸ਼ਮੀਰ: 87268 (3.2 ਫੀਸਦੀ)
ਉਤਰਾਖੰਡ: 29774 (1.1 ਫੀਸਦੀ)
ਹੋਰ ਸੂਬੇ: 126430 (4.7 ਫੀਸਦੀ)
ਪੀ.ਜੀ.ਆਈ. ਅਸੀਂ ਲੰਬੇ ਸਮੇਂ ਤੋਂ ਕੋਸ਼ਿਸ਼ ਕਰ ਰਹੇ ਹਾਂ ਕਿ ਹੋਰ ਸੂਬਿਆਂ ‘ਚ ਵੀ ਬਿਹਤਰ ਸੁਵਿਧਾਵਾਂ ਸ਼ੁਰੂ ਕੀਤੀਆਂ ਜਾਣ ਤਾਂ ਜੋ ਬੋਝ ਘੱਟ ਹੋ ਸਕੇ । ਪੰਜਾਬ ਦੀ ਗੱਲ ਕਰੀਏ ਤਾਂ ਇਸ ਸਾਲ ਸੰਗਰੂਰ ਸੈਟੇਲਾਈਟ ਸੈਂਟਰ ਸ਼ੁਰੂ ਕੀਤਾ ਗਿਆ ਸੀ। ਅਜਿਹੇ ‘ਚ ਮਰੀਜ਼ਾਂ ਦੀ ਗਿਣਤੀ ‘ਚ ਬਹੁਤੀ ਕਮੀ ਫਿਲਹਾਲ ਨਹੀਂ ਦੇਖੀ ਜਾ ਸਕਦੀ ਪਰ ਆਉਣ ਵਾਲੇ ਸਮੇਂ ‘ਚ ਗਿਣਤੀ ‘ਚ ਫਰਕ ਜ਼ਰੂਰ ਦੇਖਿਆ ਜਾ ਸਕਦਾ ਹੈ।
ਸੰਗਰੂਰ ਸੈਟੇਲਾਈਟ ਸੈਂਟਰ ਦਾ ਉਦਘਾਟਨ ਫਰਵਰੀ ‘ਚ ਕੀਤਾ ਗਿਆ ਸੀ। ਇਸ ਦਾ ਮਕਸਦ ਪੀ.ਜੀ.ਆਈ. ‘ਚ ਮਰੀਜ਼ਾਂ ਦੇ ਵਧਦੇ ਬੋਝ ਨੂੰ ਘਟਾਉਣਾ ਅਤੇ ਨੇੜਲੇ ਮਰੀਜ਼ਾਂ ਨੂੰ ਇਲਾਜ ਮੁਹੱਈਆ ਕਰਵਾਉਣਾ ਸੀ। ਭਾਵੇਂ ਕੇਂਦਰ ਸ਼ੁਰੂ ਹੋਏ ਨੂੰ ਥੋੜਾ ਸਮਾਂ ਹੀ ਹੋਇਆ ਹੈ ਪਰ ਓ.ਪੀ.ਡੀ. ਗਿਣਤੀ 600 ਤੱਕ ਪਹੁੰਚ ਗਈ ਹੈ। ਕਲੀਨਿਕਲ ਓਨਕੋਲੋਜੀ ਵਿਭਾਗ ਵੀ ਹਾਲ ਹੀ ‘ਚ ਸ਼ੁਰੂ ਹੋਇਆ ਹੈ। ਸੰਗਰੂਰ ਸੈਟੇਲਾਈਟ ਸੈਂਟਰ ਪੀ.ਜੀ.ਆਈ ਸਕੀਮ ‘ਚ ਵੱਡੀ ਭੂਮਿਕਾ ਨਿਭਾਈ ਹੈ |
Read More: Punjab Weather Alert: ਮੌਸਮ ਵਿਭਾਗ ਵੱਲੋਂ ਪੰਜਾਬ ‘ਚ ਠੰਡ ਦਾ ਔਰੇਂਜ ਅਲਰਟ ਜਾਰੀ