methi dana

Fenugreek water: ਰਸੋਈ ‘ਚ ਮੌਜ਼ੂਦ ਇਸ ਦਾਣੇ ਦੇ ਜਾਣੋ ਕੀ ਹਨ ਫ਼ਾਇਦੇ, ਕਿਵੇਂ ਕਰਨੀ ਵਰਤੋਂ

14 ਦਸੰਬਰ 2024: ਮੇਥੀ ਦਾਣੇ (Fenugreek seed water) ਦਾ ਪਾਣੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਇੱਕ ਸ਼ਕਤੀਸ਼ਾਲੀ ਕੁਦਰਤੀ (natural drink) ਡਰਿੰਕ ਹੈ, ਜੋ ਸਰੀਰ ਨੂੰ ਅੰਦਰੋਂ ਸਿਹਤਮੰਦ ਅਤੇ ਊਰਜਾਵਾਨ ਰੱਖਣ ਵਿੱਚ ਮਦਦ ਕਰਦਾ ਹੈ। ਮੇਥੀ ਦੇ ਬੀਜ ਫਾਈਬਰ, (Fenugreek seeds are rich in fiber, protein) ਪ੍ਰੋਟੀਨ, ਸਿਹਤਮੰਦ ਚਰਬੀ, ਵਿਟਾਮਿਨ (body healthy and energetic from within) ਅਤੇ ਖਣਿਜਾਂ ਨਾਲ ਭਰਪੂਰ ਹੁੰਦੇ ਹਨ, ਜੋ ਸਰੀਰ ਦੇ ਸਾਰੇ ਅੰਗਾਂ ਦੇ ਕੰਮਕਾਜ ਨੂੰ ਬਿਹਤਰ ਬਣਾਉਂਦੇ ਹਨ। ਦੱਸ ਦੇਈਏ ਕਿ ਮੇਥੀ ਤਾਂ ਸਾਨੂੰ ਆਮ ਹੀ ਘਰ ਦੇ ਵਿੱਚ ਪਾਈ ਜਾਂਦੀ ਹੀ, ਦੱਸ ਦੇਈਏ ਕਿ ਜੋ ਸਾਡੀ ਰਸੋਈ ਦੇ ਵਿਚ ਜੋ ਵੀ ਸਮਾਨ ਰੱਖਿਆ ਜਾਂਦਾ ਹੈ ਉਹ ਹਰ ਇੱਕ ਹੀ ਸਾਡੇ ਸਰੀਰ ਲਈ ਬਹੁਤ ਹੀ ਲਾਹੇਵੰਦ ਹੁੰਦੇ ਹਨ, ਅਜਿਹਾ ਹੀ ਅਸੀਂ ਤੁਹਾਨੂੰ ਮੇਥੀ (Fenugreek) ਬਾਰੇ ਦਸਾਂਗੇ, ਦੱਸ ਦੇਈਏ ਕਿ ਮੇਥੀ ਦੇ ਬੀਜਾਂ ਨੂੰ ਰਾਤ ਭਰ ਪਾਣੀ (WATER) ‘ਚ ਭਿਓ ਕੇ ਸਵੇਰੇ ਪੀਤਾ ਜਾਵੇ ਤਾਂ ਇਸ ਦੇ ਫਾਇਦੇ (benefits) ਦੁੱਗਣੇ ਹੋ ਜਾਂਦੇ ਹਨ। ਆਓ ਜਾਣਦੇ ਹਾਂ ਇਸ ਦੇ ਹੋਰ ਕੀ ਕੀ ਫਾਇਦੇ ਹਨ|

Fenugreek water: ਪਾਚਨ ਲਈ ਫਾਇਦੇਮੰਦ

ਮੇਥੀ ਦੇ ਬੀਜਾਂ ‘ਚ ਘੁਲਣਸ਼ੀਲ ਫਾਈਬਰ ਪਾਇਆ ਜਾਂਦਾ ਹੈ, ਜੋ ਪਾਚਨ ਕਿਰਿਆ ਨੂੰ ਬਿਹਤਰ ਬਣਾਉਣ ‘ਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇਹ ਕਬਜ਼, ਬਦਹਜ਼ਮੀ, ਗੈਸ ਅਤੇ ਪੇਟ ਦੀ ਜਲਣ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਂਦਾ ਹੈ। ਇਸ ਤੋਂ ਇਲਾਵਾ ਮੇਥੀ ਦੇ ਬੀਜਾਂ ਦਾ ਪਾਣੀ ਪੇਟ ਦੀ ਅੰਦਰੂਨੀ ਸੋਜ ਨੂੰ ਵੀ ਘੱਟ ਕਰਦਾ ਹੈ ਅਤੇ ਪੇਟ ਨੂੰ ਆਰਾਮ ਦਿੰਦਾ ਹੈ। ਇਹ ਐਸੀਡਿਟੀ ਅਤੇ ਦਿਲ ਦੀ ਜਲਨ ਨੂੰ ਸ਼ਾਂਤ ਕਰਦਾ ਹੈ।

Fenugreek water: ਕੋਲੈਸਟ੍ਰੋਲ ਨੂੰ ਘਟਾਉਣ ਵਿੱਚ ਮਦਦ

ਮੇਥੀ ਦੇ ਬੀਜਾਂ ‘ਚ ਸੈਪੋਨਿਨ ਨਾਂ ਦਾ ਤੱਤ ਪਾਇਆ ਜਾਂਦਾ ਹੈ, ਜੋ ਸਰੀਰ ‘ਚ ਕੋਲੈਸਟ੍ਰਾਲ ਦੇ ਸੋਖਣ ਨੂੰ ਘੱਟ ਕਰਦਾ ਹੈ। ਇਹ ਖਾਸ ਤੌਰ ‘ਤੇ ਐਲਡੀਐਲ (ਬੁਰਾ ਕੋਲੇਸਟ੍ਰੋਲ) ਨੂੰ ਘਟਾਉਣ ਵਿਚ ਮਦਦਗਾਰ ਹੁੰਦਾ ਹੈ, ਜਿਸ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ। ਇਸ ਦੇ ਨਿਯਮਤ ਸੇਵਨ ਨਾਲ ਖੂਨ ਵਿੱਚ ਕੋਲੈਸਟ੍ਰਾਲ ਦਾ ਪੱਧਰ ਕੰਟਰੋਲ ਵਿੱਚ ਰਹਿੰਦਾ ਹੈ ਅਤੇ ਦਿਲ ਦੀ ਸਿਹਤ ਵੀ ਠੀਕ ਰਹਿੰਦੀ ਹੈ। ਮੇਥੀ ਦੇ ਬੀਜ, ਖਾਸ ਤੌਰ ‘ਤੇ ਸੈਪੋਨਿਨ ਦੀ ਮੌਜੂਦਗੀ ਕਾਰਨ, ਸਰੀਰ ਵਿੱਚ ਚਰਬੀ ਨੂੰ ਜਜ਼ਬ ਹੋਣ ਤੋਂ ਰੋਕਦਾ ਹੈ|

Fenugreek water: ਭਾਰ ਘਟਾਉਣ ਵਿੱਚ ਮਦਦਗਾਰ

ਮੇਥੀ ਦੇ ਬੀਜਾਂ ਵਿੱਚ ਇੱਕ ਵਿਸ਼ੇਸ਼ ਕਿਸਮ ਦਾ ਫਾਈਬਰ, ਗਲੂਕੋਮੈਨਨ ਹੁੰਦਾ ਹੈ, ਜੋ ਅੰਤੜੀਆਂ ਵਿੱਚ ਚੀਨੀ ਦੇ ਸੋਖਣ ਨੂੰ ਹੌਲੀ ਕਰ ਦਿੰਦਾ ਹੈ। ਇਸ ਦਾ ਮਤਲਬ ਹੈ ਕਿ ਸ਼ੂਗਰ ਲੈਵਲ ਕੰਟਰੋਲ ਰਹਿੰਦਾ ਹੈ ਅਤੇ ਸਰੀਰ ‘ਚ ਜ਼ਿਆਦਾ ਚਰਬੀ ਜਮ੍ਹਾ ਨਹੀਂ ਹੁੰਦੀ। ਇਸ ਤੋਂ ਇਲਾਵਾ ਮੇਥੀ ਦੇ ਬੀਜਾਂ ‘ਚ ਕੈਲੋਰੀ ਦੀ ਮਾਤਰਾ ਘੱਟ ਹੁੰਦੀ ਹੈ, ਜਿਸ ਕਾਰਨ ਇਹ ਭਾਰ ਘਟਾਉਣ ‘ਚ ਮਦਦਗਾਰ ਬਣਦੇ ਹਨ। ਮੇਥੀ ਦੇ ਪਾਣੀ ਦਾ ਸੇਵਨ ਸਰੀਰ ਵਿੱਚ ਚਰਬੀ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ, ਅਤੇ ਭੁੱਖ ਨੂੰ ਕੰਟਰੋਲ ਕਰਦਾ ਹੈ ਅਤੇ ਜ਼ਿਆਦਾ ਖਾਣ ਤੋਂ ਰੋਕਦਾ ਹੈ।

read more: Health Tips: ਧੁੰਨੀ ‘ਚ ਕਿਉ ਲਗਾਇਆ ਜਾਂਦਾ ਹੈ ਤੇਲ, ਜਾਣੋ ਇਸਦੇ ਫਾਇਦੇ

Scroll to Top