MP Meet Hayer

ਪੰਜਾਬ ‘ਚ ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਭਰਪਾਈ ਕਰੇ ਕੇਂਦਰ ਸਰਕਾਰ: MP ਮੀਤ ਹੇਅਰ

ਚੰਡੀਗੜ੍ਹ, 12 ਦਸੰਬਰ 2024: ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ (MP Meet Hayer) ਨੇ ਅੱਜ ਲੋਕ ਸਭਾ ‘ਚ ਕਈਂ ਅਹਿਮ ਮੁੱਦੇ ਚੁੱਕੇ | ਲੋਕ ਸਭਾ ਦੀ ਦੀ ਕਾਰਵਾਈ ਦੌਰਾਨ ਮੀਤ ਹੇਅਰ ਨੇ ਆਪਦਾ ਪ੍ਰਬੰਧਨ ਫੰਡ ਦੀ ਵੰਡ ਦਾ ਮੁੱਦਾ ਚੁੱਕਿਆ |

ਐੱਮ.ਪੀ ਮੀਤ ਹੇਅਰ (MP Meet Hayer) ਨੇ ਕਿਹਾ ਕਿ ਆਫ਼ਤ ਪ੍ਰਬੰਧਨ ਫੰਡਾਂ ਦੀ ਵੰਡ ਲਈ ਸੂਬੇ ਦੀ ਨੁਮਾਇੰਦਗੀ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਸਾਲ 2023 ‘ਚ ਭਾਰੀ ਮੀਂਹ ਕਾਰਨ ਹੜ੍ਹਾਂ ਦੇ ਚੱਲਦੇ ਪੰਜਾਬ, ਹਿਮਾਚਲ ਪ੍ਰਦੇਸ਼ ਦਾ ਕਾਫ਼ੀ ਨੁਕਸਾਨ ਹੋਇਆ, ਪਰ ਵਿਸ਼ੇਸ਼ ਪੈਕੇਜ ਬਿਹਾਰ ਨੂੰ ਦਿੱਤਾ ਗਿਆ, ਉਥੇ ਵੀ ਹੜ੍ਹ ਕਾਰਨ ਨੁਕਸਾਨ ਹੋਇਆ |

ਐੱਮ.ਪੀ ਮੀਤ ਹੇਅਰ ਨੇ ਕਿਹਾ ਕਿ ਨਵੇਂ ਨਾਰਮਸ ਦੇ ਮੁਤਾਬਕ 2023 ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਪੰਜਾਬ ‘ਚ 1600 ਕਰੋੜ ਰੁਪਏ ਦੀ ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਇਆ ਹੈ | ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਹਰਿਆਣਾ ਤੋਂ NOC ਨਾ ਮਿਲਣ ਕਾਰਨ ਕਿਸਾਨਾਂ ਨੂੰ ਘੱਗਰ ਤੋਂ ਕਾਫ਼ੀ ਨੁਕਸਾਨ ਹੋ ਰਿਹਾ ਹੈ | ਐੱਮ.ਪੀ ਮੀਤ ਹੇਅਰ ਨੇ ਲੋਕ ਸਭਾ ‘ਚ ਅਪੀਲ ਕੀਤੀ ਕਿ ਕੇਂਦਰ ਸਰਕਾਰ ਪੰਜਾਬ ਅਤੇ ਹਰਿਆਣਾ ਦੇ NOC ਮੁੱਦੇ ਨੂੰ ਹੱਲ ਕਰੇ|

Scroll to Top