Punjabi food Rating

Punjabi Food Rating: ਪੰਜਾਬ ਨੇ ਬਿਹਤਰੀਨ ਖਾਣਿਆਂ ਵਜੋਂ ਦੁਨੀਆ ਭਰ ‘ਚ 7ਵਾਂ ਸਥਾਨ ਕੀਤਾ ਹਾਸਲ

ਚੰਡੀਗੜ੍ਹ, 12 ਦਸੰਬਰ 2024 : Punjabi Food Rating: ਪੰਜਾਬ ਦਾ ਸਰ੍ਹੋਂ ਦਾ ਸਾਗ ਅਤੇ ਮੱਕੇ ਦੀ ਰੋਟੀ ਵਿਸ਼ਵ ਪ੍ਰਸਿੱਧ ਹਨ। ਇਕੱਲੇ ਭਾਰਤ ‘ਚ ਹੀ ਸਗੋਂ ਵਿਦੇਸ਼ਾਂ ‘ਚ ਵੀ ਪੰਜਾਬੀ ਖਾਣੇ (Punjabi food) ਦੀ ਮਹਿਕ ਛਾਈ ਹੋਈ ਹੈ ਅਤੇ ਵਿਦੇਸ਼ਾਂ ਲੋਕ ਵੀ ਪੰਜਾਬੀ ਖਾਣੇ ਨੂੰ ਕਾਫ਼ੀ ਪਸੰਦ ਕਰ ਰਹੇ ਹਨ |

ਇਸਦੇ ਨਾਲ ਹੀ ਦਾਲ ਮੱਖਣੀ ਅਤੇ ਅੰਮ੍ਰਿਤਸਰੀ ਕੁਲਚਾ ਵੀ ਬਹੁਤ ਮਸ਼ਹੂਰ ਅਤੇ ਸੁਆਦਲੇ ਪਕਵਾਨ ਹਨ, ਜਿਨ੍ਹਾਂ ਨੂੰ ਦੇਖ ਕੇ ਮੂੰਹ ‘ਚ ਪਾਣੀ ਆ ਜਾਂਦਾ ਹੈ। ਦੇਸ਼ਾਂ ਵਿਦੇਸ਼ਾਂ ‘ਚ ਪੰਜਾਬ ਦੇ ਪਕਵਾਨਾਂ ਨੇ ਆਪਣਾ ਇੱਕ ਅਹਿਮ ਸਥਾਨ ਹਾਸਲ ਕੀਤਾ, ਦੇਸ਼ਾਂ ਵਿਦੇਸ਼ਾਂ ਤੋਂ ਪੰਜਾਬ ਆਉਂਦੇ ਸੈਲਾਨੀਆਂ ਵੱਲੋਂ ਇਹਨਾਂ ਪਕਵਾਨਾਂ ਦਾ ਸਵਾਦ ਜਰੂਰ ਚਖਿਆ ਜਾਂਦਾ ਤੇ ਇਸ ਕਰਕੇ ਹੁਣ ਪੰਜਾਬ ਖਾਣ-ਪੀਣ ਦੇ ਬਿਹਤਰੀਨ ਵਜੋਂ 7ਵੇਂ ਸਥਾਨ ‘ਤੇ ਉਭਰਿਆ ਹੈ|

ਦੱਸ ਦਈਏ ਕਿ ਇਸ ਗੱਲ ਦਾ ਖੁਲਾਸਾ ਮਸ਼ਹੂਰ ਗਾਇਡ ‘ਟੈਸਟ ਐਟਲਸ’ ਵਲੋਂ ਕੀਤਾ ਗਿਆ ਹੈ, ਜਿਹਨਾਂ ਨੇ ਕਿਹਾ ਹੈ ਕਿ ਦੁਨੀਆ ਦੇ 100 ਬਿਹਤਰੀਨ ਖਾਣ (Punjabi food) ਵਾਲੇ ਇਲਾਕਿਆਂ ‘ਚ ਪੰਜਾਬ ਨੂੰ ਸੱਤਵਾਂ ਸਥਾਨ ਹਾਸਲ ਹੋਇਆ ਹੈ, ਉਥੇ ਹੀ ਇਹਵੀ ਦੱਸ ਦਈਏ ਕਿ ਜਲੰਧਰ ਦੀ ਹਵੇਲੀ ਦਾ ਨਾਂਅ ਵੀ ਇਸ ਸੂਚੀ ‘ਚ ਸ਼ਾਮਲ ਹੈ, ਉਥੇ ਹੀ ‘ਟੈਸਟ ਐਟਲਸ’ ਵਲੋਂ ਜਾਰੀ ਕੀਤੀ ਗਈ ਸੂਚੀ ‘ਚ ਪਹਿਲਾਂ ਸਥਾਨ ਇਟਲੀ, ਦੂਜਾ ਸਥਾਨ ਗਰੀਸ ਤੇ ਤੀਜਾ ਸਥਾਨ ਇਮੀਲੀਆ- ਰੋਮਾਗਨਾ ( ਇਟਲੀ) ਨੇ ਹਾਸਲ ਕੀਤਾ ਹੈ |

ਉਥੇ ਹੀ ਦੱਸ ਦਈਏ ਕਿ ਸਿਰਫ ਪੰਜਾਬ ਨਹੀਂ ਬਲਕਿ ਇਸ ਤੋਂ ਇਲਾਵਾ ਇਸ ਸੂਚੀ ‘ਚ ਮਹਾਰਾਸ਼ਟਰ ਤੇ ਪੱਛਮੀ ਬੰਗਾਲ ਵੀ ਸ਼ਮਲ ਹਨ| ਮਹਾਰਾਸ਼ਟਰ ਨੇ ਇਸ ਸੂਚੀ ‘ਚ 41ਵਾਂ ਸਥਾਨ ਹਾਸਲ ਕੀਤਾ ਹੈ, ਉਥੇ ਹੀ ਦੱਸ ਦਈਏ ਕਿ 59ਵੇਂ ਸਥਾਨ ਤੇ ਆਏ ਦੱਖਣ ਭਾਰਤ ਨੂੰ ਸਿੰਗਲ ਐਂਟਰੀ ਵਜੋਂ ਜਗ੍ਹਾ ਮਿਲੀ ਹੈ|

Read More: Health: ਅੰਜੀਰ ਦਾ ਪਾਣੀ ਕਿਹੜੀਆਂ ਬਿਮਾਰੀਆਂ ‘ਚ ਫਾਇਦੇਮੰਦ, ਜਾਣੋ ਇਸ ਨੂੰ ਪੀਣ ਦਾ ਸਹੀ ਤਰੀਕਾ

Scroll to Top