Moga News: ਤੇਜ਼ ਰਫਤਾਰ ਐਂਬੂਲੈਂਸ ਦੀ ਲਪੇਟ ‘ਚ ਆਉਣ ਕਾਰਨ ਬਾਈਕ ਸਵਾਰ ਗੰਭੀਰ ਜ਼.ਖ.ਮੀ

12 ਦਸੰਬਰ 2024: ਤੇਜ਼ ਰਫ਼ਤਾਰ ਕਾਰਨ ਵਾਪਰੇ ਹਾਦਸਿਆਂ (accidents) ਵਿੱਚ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ, ਅੱਜ ਸਵੇਰੇ ਸਰਕਾਰੀ (government hospital) ਹਸਪਤਾਲ ਵਿੱਚ ਤੇਜ਼ ਰਫ਼ਤਾਰ ਐਂਬੂਲੈਂਸ (speeding ambulance)  ਦੀ ਲਪੇਟ ਵਿੱਚ ਆ ਕੇ ਇੱਕ ਬਾਈਕ (bike)  ਸਵਾਰ ਗੰਭੀਰ ਜ਼ਖ਼ਮੀ ਹੋ ਗਿਆ। ਜੋ ਕਿ ਮੋਗਾ ਵਿਚ ਦਾਖਲ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਅਤੇ ਚਸ਼ਮਦੀਦਾਂ ਨੇ ਦੱਸਿਆ ਕਿ ਇੱਕ ਐਂਬੂਲੈਂਸ ਪਿੰਡ ਚੰਡਿਕ ਤੋਂ ਮੋਗਾ ਵੱਲ ਜਾ ਰਹੀ ਸੀ, ਜਿਸ ਦਾ ਡਰਾਈਵਰ ਕਾਫੀ ਤੇਜ਼ ਰਫਤਾਰ ਨਾਲ ਗੱਡੀ ਚਲਾ ਰਿਹਾ ਸੀ, ਐਂਬੂਲੈਂਸ ਵਿੱਚ ਕੋਈ ਮਰੀਜ਼ ਵੀ ਨਹੀਂ ਸੀ, ਉਥੇ ਹੀ ਦੱਸ ਦੇਈਏ ਕਿ ਪਿੰਡ ਬੁੱਧ ਸਿੰਘ ਵਾਲਾ ਦਾ ਰਹਿਣ ਵਾਲਾ 37 ਸਾਲਾ ਚਰਨਪ੍ਰੀਤ (charanpreet singh) ਸਿੰਘ ਦੁੱਧ ਲੈ ਕੇ ਜਾ ਰਿਹਾ ਸੀ ਤਾਂ ਐਂਬੂਲੈਂਸ ਚਾਲਕ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਚਰਨਪ੍ਰੀਤ ਗੰਭੀਰ ਜ਼ਖਮੀ ਹੋ ਗਿਆ, ਜਿਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਉਕਤ ਜਾਣਕਾਰੀ ਦਿੰਦੇ ਹੋਏ ਐਂਬੂਲੈਂਸ ਚਾਲਕ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਸਾਧਾਰਨ ਰਫਤਾਰ ‘ਚ ਗੱਡੀ ਚਲਾ ਰਿਹਾ ਸੀ ਅਤੇ ਅਚਾਨਕ ਹੀ ਉਸ ਦਾ ਦੁੱਧ ਦਾ ਡਰੰਮ ਬਾਹਰ ਵੱਲ ਸੀ, ਜੇਕਰ ਮੈਂ ਐਂਬੂਲੈਂਸ ਸਾਈਡ ‘ਤੇ ਕਰਦਾ ਤਾਂ ਉਹ ਨਾਲ ਲਗਦੇ ਖੇਤਾਂ ਵਿੱਚ ਡਿੱਗ ਜਾਂਦੀ,ਤੇ ਐਂਬੂਲੈਂਸ ਨਾਲ ਦੁੱਧ ਦਾ ਡਰੰਮ ਟਕਰਾ ਗਿਆ, ਤੇ ਬਾਈਕ ਸਵਾਰ ਹੇਠਾਂ ਡਿੱਗ ਗਿਆ ਹੈ|

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ: ਕਮਲਪ੍ਰੀਤ ਨੇ ਦੱਸਿਆ ਕਿ ਚਰਨਪ੍ਰੀਤ ਸਿੰਘ ਨਾਂ ਦਾ ਮਰੀਜ਼ ਸਾਡੇ ਕੋਲ ਆਇਆ ਸੀ, ਜਿਸ ਦੇ ਸਿਰ ‘ਤੇ ਡੂੰਘੀ ਸੱਟ ਲੱਗੀ ਸੀ, ਜਿਸ ਨੂੰ ਅਸੀਂ ਨਿੱਜੀ ਹਸਪਤਾਲ ‘ਚ ਲੈ ਗਏ |

also more: Moga News: ਸਵਾਰੀਆਂ ਨਾਲ ਭਰੀ ਪੰਜਾਬ ਰੋਡਵੇਜ਼ ਦੀ ਬੱਸ ਦਾ ਭਿ.ਆਨ.ਕ ਐ.ਕ.ਸੀਡੈਂ.ਟ

 

Scroll to Top