Diljit Dosanjh

Diljit Chandigarh Show : ਕੰਸਰਟ ਤੋਂ ਪਹਿਲਾਂ ਕਮਿਸ਼ਨ ਨੇ ਦਿਲਜੀਤ ਦੋਸਾਂਝ ਨੂੰ ਜਾਰੀ ਕੀਤੀ ਐਡਵਾਈਜ਼ਰੀ, ਜਾਣੋ

12 ਦਸੰਬਰ 2024: ਪੰਜਾਬੀ ਗਾਇਕ (Punjabi singer Diljit Dosanjh) ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਦਿਲ-ਲੁਮਿਨਾਟੀ (Dil-Luminati tour) ਟੂਰ ਨੂੰ ਲੈ ਕੇ ਸੁਰਖੀਆਂ ‘ਚ ਹਨ। ਉਥੇ ਹੀ 14 ਦਸੰਬਰ ਨੂੰ ਚੰਡੀਗੜ੍ਹ ਵਿਖੇ ਹੋਣ ਵਾਲੇ ਕੰਸਰਟ ਤੋਂ ਪਹਿਲਾਂ ਉਹਨਾਂ ਨੂੰ ਐਡਵਾਈਜ਼ਰੀ (advisory) ਜਾਰੀ ਕੀਤੀ ਗਈ ਹੈ, ਦੱਸ ਦੇਈਏ ਕਿ 14 ਦਸੰਬਰ ਨੂੰ ਚੰਡੀਗੜ੍ਹ (chandigarh)  ਵਿੱਚ ਹੋਣ ਵਾਲੇ ਆਡੀਸ਼ਨ ਤੋਂ ਪਹਿਲਾਂ ਹੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ।

ਦੱਸ ਦੇਈਏ ਕਿ ਇਸ ਐਡਵਾਈਜ਼ਰੀ ਦੇ ਵਿੱਚ ਕਮਿਸ਼ਨ(Commission.)  ਨੇ ਦਿਲਜੀਤ ਦੋਸਾਂਝ ਤੇ ਸਮਾਰੋਹ ਦੇ ਪ੍ਰਬੰਧਕਾਂ ਨੂੰ ਪਟਿਆਲਾ (patiala peg) ਪੈੱਗ, 5 ਤਾਰਾ ਠੇਕੇ ਅਤੇ ਕੇਸ ਵਰਗੇ ਗੀਤਾਂ ਨੂੰ ਤੋੜ ਮਰੋੜ ਕੇ ਵੀ ਨਾ ਗਾਇਆ ਜਾਵੇ। ਉਥੇ ਹੀ ਕਮਿਸ਼ਨ ਨੇ ਕਿਹਾ ਕਿ ਛੋਟੇ ਬੱਚਿਆਂ ਨੂੰ ਸਟੇਜ ‘ਤੇ ਵੀ ਨਾ ਬੁਲਾਇਆ ਜਾਵੇ । ਦੱਸ ਦੇਈਏ ਕਿ ਇਹ ਮਾਮਲਾ ਐਸੋਸੀਏਟ ਪ੍ਰੋਫੈਸਰ ਪੰਡਿਤਧਰੇਨਵਰ ਨੇ ਉਠਾਇਆ ਸੀ।

ਕਮਿਸ਼ਨ ਨੇ ਦਿਲਜੀਤ ਦੋਸਾਂਝ ਨੂੰ ਚੰਡੀਗੜ੍ਹ ਸ਼ੋਅ ਲਈ ਜਾਰੀ ਕੀਤੀਆਂ ਮੁੱਖ ਤੌਰ ’ਤੇ ਤਿੰਨ ਐਡਵਾਈਜ਼ਰੀ

1. ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਦੇ ਅਨੁਸਾਰ, ਬਾਲਗਾਂ ਨੂੰ 140db ਤੋਂ ਵੱਧ ਆਵਾਜ਼ ਦੇ ਦਬਾਅ ਦੇ ਪੱਧਰ ਦੇ ਸੰਪਰਕ ਵਿੱਚ ਨਹੀਂ ਆਉਣਾ ਚਾਹੀਦਾ ਹੈ। ਬੱਚਿਆਂ ਲਈ ਇਹ ਪੱਧਰ 120 ਡੀਬੀ ਤੱਕ ਘਟਾ ਦਿੱਤਾ ਗਿਆ ਹੈ। ਅਜਿਹੇ ‘ਚ ਲਾਈਵ ਸ਼ੋਅ ਦੌਰਾਨ ਬੱਚਿਆਂ ਨੂੰ ਸਟੇਜ ‘ਤੇ ਨਾ ਬੁਲਾਉਣ ਦੀ ਸਲਾਹ ਦਿੱਤੀ ਜਾਂਦੀ ਹੈ।

2. ਕਮਿਸ਼ਨ ਨੇ ਉਨ੍ਹਾਂ ਨੂੰ ਪਟਿਆਲਾ ਪੈੱਗ, 5 ਤਾਰਾ, ਕੇਸ ਆਦਿ ਗੀਤਾਂ ਨੂੰ ਵਿਗਾੜ ਕੇ ਗਾਉਣ ਤੋਂ ਗੁਰੇਜ਼ ਕਰਨ ਦੀ ਹਦਾਇਤ ਕੀਤੀ ਹੈ। ਕਿਉਂਕਿ ਇਨ੍ਹਾਂ ਵਿਚ ਸ਼ਰਾਬ, ਨਸ਼ੇ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਇਹ ਗੀਤ ਸੰਵੇਦਨਸ਼ੀਲ ਉਮਰ ਦੇ ਬੱਚਿਆਂ ਨੂੰ ਪ੍ਰਭਾਵਿਤ ਕਰਦੇ ਹਨ।

3. ਪ੍ਰਬੰਧਕਾਂ ਨੂੰ ਸਪੱਸ਼ਟ ਤੌਰ ‘ਤੇ ਕਿਹਾ ਗਿਆ ਹੈ ਕਿ 25 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਸ਼ਰਾਬ ਨਾ ਦਿੱਤੀ ਜਾਵੇ, ਜੋ ਕਿ ਜੇਜੇ ਐਕਟ ਅਤੇ ਕਾਨੂੰਨ ਦੀਆਂ ਹੋਰ ਧਾਰਾਵਾਂ ਤਹਿਤ ਸਜ਼ਾਯੋਗ ਹੈ।

Also More:  ਦਿਲਜੀਤ ਦੋਸਾਂਝ ਨੇ ਇਸ ਸਾਲ ਸਭ ਤੋਂ ਟ੍ਰੈਂਡਿੰਗ ਟੌਪਿਕ ‘ਚ ਬਣਾਈ ਜਗ੍ਹਾ

Scroll to Top