ਚੰਡੀਗੜ੍ਹ, 11 ਦਸੰਬਰ 2024: Sports Year Ender 2024: ਸਾਲ 2024 ਖਤਮ ਹੋਣ ‘ਚ 20 ਦਿਨ ਬਾਕੀ ਹਨ। ਭਾਰਤ ਲਈ ਇਹ ਸਾਲ ਕਈ ਮਾਇਨਿਆਂ ਨਾਲ ਯਾਦ ਰਹੇਗਾ | ਇਸ ਸਾਲ ਭਾਰਤ ਦੇ ਨਾਂ ਖੇਡ ਜਗਤ ‘ਚ ਵੱਡੀ ਉਪਲਬੱਧੀ ਹਾਸਲ ਕੀਤੀ ਹੈ | ਭਾਰਤ ਨੇ ਲਗਭਗ ਛੇ ਮਹੀਨੇ ਪਹਿਲਾਂ 30 ਜੂਨ, 2024 ਨੂੰ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਬਾਰਬਾਡੋਸ ‘ਚ ਖੇਡੇ ਇੱਕ ਰੋਮਾਂਚਕ ਫਾਈਨਲ ਮੈਚ ‘ਚ ਦੱਖਣੀ ਅਫਰੀਕਾ ਨੂੰ ਹਰਾ ਕੇ ਟੀ-20 ਵਿਸ਼ਵ ਕੱਪ (T20 World Cup) ਦਾ ਖਿਤਾਬ ਜਿੱਤਿਆ ਸੀ।
ਭਾਰਤ ਪਿਛਲੇ ਸਾਲ ਘਰੇਲੂ ਮੈਦਾਨ ‘ਤੇ ਵਨਡੇ ਵਿਸ਼ਵ ਕੱਪ ਚੈਂਪੀਅਨ ਬਣਨ ਤੋਂ ਖੁੰਝ ਗਿਆ ਸੀ, ਪਰ ਇਸ ਸਾਲ ਭਾਰਤ ਨੇ 11 ਸਾਲਾਂ ਦੇ ਆਈਸੀਸੀ ਟਰਾਫੀ ਜਿੱਤਣ ਦੇ ਸੋਕੇ ਨੂੰ ਖਤਮ ਕਰ ਦਿੱਤਾ ਸੀ। ਭਾਰਤ ਨੇ ਇਸ ਤੋਂ ਪਹਿਲਾਂ 2013 ‘ਚ ਚੈਂਪੀਅਨਸ ਟਰਾਫੀ ਜਿੱਤੀ ਸੀ। ਇਹ ਜਿੱਤ ਭਾਰਤ ਅਤੇ ਭਾਰਤੀ ਟੀਮ ਦੇ ਕ੍ਰਿਕਟ ਪ੍ਰਸ਼ੰਸਕਾਂ ਲਈ ਬਹੁਤ ਮਾਅਨੇ ਰੱਖਦੀ ਹੈ।
ਭਾਰਤ ਦੀ ਟੀਮ ਦਾ ਹਿੱਸਾ ਰਹੇ ਕਪਤਾਨ ਰੋਹਿਤ ਸ਼ਰਮਾ ਅਤੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਖਿਤਾਬੀ ਜਿੱਤ ਤੋਂ ਬਾਅਦ ਟੀ-20 ਅੰਤਰਰਾਸ਼ਟਰੀ ਤੋਂ ਸੰਨਿਆਸ ਲੈ ਲਿਆ ਸੀ। ਪ੍ਰਸ਼ੰਸਕ ਇਸ ਗੱਲ ਤੋਂ ਦੁਖੀ ਸਨ ਕਿ ਰੋਹਿਤ ਅਤੇ ਵਿਰਾਟ ਹੁਣ ਟੀ-20 ਵਿੱਚ ਭਾਰਤ ਲਈ ਖੇਡਦੇ ਨਹੀਂ ਦਿਖਾਈ ਦੇਣਗੇ, ਪਰ ਸੰਤੁਸ਼ਟ ਸਨ ਕਿ ਉਹ ਚੈਂਪੀਅਨ ਬਣਨ ਤੋਂ ਬਾਅਦ ਇਸ ਫਾਰਮੈਟ ਤੋਂ ਵੱਖ ਹੋ ਗਏ।
ਇਸ ਤੋਂ ਪਹਿਲਾਂ ਭਾਰਤ ਦੀ ਟੀਮ ਨੇ ਮਹਿੰਦਰ ਸਿੰਘ ਧੋਨੀ ਦੀ ਅਗਵਾਈ ‘ਚ 2007 ‘ਚ ਟੀ-20 ਵਿਸ਼ਵ ਕੱਪ (T20 World Cup) ਦਾ ਖਿਤਾਬ ਜਿੱਤਿਆ ਸੀ। ਉਸ ਸਮੇਂ ਵੀ ਰੋਹਿਤ ਭਾਰਤੀ ਟੀਮ ਦਾ ਹਿੱਸਾ ਸਨ। ਇਸ ਤਰ੍ਹਾਂ ਭਾਰਤ ਨੇ 17 ਸਾਲ ਬਾਅਦ ਟੀ-20 ਵਿਸ਼ਵ ਕੱਪ ਜਿੱਤਿਆ। ਇੰਨਾ ਹੀ ਨਹੀਂ ਭਾਰਤੀ ਟੀਮ ਨੂੰ ਕੋਈ ਵੀ ਵਿਸ਼ਵ ਕੱਪ ਖਿਤਾਬ ਜਿੱਤਣ ‘ਚ 13 ਸਾਲ ਦਾ ਲੰਮਾ ਸਮਾਂ ਲੱਗਾ ਕਿਉਂਕਿ ਇਸ ਤੋਂ ਪਹਿਲਾਂ ਉਹ 2011 ‘ਚ 50 ਓਵਰਾਂ ਦੇ ਫਾਰਮੈਟ ‘ਚ ਵਿਸ਼ਵ ਕੱਪ ਜਿੱਤਿਆ ਸੀ। ਇਸ ਦੇ ਨਾਲ ਹੀ ਭਾਰਤੀ ਟੀਮ ਦੋ ਵਾਰ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਤੀਜੀ ਟੀਮ ਬਣ ਗਈ ਹੈ।
ਬਾਰਬਾਡੋਸ ‘ਚ ਖੇਡੇ ਗਏ ਫਾਈਨਲ ‘ਚ ਭਾਰਤ ਨੇ ਦੱਖਣੀ ਅਫਰੀਕਾ ਨੂੰ ਰੋਮਾਂਚਕ ਮੈਚ ‘ਚ 7 ਦੌੜਾਂ ਨਾਲ ਹਰਾਇਆ ਸੀ । ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ 20 ਓਵਰਾਂ ‘ਚ ਸੱਤ ਵਿਕਟਾਂ ਗੁਆ ਕੇ 176 ਦੌੜਾਂ ਬਣਾਈਆਂ ਸਨ । ਜਵਾਬ ‘ਚ ਦੱਖਣੀ ਅਫਰੀਕਾ ਦੀ ਟੀਮ 20 ਓਵਰਾਂ ‘ਚ ਅੱਠ ਵਿਕਟਾਂ ‘ਤੇ 169 ਦੌੜਾਂ ਹੀ ਬਣਾ ਸਕੀ।
Read More: WTC Final Scenarios: ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ‘ਚ ਕਿਵੇਂ ਪਹੁੰਚੇਗਾ ਭਾਰਤ ?