ਚੰਡੀਗੜ੍ਹ, 11 ਦਸੰਬਰ 2024: ਆਮ ਆਦਮੀ ਪਾਰਟੀ ਨੇ ਪੰਜਾਬ ‘ਚ ਪਟਿਆਲਾ ਨਗਰ ਨਿਗਮ (Patiala Municipal Corporation) ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ | ਇਸਦੇ ਨਾਲ ਹੀ ਨਗਰ ਪੰਚਾਇਤਾਂ ਲਈ ਵੀ ਉਮੀਦਵਾਰਾਂ ਦੀ ਸੂਚੀਆਂ ਜਾਰੀ ਕੀਤੀਆਂ ਜਾ ਰਹੀਆਂ ਹਨ |
ਜਲੰਧਰ ਨਗਰ ਨਿਗਮ ਚੋਣਾਂ (Jalandhar Municipal Corporation elections) ਲਈ ਉਮੀਦਵਾਰਾਂ ਦੀ ਸੂਚੀ
ਇਸਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਫਗਵਾੜਾ ਨਗਰ ਨਿਗਮ (Phagwara Municipal Corporation) ਚੋਣਾਂ ਲਈ ਆਮ ਆਦਮੀ ਪਾਰਟੀ (Aam Aadmi Party) ਨੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ। ਆਮ ਆਦਮੀ ਪਾਰਟੀ ਦੀ ਪਹਿਲੀ ਸੂਚੀ ‘ਚ 27 ਨਾਵਾਂ ਦੇ ਨਾਂ ਸ਼ਾਮਲ ਸਨ |
ਜਿਕਰਯੋਗ ਹੈ ਕਿ ਪੰਜਾਬ ‘ਚ 21 ਦਸੰਬਰ ਨੂੰ ਨਗਰ ਨਿਗਮ (municipal elections) ਚੋਣਾਂ ਹੋਣਗੀਆਂ | ਇਸਤੋਂ ਪਹਿਲਾਂ ਨਗਰ ਨਿਗਮ ਚੋਣਾਂ ਲਈ ਭਾਜਪਾ ਅਤੇ ਕਾਂਗਰਸ ਨੇ ਵੀ ਆਪਣੇ ਉਮੀਦਵਾਰ ਐਲਾਨੇ ਹਨ |
ਇਨ੍ਹਾਂ ਚੋਣਾਂ ਲਈ ਨਾਮਜ਼ਦਗੀ ਲਈ 12 ਦਸੰਬਰ ਨੂੰ ਆਖਰੀ ਤਾਰੀਖ਼ ਤੈਅ ਕੀਤੀ ਹੈ। ਇਸਦੇ ਨਾਲ ਹੀ ਨਾਮਜ਼ਦਗੀ ਦੀ ਪੜਤਾਲ 13 ਦਸੰਬਰ ਨੂੰ ਹੋਵੇਗੀ ਅਤੇ 14 ਦਸੰਬਰ ਨੂੰ ਨਾਮ ਵਾਪਸ ਲੈਣ ਦੀ ਆਖਰੀ ਤਾਰੀਖ਼ ਹੈ। ਵੋਟਾਂ ਦੀ ਗਿਣਤੀ ਚੋਣਾਂ ਵਾਲੇ ਦਿਨ ਹੀ ਯਾਨੀ 21 ਦਸੰਬਰ ਨੂੰ ਹੋਵੇਗੀ।
Read More: Rajasthan News: CM ਭਜਨ ਲਾਲ ਸ਼ਰਮਾ ਦੇ ਕਾਫ਼ਲੇ ਦੀ ਗੱਡੀ ਪਲਟੀ, ਮੁਲਾਜ਼ਮ ਜ਼ਖਮੀ