8 ਦਸੰਬਰ 2024: ਹਰਿਆਣਾ ਵਿਧਾਨ ਸਭਾ (Haryana assembly elections) ਚੋਣਾਂ ਵਿੱਚ ਜਨਨਾਇਕ (Jannayak Janta Party)ਜਨਤਾ ਪਾਰਟੀ (ਜੇਜੇਪੀ) ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਹੁਣ ਜੇਜੇਪੀ ਨੇਤਾ ਅਤੇ ਸਾਬਕਾ ਡਿਪਟੀ ਸੀਐਮ ਦੁਸ਼ਯੰਤ ਚੌਟਾਲਾ ਦੀਆਂ (JJP leader and former Deputy CM Dushyant Chautala) ਮੁਸ਼ਕਲਾਂ ਵਧਣ ਜਾ ਰਹੀਆਂ ਹਨ। ਅਜਿਹਾ ਇਸ ਲਈ ਕਿਉਂਕਿ ਵਿਧਾਨ ਸਭਾ ਸਕੱਤਰੇਤ ਨੇ ਜੇਜੇਪੀ ਨੇਤਾਵਾਂ ਨੂੰ ਫਲੈਟ ਖਾਲੀ ਕਰਨ ਦਾ ਨੋਟਿਸ ਜਾਰੀ ਕੀਤਾ ਹੈ। ਅਜਿਹੇ ‘ਚ ਜੇਜੇਪੀ ਦਾ ਸੂਬਾ ਦਫਤਰ ਚੰਡੀਗੜ੍ਹ ਦੇ ਸੈਕਟਰ 3 (Vidhan Sabha Secretariat) ਸਥਿਤ ਫਲੈਟ ਤੋਂ ਖਾਲੀ ਕਰਵਾ ਕੇ ਕਿਸੇ ਹੋਰ ਥਾਂ ‘ਤੇ ਸ਼ਿਫਟ ਕੀਤਾ ਜਾ ਸਕਦਾ ਹੈ।
ਦੱਸ ਦਈਏ ਕਿ ਜਿਸ ਫਲੈਟ ‘ਚ ਜੇਜੇਪੀ ਦਾ ਸੂਬਾ ਦਫਤਰ ਚੱਲ ਰਿਹਾ ਹੈ, ਉਹ ਸਾਬਕਾ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੀ ਮਾਂ ਅਤੇ ਜੇਜੇਪੀ ਵਿਧਾਇਕਾ ਨੈਨਾ ਚੌਟਾਲਾ ਦੇ ਨਾਂ ‘ਤੇ ਅਲਾਟ ਕੀਤਾ ਗਿਆ ਸੀ। ਉਹ 2019 ਤੋਂ 2024 ਤੱਕ ਬਦਰਾ ਸੀਟ ਤੋਂ ਵਿਧਾਇਕ ਰਹੀ।
ਦੱਸਣਯੋਗ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਜੇਜੇਪੀ ਪਾਰਟੀ ਦੇ 10 ਉਮੀਦਵਾਰ ਚੋਣ ਜਿੱਤੇ ਸਨ ਅਤੇ ਜੇਜੇਪੀ ਦੇ 10 ਵਿਧਾਇਕ ਸਨ। ਹਾਲਾਂਕਿ 2024 ਦੀਆਂ ਚੋਣਾਂ ‘ਚ ਜੇਜੇਪੀ ਦਾ ਖਾਤਾ ਵੀ ਨਹੀਂ ਖੁੱਲ੍ਹਿਆ ਹੈ। ਦੁਸ਼ਯੰਤ ਚੌਟਾਲਾ ਖੁਦ ਵੀ ਚੋਣ ਹਾਰ ਗਏ ਹਨ। ਇਸ ਕਾਰਨ ਵਿਧਾਨ ਸਭਾ ਸਕੱਤਰੇਤ ਨੇ ਜੇਜੇਪੀ ਨੇਤਾਵਾਂ ਨੂੰ ਫਲੈਟ ਖਾਲੀ ਕਰਨ ਦਾ ਨੋਟਿਸ ਭੇਜਿਆ ਹੈ। ਰਿਪੋਰਟਾਂ ਦੀ ਮੰਨੀਏ ਤਾਂ ਜੇਜੇਪੀ ਨੇ ਫਲੈਟ ਖਾਲੀ ਕਰਨ ਲਈ ਵਿਧਾਨ ਸਭਾ ਸਪੀਕਰ ਤੋਂ 3 ਮਹੀਨਿਆਂ ਦਾ ਸਮਾਂ ਮੰਗਿਆ ਸੀ, ਪਰ ਵਿਧਾਨ ਸਭਾ ਸਕੱਤਰੇਤ ਵੱਲੋਂ ਸਿਰਫ਼ 15 ਦਿਨਾਂ ਦੀ ਰਾਹਤ ਦਿੱਤੀ ਗਈ ਹੈ।
READ MORE; Haryana News: ਹਰਿਆਣਾ ‘ਚ ਚੱਲ ਰਹੀਆਂ 1500 ਖੇਡ ਨਰਸਰੀਆਂ: ਖੇਡ ਮੰਤਰੀ ਗੌਰਵ ਗੌਤਮ