ਚੰਡੀਗੜ੍ਹ, 07 ਦਸੰਬਰ 2024: IND vs AUS News : ਆਸਟ੍ਰੇਲੀਆ (Australia) ਖ਼ਿਲਾਫ਼ ਐਡੀਲੇਡ ‘ਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ‘ਚ ਭਾਰਤੀ ਟੀਮ (Indian team) ‘ਤੇ ਹਾਰ ਦਾ ਖ਼ਤਰਾ ਮੰਡਰਾ ਰਿਹਾ ਹੈ। ਪਹਿਲੀ ਪਾਰੀ ‘ਚ ਆਸਟ੍ਰੇਲੀਆ ਨੂੰ ਆਲ ਆਊਟ ਕਰਨ ਤੋਂ ਬਾਅਦ ਭਾਰਤੀ ਟੀਮ ਦੀ ਬੱਲੇਬਾਜ਼ੀ ਦੂਜੀ ਪਾਰੀ ‘ਚ ਵੀ ਫਲਾਪ ਸਾਬਤ ਹੋਈ ਅਤੇ ਭਾਰਤ ਦੇ ਸਲਾਮੀ ਕ੍ਰਮ ਦੇ ਬੱਲੇਬਾਜ਼ ਤੇਜ਼ ਗੇਂਦਬਾਜ਼ਾਂ ਦੇ ਢੇਰ ਹੋ ਗਏ ਹਨ । ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤ ਨੇ ਦੂਜੀ ਪਾਰੀ ਵਿੱਚ 128 ਦੌੜਾਂ ਉੱਤੇ ਪੰਜ ਵਿਕਟਾਂ ਗੁਆ ਲਈਆਂ ਸਨ।
ਆਸਟਰੇਲੀਆ ਨੇ ਪਹਿਲੀ ਪਾਰੀ (IND vs AUS) ‘ਚ 337 ਦੌੜਾਂ ਬਣਾਈਆਂ ਅਤੇ 157 ਦੌੜਾਂ ਦੀ ਲੀਡ ਲੈ ਲਈ। ਭਾਰਤੀ ਟੀਮ (Indian team) ਅਜੇ ਵੀ ਆਸਟ੍ਰੇਲੀਆ ਤੋਂ 29 ਦੌੜਾਂ ਪਿੱਛੇ ਹੈ। ਸਟੰਪ ਦੇ ਸਮੇਂ ਰਿਸ਼ਭ ਪੰਤ 28 ਦੌੜਾਂ ਅਤੇ ਨਿਤੀਸ਼ ਰੈੱਡੀ 15 ਦੌੜਾਂ ਨਾਲ ਕ੍ਰੀਜ਼ ‘ਤੇ ਮੌਜੂਦ ਸਨ।
ਆਸਟ੍ਰੇਲੀਆ ਲਈ ਪੈਟ ਕਮਿੰਸ ਅਤੇ ਸਕਾਟ ਬੋਲੈਂਡ ਨੇ ਦੋ-ਦੋ ਵਿਕਟਾਂ ਲਈਆਂ, ਜਦਕਿ ਮਿਸ਼ੇਲ ਸਟਾਰਕ ਨੂੰ ਇਕ ਵਿਕਟ ਮਿਲੀ। ਭਾਰਤ ਨੇ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਹੈ, ਉਸ ਤੋਂ ਲੱਗਦਾ ਹੈ ਕਿ ਇਸ ਡੇ-ਨਾਈਟ ਟੈਸਟ ‘ਚ ਆਸਟ੍ਰੇਲੀਆ ਦਾ ਹੱਥ ਹੈ। ਭਾਰਤ ਨੇ ਜਸਪ੍ਰੀਤ ਬੁਮਰਾਹ ਦੀ ਅਗਵਾਈ ‘ਚ ਪਰਥ ‘ਚ ਖੇਡੇ ਗਏ ਪਹਿਲੇ ਟੈਸਟ ਮੈਚ ‘ਚ ਆਸਟ੍ਰੇਲੀਆ ਨੂੰ ਹਰਾਇਆ ਸੀ ਪਰ ਰੋਹਿਤ ਸ਼ਰਮਾ ਦੀ ਕਪਤਾਨੀ ‘ਚ ਦੂਜੇ ਟੈਸਟ ‘ਚ ਟੀਮ ਮੁਸ਼ਕਿਲ ‘ਚ ਘਿਰਦੀ ਨਜ਼ਰ ਆ ਰਹੀ ਹੈ। ਦੂਜੇ ਪਾਸੇ ਭਾਰਤ ਲਈ ਵਿਸ਼ਵ ਟੈਸਟ ਚੈਂਪੀਅਨ ਦੇ ਫਾਈਨਲ ਲਈ ਮੈਚ ਜਿੱਤਣ ਲਾਜ਼ਮੀ ਹੈ | ਆਸਟ੍ਰੇਲੀਆ ਟੀਮ ਇਹ ਟੈਸਟ ਮੈਚ ਜਿੱਤ ਕੇ ਵਿਸ਼ਵ ਟੈਸਟ ਚੈਂਪੀਅਨ ਦੇ ਫਾਈਨਲ ਲਈ ਦਾਅਵੇਦਾਰੀ ਮਜਬੂਤ ਕਰਨਾ ਚਾਹੇਗੀ |
ReaD More: IND vs AUS: ਆਸਟ੍ਰੇਲੀਆ ਦੀ ਪਹਿਲੀ ਪਾਰੀ ‘ਚ 337 ਦੌੜਾਂ ‘ਤੇ ਸਮਾਪਤ, ਬੁਮਰਾਹ-ਸਿਰਾਜ ਨੇ ਝਟਕੀਆਂ 4-4 ਵਿਕਟਾਂ