ਚੰਡੀਗੜ੍ਹ, 07 ਦਸੰਬਰ 2024: ਪੰਜਾਬ ਦੇ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ (Amritsar airport) ਤੋਂ ਹੁਣ ਬੈਂਕਾਕ ਲਈ ਸਿੱਧੀ ਉਡਾਣ ਸ਼ੁਰੂ ਹੋਣ ਜਾ ਰਹੀਆਂ ਹਨ | ਹੁਣ ਏਅਰ ਇੰਡੀਆ ਐਕਸਪ੍ਰੈਸ ਅੰਮ੍ਰਿਤਸਰ ਤੋਂ ਬੈਂਕਾਕ (Bangkok) ਲਈ ਸਿੱਧੀ ਉਡਾਣ ਸ਼ੁਰੂ ਕਰਨ ਜਾ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਇਹ ਉਡਾਣ 27 ਦਸੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਏਅਰ ਇੰਡੀਆ ਐਕਸਪ੍ਰੈਸ (Air India Express) ਵੀ ਇਸ ਦਿਨ ਤੋਂ ਬੈਂਗਲੁਰੂ ਲਈ ਉਡਾਣਾਂ ਸ਼ੁਰੂ ਕਰੇਗੀ। ਇਸਦੇ ਨਾਲ ਹੀ ਏਅਰ ਇੰਡੀਆ ਐਕਸਪ੍ਰੈਸ ਨੇ ਵੀ ਆਪਣੀ ਵੈੱਬਸਾਈਟ ‘ਤੇ ਇਸ ਲਈ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਹੁਣ ਤੱਕ ਬੈਂਕਾਕ ਰੂਟ ‘ਤੇ ਥਾਈ ਲਾਇਨ ਏਅਰਲਾਈਨਜ਼ ਦੀਆਂ ਉਡਾਣਾਂ ਹਫਤੇ ‘ਚ ਸਿਰਫ ਇਕ ਵਾਰ ਹੀ ਉਡਾਣ ਭਰਦੀਆਂ ਸਨ।
ਏਅਰ ਇੰਡੀਆ ਐਕਸਪ੍ਰੈਸ ਦੀ ਵੈੱਬਸਾਈਟ ਦੇ ਮੁਤਾਬਕ ਇਹ ਉਡਾਣ ਹਫ਼ਤੇ ‘ਚ ਤਿੰਨ ਦਿਨ ਐਤਵਾਰ, ਸੋਮਵਾਰ ਅਤੇ ਸ਼ੁੱਕਰਵਾਰ ਨੂੰ ਬੈਂਕਾਕ ਜਾਵੇਗੀ ਅਤੇ ਉਸੇ ਦਿਨ ਵਾਪਸ ਆਵੇਗੀ। ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਬੈਂਕਾਕ ਲਈ ਉਡਾਣ ਸਵੇਰੇ 10.40 ਵਜੇ ਉਡਾਣ ਭਰੇਗੀ ਅਤੇ ਲਗਭਗ 4.50 ਮਿੰਟ ਬਾਅਦ ਇਹ ਉਡਾਣ ਬੈਂਕਾਕ ਦੇ ਸਮੇਂ ਮੁਤਾਬਕ ਸ਼ਾਮ 5 ਵਜੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰੇਗੀ। ਇਸੇ ਤਰ੍ਹਾਂ ਇਹ ਉਡਾਣ ਬੈਂਕਾਕ ਤੋਂ ਸ਼ਾਮ 6 ਵਜੇ ਉਡਾਣ ਭਰੇਗੀ ਅਤੇ ਭਾਰਤੀ ਸਮੇਂ ਅਨੁਸਾਰ ਰਾਤ 9.30 ਵਜੇ ਅੰਮ੍ਰਿਤਸਰ (Amritsar airport) ਉਤਰੇਗੀ।
Read More: Amritsar News: ਅੰਮ੍ਰਿਤਸਰ ਪੁਲਿਸ ਨੇ ਤਿੰਨ ਨੌਜਵਾਨਾਂ ਨੂੰ 5 ਕਿੱਲੋ ਹੈਰੋਇਨ ਸਣੇ ਕੀਤਾ ਕਾਬੂ