IND vs AUS

IND vs AUS: 6ਵੇਂ ਨੰਬਰ ”ਤੇ ਬੱਲੇਬਾਜ਼ੀ ਕਰਨ ਉਤਰੇ ਰੋਹਿਤ ਸ਼ਰਮਾ, ਭਾਰਤ ਦੇ ਦਿੱਗਜ ਬੱਲੇਬਾਜ ਆਊਟ

ਚੰਡੀਗੜ੍ਹ, 06 ਦਸੰਬਰ 2024: IND vs AUS 2nd Test Match Live Score: ਆਸਟ੍ਰੇਲੀਆ ਦੇ ਐਡੀਲੇਡ ‘ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਮੈਚ ਖੇਡਿਆ ਜਾ ਰਿਹਾ ਹੈ | ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ ਡਿਨਰ ਬ੍ਰੇਕ ਤੱਕ 4 ਵਿਕਟਾਂ ‘ਤੇ 82 ਦੌੜਾਂ ਬਣਾ ਲਈਆਂ ਹਨ। ਰਿਸ਼ਭ ਪੰਤ ਅਤੇ ਰੋਹਿਤ ਸ਼ਰਮਾ ਕਰੀਜ਼ ‘ਤੇ ਹਨ। ਭਾਰਤ ਨੂੰ ਮੈਚ ਦੀ ਪਹਿਲੀ ਹੀ ਗੇਂਦ ‘ਤੇ ਝਟਕਾ ਲੱਗਾ।

ਭਾਰਤ ਦੇ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਬਿਨਾਂ ਖਾਤਾ ਖੋਲ੍ਹੇ ਆਊਟ ਹੋ ਗਏ, ਉਨ੍ਹਾਂ ਨੂੰ ਮਿਸ਼ੇਲ ਸਟਾਰਕ ਨੇ ਆਊਟ ਕੀਤਾ | ਇਸਦੇ ਨਾਲ ਹੀ ਸ਼ੁਭਮਨ ਗਿੱਲ 31 ਦੌੜਾਂ ਬਣਾ ਕੇ ਆਊਟ ਹੋਏ । ਵਿਰਾਟ ਕੋਹਲੀ (7 ਦੌੜਾਂ), ਕੇਐਲ ਰਾਹੁਲ (37 ਦੌੜਾਂ) ਬਣਾ ਸਕੇ|

ਟੈਸਟ ਸੀਰੀਜ਼ ਦਾ ਦੂਜਾ ਮੈਚ ( IND vs AUS) ਡੇ-ਨਾਈਟ ਟੈਸਟ ਹੈ ਅਤੇ ਗੁਲਾਬੀ ਗੇਂਦ ਨਾਲ ਖੇਡਿਆ ਜਾ ਰਿਹਾ ਹੈ। ਇਸ ਮੈਚ ‘ਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਦੀ ਵਾਪਸੀ ਹੋਈ ਹੈ। ਟਾਸ ਦੌਰਾਨ ਰੋਹਿਤ ਨੇ ਪਲੇਇੰਗ-11 ‘ਚ ਤਿੰਨ ਬਦਲਾਅ ਕਰਨ ਦਾ ਐਲਾਨ ਕੀਤਾ। ਰੋਹਿਤ ਤੋਂ ਇਲਾਵਾ ਸ਼ੁਭਮਨ ਗਿੱਲ ਅਤੇ ਰਵੀਚੰਦਰਨ ਅਸ਼ਵਿਨ ਦੀ ਵਾਪਸੀ ਹੋਈ ਹੈ। ਕਪਤਾਨ ਰੋਹਿਤ ਛੇਵੇਂ ਨੰਬਰ ‘ਤੇ ਬੱਲੇਬਾਜ਼ੀ ਕਰਨ ਆਏ। ਭਾਵ ਉਹ 2193 ਦਿਨਾਂ ਬਾਅਦ ਟੈਸਟ ‘ਚ ਮੱਧਕ੍ਰਮ ਵਿੱਚ ਬੱਲੇਬਾਜ਼ੀ ਕਰਦੇ ਹੋਏ ਨਜ਼ਰ ਆਏ ਹਨ।

ਜਿਕਰਯੋਗ ਹੈ ਕਿ ਪਿਛਲੀ ਵਾਰ ਜਦੋਂ ਰੋਹਿਤ ਸ਼ਰਮਾ ਨੇ ਮੱਧਕ੍ਰਮ ‘ਚ ਬੱਲੇਬਾਜ਼ੀ ਕੀਤੀ ਸੀ, ਇਹ ਮੈਚ ਐਡੀਲੇਡ ਟੈਸਟ ‘ਚ ਹੀ ਖੇਡਿਆ ਗਿਆ ਸੀ। ਰੋਹਿਤ ਨੇ ਆਖਰੀ ਵਾਰ 2018 ‘ਚ ਟੈਸਟ ਵਿੱਚ ਮੱਧਕ੍ਰਮ ‘ਚ ਬੱਲੇਬਾਜ਼ੀ ਕੀਤੀ ਸੀ। ਉਦੋਂ ਭਾਰਤੀ ਟੀਮ ਬਾਰਡਰ ਗਾਵਸਕਰ ਟਰਾਫੀ ਸੀਰੀਜ਼ ਲਈ ਆਸਟ੍ਰੇਲੀਆ ਦੌਰੇ ‘ਤੇ ਸੀ। ਉਸ ਸਮੇਂ ਵਿਰਾਟ ਕੋਹਲੀ ਕਪਤਾਨੀ ਕਰ ਰਹੇ ਸਨ। ਉਸ ਮੈਚ ‘ਚ ਓਪਨਿੰਗ ਕੇਐਲ ਰਾਹੁਲ ਅਤੇ ਮੁਰਲੀ ​​ਵਿਜੇ ਨੇ ਕੀਤੀ ਸੀ। ਜਦਕਿ ਰੋਹਿਤ ਛੇਵੇਂ ਨੰਬਰ ‘ਤੇ ਬੱਲੇਬਾਜ਼ੀ ਕਰਨ ਆਏ ਸਨ ।

IND vs AUS: ਦੋਵਾਂ ਟੀਮਾਂ ਦਾ ਪਲੇਇੰਗ-11

ਭਾਰਤ ਦੀ ਟੀਮ: ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜੈਸਵਾਲ, ਕੇਐਲ ਰਾਹੁਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਰਿਸ਼ਭ ਪੰਤ, ਨਿਤੀਸ਼ ਕੁਮਾਰ ਰੈਡੀ, ਰਵੀਚੰਦਰਨ ਅਸ਼ਵਿਨ, ਹਰਸ਼ਿਤ ਰਾਣਾ, ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ ।

ਆਸਟਰੇਲੀਆ ਦੀ ਟੀਮ : ਪੈਟ ਕਮਿੰਸ (ਕਪਤਾਨ), ਉਸਮਾਨ ਖਵਾਜਾ, ਨਾਥਨ ਮੈਕਸਵੀਨੀ, ਮਾਰਨਸ ਲਾਬੂਸ਼ੇਨ, ਸਟੀਵ ਸਮਿਥ, ਟ੍ਰੈਵਿਸ ਹੈੱਡ, ਮਿਸ਼ੇਲ ਮਾਰਸ਼, ਐਲੇਕਸ ਕੈਰੀ (ਵਿਕਟਕੀਪਰ), ਮਿਸ਼ੇਲ ਸਟਾਰਕ, ਨਾਥਨ ਲਿਓਨ, ਸਕਾਟ ਬੋਲੈਂਡ।

ਜਿਕਰਯੋਗ ਹੈ ਕਿ ਭਾਰਤੀ ਟੀਮ ਨੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਮੈਚ ‘ਚ ਆਸਟਰੇਲੀਆ ਨੂੰ 295 ਦੌੜਾਂ ਨਾਲ ਹਰਾ ਦਿੱਤਾ ਸੀ । ਭਾਰਤ ਨੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ‘ਚ 1-0 ਨਾਲ ਬੜ੍ਹਤ ਬਣਾਈ ਹੋਈ ਹੈ |

ਭਾਰਤ ਨੇ ਪਰਥ ਦੇ ਓਪਟਸ ਸਟੇਡੀਅਮ ‘ਚ ਆਸਟ੍ਰੇਲੀਆ ਲਈ 534 ਦੌੜਾਂ ਦਾ ਟੀਚਾ ਰੱਖਿਆ ਸੀ। ਜਵਾਬ ‘ਚ ਆਸਟ੍ਰੇਲੀਆ ਦੀ ਟੀਮ 238 ਦੌੜਾਂ ‘ਤੇ ਸਿਮਟ ਗਈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਪਹਿਲੀ ਪਾਰੀ ‘ਚ 150 ਦੌੜਾਂ ਬਣਾਈਆਂ ਸਨ । ਜਵਾਬ ‘ਚ ਆਸਟ੍ਰੇਲੀਆ ਪਹਿਲੀ ਪਾਰੀ ‘ਚ 104 ਦੌੜਾਂ ‘ਤੇ ਸਿਮਟ ਗਿਆ ਸੀ।

ਪਹਿਲੀ ਪਾਰੀ (IND vs AUS) ਦੇ ਆਧਾਰ ‘ਤੇ ਭਾਰਤ ਕੋਲ 46 ਦੌੜਾਂ ਦੀ ਬੜ੍ਹਤ ਸੀ। ਭਾਰਤ ਨੇ ਦੂਜੀ ਪਾਰੀ ਛੇ ਵਿਕਟਾਂ ‘ਤੇ 487 ਦੌੜਾਂ ‘ਤੇ ਘੋਸ਼ਿਤ ਕਰ ਦਿੱਤੀ ਸੀ ਅਤੇ 533 ਦੌੜਾਂ ਦੀ ਕੁਝ ਬੜ੍ਹਤ ਹਾਸਲ ਕਰ ਲਈ ਸੀ। ਭਾਰਤ ਦੀ ਤਰਫ਼ੋਂ ਕਪਤਾਨ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ ਨੇ ਤਿੰਨ-ਤਿੰਨ ਵਿਕਟਾਂ ਲਈਆਂ। ਇਸਦੇ ਨਾਲ ਹੀ ਵਾਸ਼ਿੰਗਟਨ ਸੁੰਦਰ ਨੇ 2 ਵਿਕਟਾਂ, ਹਾਰਸ਼ਿਤ ਰਾਣਾ ਨੇ ਇੱਕ ਅਤੇ ਨਿਤੀਸ਼ ਰੈੱਡੀ ਨੇ ਇੱਕ ਵਿਕਟ ਹਾਸਲ ਕੀਤੀ ਹੈ |

Read More: T20 Records: ਇਸ ਟੀਮ ਦੇ ਨਾਂ ਦਰਜ ਹੋਇਆ ਸ਼ਰਮਨਾਕ T20I ਵਿਸ਼ਵ ਰਿਕਾਰਡ, ਸਿਰਫ 7 ਦੌੜਾਂ ‘ਤੇ ਸਿਮਟੀ ਟੀਮ

Scroll to Top