Trains

Punjab News: ਡੀ.ਐੱਮ.ਯੂ. ਰੇਲਵੇ ਵਿਭਾਗ ਨੇ 3 ਮਹੀਨਿਆਂ ਲਈ ਰੋਕ ਦਿੱਤੀ ਟ੍ਰੇਨ

1 ਦਸੰਬਰ 2024: ਊਧਮਪੁਰ-ਪਠਾਨਕੋਟ ਅਤੇ ਪਠਾਨਕੋਟ-ਊਧਮਪੁਰ (Udhampur-Pathankot and Pathankot-Udhampu) ਵਿਚਕਾਰ ਚੱਲ ਰਹੀ ਡੀ.ਐੱਮ.ਯੂ. (DMU running) ਰੇਲਵੇ ਵਿਭਾਗ (railway department) ਵੱਲੋਂ ਇਸ ਟਰੇਨ ਨੂੰ ਅਗਲੇ 3 ਮਹੀਨਿਆਂ ਲਈ ਰੋਕ ਦਿੱਤਾ ਗਿਆ ਹੈ। ਇਸ ਦੇ ਲਈ ਜਾਰੀ ਨੋਟਿਸ ਅਨੁਸਾਰ ਡੀਐਮਯੂ 1 ਦਸੰਬਰ 2024 ਤੋਂ 28 ਫਰਵਰੀ 2025 ਤੱਕ ਬੰਦ ਰਹੇਗਾ। ਟਰੇਨ ਨੰਬਰ 04615/04616 ਜੋ ਪਠਾਨਕੋਟ ਤੋਂ ਊਧਮਪੁਰ ਆਉਂਦੀ ਹੈ ਅਤੇ ਡੀ.ਐਮ.ਯੂ. ਟਰੇਨ ਨੰਬਰ 06951/06952 ਜੋ ਸਵੇਰੇ 8 ਵਜੇ ਊਧਮਪੁਰ ਤੋਂ ਪਠਾਨਕੋਟ(Udhampur-Pathankot)  ਲਈ ਰਵਾਨਾ ਹੁੰਦੀ ਹੈ, ਬੰਦ ਰਹੇਗੀ।

 

ਡੀ.ਐਮ.ਯੂ. ਰੇਲਗੱਡੀ ਬੰਦ ਹੋਣ ਕਾਰਨ ਰਾਮਨਗਰ, ਮਾਨਵਾਲ, ਸੰਗਰ, ਬਜਲਾਟਾ ਤੋਂ ਰੋਜ਼ਾਨਾ ਸਫਰ ਕਰਨ ਵਾਲੇ ਕਰੀਬ 2000 ਤੋਂ 3000 ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ।

 

ਰੇਲਵੇ ਦੇ ਇਸ ਫੈਸਲੇ ਕਾਰਨ ਰੋਜ਼ਾਨਾ ਸਫਰ ਕਰਨ ਵਾਲੇ ਯਾਤਰੀਆਂ ‘ਚ ਭਾਰੀ ਗੁੱਸਾ ਹੈ। ਯਾਤਰੀਆਂ ਨੇ ਰੇਲਵੇ ਮੰਤਰਾਲੇ ਅਤੇ ਊਧਮਪੁਰ-ਡੋਡਾ-ਕਠੂਆ ਦੇ ਸੰਸਦ ਮੈਂਬਰ ਅਤੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਅਪੀਲ ਕੀਤੀ ਹੈ। ਉਨ੍ਹਾਂ ਕੇਂਦਰੀ ਰਾਜ ਮੰਤਰੀ ਡਾ: ਜਤਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਇਸ ਮੁੱਦੇ ‘ਤੇ ਗੌਰ ਕਰਨ ਅਤੇ ਯਾਤਰੀਆਂ ਦੀ ਸਹੂਲਤ ਨੂੰ ਧਿਆਨ ‘ਚ ਰੱਖਦੇ ਹੋਏ ਯੋਗ ਕਦਮ ਚੁੱਕਣ |

Scroll to Top