Patiala News: ਤਾਏ ਦੀਆਂ ਅਸਥੀਆਂ ਚੁਗਣ ਗਏ ਨੌਜਵਾਨ ਦਾ ਬੇ.ਰ.ਹਿ.ਮੀ ਨਾਲ ਕ.ਤ.ਲ

29 ਨਵੰਬਰ 2024: ਪਟਿਆਲਾ (patiala) ਦੀ ਘਲੋੜੀ ਗੇਟ ਮੜੀਆ ਵਿਖੇ ਬਾਬਾ ਬੱਸ (baba bus wale) ਵਾਲੇ ਨੌਜਵਾਨ ਨਵਨੀਤ ਸਿੰਘ ਦਾ ਦਿਨ ਦਿਹਾੜੇ ਹੀ ਗੋਲੀਆਂ (firing) ਮਾਰ ਕੇ ਕਤਲ ਕਰ ਦਿੱਤਾ ਗਿਆ ਹੈ| ਜਾਣਕਾਰੀ ਅਨੁਸਾਰ ਨਵਨੀਤ ਸਿੰਘ (navneet singh) ਪੁੱਤਰ ਦਰਸ਼ਨ ਸਿੰਘ ਜੋ ਕਿ ਆਪਣੇ ਤਾਇਆ ਦੀਆਂ ਅਸਥੀਆਂ ਚੁਗਣ ਕਲੋੜੀ ਗੇਟ ਸ਼ਮਸ਼ਾਨਘਾਟ ਵਿਖੇ ਆਇਆ ਸੀ ਤਾਂ ਪਹਿਲਾਂ ਤੋਂ ਹੀ ਉੱਥੇ ਦੋ ਨੌਜਵਾਨ (young man) ਜੋ ਕਿ ਘਾਤ ਲਾਈ ਬੈਠੇ ਸਨ ਉਹਨਾਂ ਨੇ ਨਵਨੀਤ ਸਿੰਘ ਦੇ ਸਿੱਧੇ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਤੇ ਉਹਦੀ ਮੌਕੇ ਤੇ ਹੀ ਮੌਤ ਹੋ ਗਈ।

 

ਉਥੇ ਹੀ ਮੌਕੇ ਤੇ ਐਸਪੀਡੀ ਯੁਗੇਸ਼ ਸ਼ਰਮਾ ਇੰਚਾਰਜ ਸੀਆਈ ਸਟਾਫ ਸ਼ਮਿੰਦਰ ਸਿੰਘ ਐਸਐਚਓ ਕਤਵਾਲੀ ਹਰਜਿੰਦਰ ਸਿੰਘ ਢਿੱਲੋ ਤੋਂ ਇਲਾਵਾ ਪੁਲਿਸ ਦੀਆਂ ਵੱਖ-ਵੱਖ ਟੀਮਾਂ ਮੌਕੇ ਤੇ ਪਹੁੰਚ ਗਈਆਂ ਹਨ। ਇਸ ਮੌਕੇ ਤੇ ਸੀਆਈ ਸਟਾਫ ਵੱਲੋਂ ਵੱਖ-ਵੱਖ ਐਂਗਲਾਂ ਦੇ ਤਰੀਕੇ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਨਾਲ ਪੁੱਛਕਿੱਛ ਵੀ ਕੀਤੀ ਜਾ ਰਹੀ ਹੈ ਕਿ ਆਖਰ ਕਤਲ ਦੀ ਵਜ੍ਹਾ ਕੀ ਹੋ ਸਕਦੀ ਹੈ|

 

Scroll to Top