29 ਨਵੰਬਰ 2024: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ (BHAGWANT MAAN) ਮਾਨ ਦੇ ਵਲੋਂ 15.10.2024 ਨੂੰ ਚੁਣੇ ਗਏ ਸਰਪੰਚਾਂ (sarpanch) ਨੂੰ 08.11.2024 ਨੂੰ ਸਹੁੰ ਚੁਕਵਾਈ ਗਈ ਸੀ। ਜਿਹਨਾਂ ਦੇ ਵਿੱਚੋ ਚਾਰ ਜ਼ਿਲ੍ਹੇ ਰਿਹੈ ਗਏ ਸਨ ਜਿਹਨਾਂ ਦਾ ਹੁਣ ਸਹੁੰ ਚੁੱਕ ਸਮਾਗਮ ਰੱਖਿਆ ਗਿਆ ਹੀ| ਦੱਸ ਦੇਈਏ ਕਿ ਉਹ ਚਾਰ ਜ਼ਿਲ੍ਹਿਆਂ ਦੇ ਸਰਪੰਚਾਂ ਤੇ ਪੰਚਾਂ ਨੂੰ 3 ਦਸੰਬਰ (december) ਨੂੰ ਸਹੁੰ ਚੁਕਾਈ ਜਾਣੀ ਹੈ|
ਉਥੇ ਹੀ ਤੁਹਾਨੂੰ ਦੱਸ ਦੇਈਏ ਕਿ ਹਨ ਜ਼ਿਲ੍ਹਿਆਂ ਦੇ ਵਿਚ ਕਿਹੜੇ ਕਿਹੜੇ ਜ਼ਿਲ੍ਹੇ ਹਨ ਤੇ ਕਿਥੋਂ ਕੌਣ ਸਹੁੰ ਚੁਕਵਾਏਗਾ| ਪੰਜਾਬ ਦੇ ਚਾਰ ਜ਼ਿਲ੍ਹਿਆਂ ਵਿੱਚ ਜਿੱਥੇ ਜ਼ਿਮਨੀ ਚੋਣਾਂ ਹੋਈਆਂ ਸਨ ਉੱਥੋਂ ਦੇ ਸਰਪੰਚਾਂ ਤੇ ਪੰਚਾਂ ਨੂੰ 3 ਦਸੰਬਰ ਨੂੰ ਸਹੁੰ ਚੁਕਾਈ ਜਾਣੀ ਹੈ। ਬਰਨਾਲਾ, ਹੁਸ਼ਿਆਰਪੁਰ, ਗੁਰਦਾਸਪੁਰ ਤੇ ਸ੍ਰੀ ਮੁਕਤਸਰ ਦੇ ਪੰਚਾਂ ਤੇ ਸਰਪੰਚਾਂ ਨੂੰ ਸਹੁੰ ਚੁਕਾਈ ਜਾਵੇਗੀ|
ਜਿਸ ਦਾ ਇਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ|
ਕੈਬਿਨਟ ਮੰਤਰੀ ਡਾ: ਬਲਜੀਤ ਕੌਰ ਦੇ ਵਲੋਂ ਸ੍ਰੀ ਮੁਕਤਸਰ, ਹੁਸ਼ਿਆਰਪੁਰ ਤੋਂ ਡਾ:ਰਵਜੋਤ ਸਿੰਘ, ਗੁਰਦਾਸਪੁਰ ਤੋਂ ਕੁਲਦੀਪ ਸਿੰਘ ਧਾਲੀਵਾਲ ਤੇ ਬਰਨਾਲਾ ਤੋਂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਦੇ ਵਲੋਂ ਸਹੁੰ ਚੁਕਾਈ ਜਾਵੇਗੀ| ਉਥੇ ਹੀ ਪੱਤਰ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜ਼ਿਲ੍ਹਿਆਂ ਦੇ ਨਾਲ ਸਬੰਧਤ MLA ਨੂੰ ਵੀ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਣ ਦੇ ਲਈ ਵੀ ਸੱਦਾ ਪੱਤਰ ਭੇਜਿਆ ਜਾਵੇਗਾ|