Winter Session

Parliament: ਸੰਸਦ ਦੇ ਸਰਦ ਰੁੱਤ ਸੈਸ਼ਨ ਦਾ ਚੌਥਾ ਦਿਨ, ਕਾਂਗਰਸ ਮੁੜ ਤੋਂ ਘੇਰੇਗੀ ਬੀਜੇਪੀ

29 ਨਵੰਬਰ 2024: ਸੰਸਦ ਦੇ ਸਰਦ ਰੁੱਤ ਸੈਸ਼ਨ(winter session of Parliament)  ਦਾ ਚੌਥਾ ਦਿਨ ਹੈ। ਅਡਾਨੀ (adani) ਮੁੱਦੇ ‘ਤੇ ਅੱਜ ਕਾਂਗਰਸ ਇਕ ਵਾਰ ਫਿਰ ਕੇਂਦਰ ਸਰਕਾਰ ਨੂੰ ਘੇਰੇਗੀ। ਵੀਰਵਾਰ ਨੂੰ ਵੀ ਵਿਰੋਧੀ ਧਿਰ ਨੇ ਇਸੇ ਮੁੱਦੇ ‘ਤੇ ਦੋਵਾਂ ਸਦਨਾਂ ‘ਚ ਹੰਗਾਮਾ ਕੀਤਾ। ‘ਦੇਸ਼ ਨੂੰ ਲੁੱਟਣਾ ਬੰਦ ਕਰੋ’ ਦੇ ਨਾਅਰੇ ਵੀ ਲਾਏ। ਇਸ ਮਗਰੋਂ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ।

 

ਦਰਅਸਲ ਰਾਹੁਲ ਨੇ ਬੁੱਧਵਾਰ ਨੂੰ ਸੰਸਦ ਦੇ ਬਾਹਰ ਕਿਹਾ ਸੀ ਕਿ ਅਡਾਨੀ ‘ਤੇ ਅਮਰੀਕਾ ‘ਚ 2 ਹਜ਼ਾਰ ਕਰੋੜ ਰੁਪਏ ਦੀ ਰਿਸ਼ਵਤ ਦੇਣ ਦਾ ਦੋਸ਼ ਹੈ। ਉਸਨੂੰ ਜੇਲ੍ਹ ਵਿੱਚ ਹੋਣਾ ਚਾਹੀਦਾ ਹੈ। ਮੋਦੀ ਸਰਕਾਰ ਉਨ੍ਹਾਂ ਨੂੰ ਬਚਾ ਰਹੀ ਹੈ।

 

ਪ੍ਰਿਅੰਕਾ ਗਾਂਧੀ ਵੀਰਵਾਰ ਨੂੰ ਪਹਿਲੀ ਵਾਰ ਲੋਕ ਸਭਾ ਪਹੁੰਚੀ। ਉਨ੍ਹਾਂ ਨੇ ਸੰਸਦ ਮੈਂਬਰ ਵਜੋਂ ਸਹੁੰ ਚੁੱਕੀ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਮਾਂ ਸੋਨੀਆ ਅਤੇ ਰਾਹੁਲ ਗਾਂਧੀ ਵੀ ਸੰਸਦ ਪੁੱਜੇ। ਪ੍ਰਿਅੰਕਾ ਨੇ ਵਾਇਨਾਡ ਸੀਟ ਤੋਂ ਉਪ ਚੋਣ ਜਿੱਤੀ ਹੈ। ਪ੍ਰਿਅੰਕਾ ਦੇ ਨਾਲ ਨਾਂਦੇੜ ਤੋਂ ਉਪ ਚੋਣ ਜਿੱਤਣ ਵਾਲੇ ਰਵਿੰਦਰ ਚਵਾਨ ਨੇ ਵੀ ਸਹੁੰ ਚੁੱਕੀ।

Scroll to Top