Delhi

Delhi News: ਦਿੱਲੀ ‘ਚ ਸਕੂਟਰ ‘ਚ ਜ਼ਬਰਦਸਤ ਧ.ਮਾ.ਕਾ, ਜਾਂਚ ‘ਚ ਜੁਟੀ ਪੁਲਿਸ

ਚੰਡੀਗੜ੍ਹ, 28 ਨਵੰਬਰ 2024: ਦੇਸ਼ ਦੀ ਰਾਜਧਾਨੀ ਦਿੱਲੀ (Delhi) ‘ਚ ਧਮਾਕੇ ਦੀ ਖ਼ਬਰ ਸਾਹਮਣੇ ਆਈ ਹੈ | ਦਿੱਲੀ ਦੇ ਰੋਹਿਣੀ ਦੇ ਪ੍ਰਸ਼ਾਂਤ ਵਿਹਾਰ ਇਲਾਕੇ ‘ਚ ਇੱਕ ਸਕੂਟਰ ‘ਚ ਜ਼ਬਰਦਸਤ ਧਮਾਕਾ ਹੋਇਆ ਹੈ। ਇਸ ਧਮਾਕੇ ਤੋਂ ਬਾਅਦ ਆਸ-ਪਾਸ ਦੇ ਇਲਾਕੇ ‘ਚ ਸਨਸਨੀ ਫੈਲ ਗਈ ਹੈ | ਇਹ ਧਮਾਕਾ ਇਨ੍ਹਾਂ ਜ਼ੋਰਦਾਰ ਵੀ ਕਿ ਇਸਦੀ ਆਵਾਜ਼ ਦੂਰ-ਦੂਰ ਤੱਕ ਸੁਣਾਈ ਦਿੱਤੀ |

ਘਟਨਾ ਬਾਰੇ ਸੂਚਨਾ ਮਿਲਦੇ ਹੀ ਦਿੱਲੀ ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਅੱਜ ਸਵੇਰੇ 11.48 ਵਜੇ ਪੁਲਿਸ ਨੂੰ ਪ੍ਰਸ਼ਾਂਤ ਵਿਹਾਰ ਇਲਾਕੇ ਤੋਂ ਧਮਾਕੇ ਦੀ ਸੂਚਨਾ ਮਿਲੀ ਸੀ । ਸੂਚਨਾ ਮਿਲਦੇ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ।

ਪੁਲਿਸ (Delhi Police) ਦੀ ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਇੱਕ ਮਠਿਆਈ ਦੀ ਦੁਕਾਨ ਦੇ ਕੋਲ ਇੱਕ ਸਕੂਟਰ ‘ਚ ਜ਼ਬਰਦਸਤ ਧਮਾਕਾ ਹੋਇਆ। ਰਾਹਤ ਗੱਲ ਹੈ ਕਿ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਇਸਦੇ ਨਾਲ ਹੀ ਮੌਕੇ ‘ਤੇ ਚਿੱਟੇ ਪਾਊਡਰ ਵਰਗੀ ਕੋਈ ਚੀਜ਼ ਮਿਲਣ ਦੀ ਸੂਚਨਾ ਹੈ। ਫੋਰੈਂਸਿਕ ਟੀਮ ਨੂੰ ਮੌਕੇ ‘ਤੇ ਬੁਲਾਇਆ ਗਿਆ ਹੈ |

ਜਿਕਰਯੋਗ ਹੈ ਕਿ ਇਸ ਸਾਲ 20 ਅਕਤੂਬਰ ਨੂੰ ਰੋਹਿਣੀ ਦੇ ਪ੍ਰਸ਼ਾਂਤ ਵਿਹਾਰ ਇਲਾਕੇ ‘ਚ ਧਮਾਕਾ ਹੋਇਆ ਸੀ। ਇਹ ਧਮਾਕਾ ਸੀਆਰਪੀਐਫ ਸਕੂਲ ਦੀ ਕੰਧ ‘ਚ ਹੋਇਆ ਸੀ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਕਰੀਬ ਇੱਕ ਤੋਂ ਦੋ ਕਿਲੋਮੀਟਰ ਤੱਕ ਸੁਣਾਈ ਦਿੱਤੀ ਅਤੇ ਆਸਪਾਸ ਦੇ ਇਲਾਕਿਆਂ ‘ਚ ਧੂੰਆਂ ਛਾਇਆ ਰਿਹਾ। ਕਈ ਵਾਹਨਾਂ ਅਤੇ ਦੁਕਾਨਾਂ ਦੇ ਸ਼ੀਸ਼ੇ ਟੁੱਟ ਗਏ। ਖੁਸ਼ਕਿਸਮਤੀ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ ।

ਧਮਾਕੇ ਨਾਲ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਸਕੂਲ ਦੀ ਕੰਧ ‘ਚ ਇੱਕ ਵੱਡਾ ਟੋਆ ਪੈ ਗਿਆ ਸੀ । ਬੰਬ ਧਮਾਕੇ ‘ਚ ਵਿਸਫੋਟਕਾਂ ਦੀ ਵਰਤੋਂ ਕੀਤੀ ਗਈ ਸੀ। ਮੌਕੇ ‘ਤੇ ਵੱਡੀ ਮਾਤਰਾ ‘ਚ ਚਿੱਟਾ ਪਾਊਡਰ ਖਿੱਲਰਿਆ ਹੋਇਆ ਮਿਲਿਆ ਸੀ ।

 

Scroll to Top