Assam News: ਪੁਲਿਸ ਦੇ ਹੱਥ ਲੱਗੀ ਸਫ਼ਲਤਾ, ਯਾ.ਬਾ ਗੋ.ਲੀ.ਆਂ ਕੀਤੀਆਂ ਬਰਾਮਦ

28 ਨਵੰਬਰ 2024: ਅਸਾਮ ਪੁਲਿਸ(assam police)  ਨੇ ਛਾਪੇਮਾਰੀ (raid) ਵਿੱਚ 76,000 ਯਾਬਾ ਗੋਲੀਆਂ(Yaba pills)  ਬਰਾਮਦ ਕੀਤੀਆਂ ਹਨ। ਇਸ ਦੌਰਾਨ 3 ਲੋਕਾਂ ਨੂੰ ਗ੍ਰਿਫਤਾਰ (arrest) ਕੀਤਾ ਗਿਆ। ਇਨ੍ਹਾਂ ਗੋਲੀਆਂ ਦੀ 2 ਗੱਡੀਆਂ ਰਾਹੀਂ ਤਸਕਰੀ ਕੀਤੀ ਜਾ ਰਹੀ ਸੀ। ਇਸ ਦੀ ਕੀਮਤ ਕਰੀਬ 1 ਕਰੋੜ ਰੁਪਏ ਹੈ। ਇਹ ਛਾਪੇਮਾਰੀ ਸ਼੍ਰੀਭੂਮੀ ਜ਼ਿਲ੍ਹੇ ਦੇ ਪਟੇਲ ਨਗਰ ਇਲਾਕੇ ਵਿੱਚ ਹੋਈ।

 

ਯਾਬਾ ਦੀਆਂ ਗੋਲੀਆਂ ਵਿੱਚ ਮੈਥਾਮਫੇਟਾਮਾਈਨ ਅਤੇ ਕੈਫੀਨ ਹੁੰਦੀ ਹੈ। ਇਹ ਲਾਲ ਰੰਗ ਦਾ ਹੁੰਦਾ ਹੈ ਅਤੇ ਸ਼ਾਨ, ਕਾਚਿਨ ਅਤੇ ਪੂਰਬੀ ਮਿਆਂਮਾਰ ਦੇ ਦੋ ਹੋਰ ਰਾਜਾਂ ਵਿੱਚ ਪੈਦਾ ਹੁੰਦਾ ਹੈ।

 

ਇਸ ਤੋਂ ਪਹਿਲਾਂ, ਅਸਾਮ ਰਾਈਫਲਜ਼ ਨੇ ਕਸਟਮ ਵਿਭਾਗ ਦੇ ਨਾਲ ਇੱਕ ਸੰਯੁਕਤ ਆਪ੍ਰੇਸ਼ਨ ਵਿੱਚ ਲਗਭਗ 1 ਕਿਲੋ ਕ੍ਰਿਸਟਲ ਮੇਥਾਮਫੇਟਾਮਾਈਨ ਜ਼ਬਤ ਕੀਤੀ ਸੀ। ਇਸਨੂੰ ਆਮ ਤੌਰ ‘ਤੇ ICE ਵਜੋਂ ਜਾਣਿਆ ਜਾਂਦਾ ਹੈ। ਅੰਤਰਰਾਸ਼ਟਰੀ ਬਾਜ਼ਾਰ ‘ਚ ਇਸ ਦੀ ਕੀਮਤ ਕਰੀਬ 16 ਕਰੋੜ ਰੁਪਏ ਹੈ।

Scroll to Top