ਚੰਡੀਗੜ੍ਹ, 27 ਨਵੰਬਰ 2024: ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ‘ਤੇ ਹੋਈਆਂ ਚੋਣਾਂ ‘ਚ ਭਾਰਤੀ ਜਨਤਾ ਪਾਰਟੀ (BJP) ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ | ਇਨ੍ਹਾਂ ਚੋਣਾਂ ‘ਚ ਆਮ ਆਦਮੀ ਪਾਰਟੀ ਨੇ ਤਿੰਨ ਸੀਟਾਂ ਅਤੇ ਇਕ ਕਾਂਗਰਸ ਦੀ ਝੋਲੀ ਪਈ ਹੈ | ਭਾਜਪਾ ਲਗਾਤਾਰ ਪੰਜਾਬ ‘ਚ ਆਪਣੀ ਸਥਿਤੀ ਨੂੰ ਮਜਬੂਤ ਕਰਨ ‘ਚ ਲੱਗੀ ਹੋਈ ਹੈ |
ਪੰਜਾਬ ‘ਚ ਭਾਜਪਾ ਨੇ ਹੁਣ ਪੰਜ ਨਗਰ ਨਿਗਮਾਂ ਅਤੇ 43 ਨਗਰ ਕੌਂਸਲਾਂ (Municipal Councils elections) ‘ਚ ਹੋਣ ਵਾਲੀਆਂ ਚੋਣਾਂ ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ | ਭਾਜਪਾ ਇਨ੍ਹਾਂ ਚੋਣਾਂ ‘ਚ ਆਪਣੀ ਸਥਿਤੀ ਮਜ਼ਬੂਤ ਕਰਨ ਦੀ ਕੋਸ਼ਿਸ ਕਰ ਰਹੀ ਹੈ | ਭਾਜਪਾ ਇਨ੍ਹਾਂ ਪੰਜ ਨਗਰ ਨਿਗਮਾਂ ਅਤੇ 43 ਨਗਰ ਕੌਂਸਲਾਂ ਦੀਆਂ ਚੋਣਾਂ ਨੂੰ ਭਾਜਪਾ ਪੰਜਾਬ 2027 ਵਿਧਾਨ ਸਭਾ ਲਈ ਸੈਮੀਫ਼ਾਈਨਲ ਮੰਨ ਕੇ ਛਲ ਰਹੀ ਹੈ |
ਭਾਜਪਾ (BJP) ਨੇ ਇਨ੍ਹਾਂ ਚੋਣਾਂ ਲਈ ਪਾਰਟੀ ਇੰਚਾਰਜ ਤੇ ਸਹਿ ਇੰਚਾਰਜ ਨਿਯੁਕਤ ਕਰ ਦਿੱਤੇ ਹਨ। ਇਸਦੀ ਸੀਨੀਅਰ ਆਗੂਆਂ, ਵਿਧਾਇਕਾਂ ਅਤੇ ਸਾਬਕਾ ਵਿਧਾਇਕਾਂ, ਸਾਬਕਾ ਮੰਤਰੀਆਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ। ਕੋਸ਼ਿਸ਼ ਹੈ ਕਿ ਸ਼ਹਿਰੀ ਖੇਤਰਾਂ ‘ਚ ਇਹ ਚੋਣ ਜਿੱਤੀ ਜਾਵੇ। ਇਸਦੇ ਨਾਲ ਹੀ ਭਾਜਪਾ ਨੇ ਸਾਬਕਾ ਮੰਤਰੀ ਪ੍ਰਨੀਤ ਕੌਰ ਅਤੇ ਸਾਬਕਾਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਇੰਚਾਰਜ ਬਣਾਇਆ ਹੈ |
Read More: ਪੰਜਾਬ ਸਰਕਾਰ ਵੱਲੋਂ 2 DSP ਸਮੇਤ 15 SHO ਅਧਿਕਾਰੀਆਂ ਦੇ ਤਬਾਦਲੇ
ਇਸਦੇ ਨਾਲ ਹੀ ਅੰਮਿ੍ਤਸਰ ‘ਚ ਸ਼ਵੇਤ ਮਲਿਕ, ਅਸ਼ਵਨੀ ਸੇਖੜੀ, ਰਾਕੇਸ਼ ਸ਼ਰਮਾ ਅਤੇ ਬਿਕਰਮਜੀਤ ਸਿੰਘ ਚੀਮਾ ਨੂੰ ਨਿਯੁਕਤ ਕੀਤਾ ਹੈ | ਜਲੰਧਰ ਚ ਮਨੋਰੰਜਨ ਕਾਲੀਆ, ਅਸ਼ਵਨੀ ਸ਼ਰਮਾ ਅਤੇ ਸੁਸ਼ੀਲ ਰਿੰਕੂ, ਫਗਵਾੜਾ ਨਗਰ ਨਿਗਮ ਦੇ ਲਈ ਵਿਜੇ ਸਾਂਪਲਾ ਵਾਰਡ, ਸੋਮ ਪ੍ਰਕਾਸ਼ , ਸੂਰਜ ਭਾਰਦਵਾਜ ਅਤੇ ਰਾਜੇਸ਼ ਬੱਗਾ ਨੂੰ ਜ਼ਿੰਮੇਵਾਰੀ ਮਿਲੀ ਹੈ |
ਇਸਦੇ ਨਾਲ ਹੀ ਪਟਿਆਲਾ ਨਗਰ ਨਿਗਮ ਦੇ ਲਈ ਹਰਜੀਤ ਸਿੰਘ ਗਰੇਵਾਲ, ਪ੍ਰਨੀਤ ਕੌਰ ਇੰਚਾਰਜ ਅਤੇ ਦਮਨ ਬਾਜਵਾ ਅਤੇ ਸਰੂਪ ਚੰਦ ਸਿੰਗਲਾ ਨੂੰ ਨੂੰ ਜ਼ਿੰਮੇਵਾਰੀ ਮਿਲੀ ਹੈ |
ਲੁਧਿਆਣਾ ‘ਚ ਕੇਵਲ ਸਿੰਘ ਢਿੱਲੋਂ, ਅਵਿਨਾਸ਼ ਰਾਏ ਖੰਨਾ, ਡਾ: ਹਰਜੋਤ ਕਮਲ ਅਤੇ ਜਤਿੰਦਰ ਮਿੱਤਲ ਨੂੰ ਜ਼ਿੰਮੇਵਾਰੀ ਮਿਲੀ ਹੈ |