ਚੰਡੀਗੜ੍ਹ, 26 ਨਵੰਬਰ 2024: ਅਗਲੇ ਸਾਲ ਹੋਣ ਵਾਲੀ ICC ਚੈਂਪੀਅਨਸ ਟਰਾਫੀ (ICC Champions Trophy) ਸੰਬੰਧੀ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਪ੍ਰੋਗਰਾਮ ਦਾ ਐਲਾਨ ਨਹੀਂ ਕੀਤਾ ਹੈ। ਭਾਰਤ ਪਹਿਲਾਂ ਹੀ ਪਾਕਿਸਤਾਨ ਦੀ ਯਾਤਰਾ ਤੋਂ ਇਨਕਾਰ ਕਰ ਚੁੱਕਾ ਹੈ। ਇਸ ਦੇ ਨਾਲ ਹੀ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਵੀ ਹਾਈਬ੍ਰਿਡ ਮਾਡਲ ਲਈ ਤਿਆਰ ਨਹੀਂ ਹੈ।
ਇਸ ਗਤੀਰੋਧ ਦੇ ਵਿਚਕਾਰ ਆਈਸੀਸੀ ਨੇ ਬੈਠਕ ਸੱਦੀ ਹੈ। ਸਮਾਚਾਰ ਏਜੰਸੀ ਪੀ.ਟੀ.ਆਈ. ਮੁਤਾਬਕ ਆਈ.ਸੀ.ਸੀ. ਦੀ ਬੈਠਕ 29 ਨਵੰਬਰ (ਸ਼ੁੱਕਰਵਾਰ) ਨੂੰ ਹੋਵੇਗੀ। ਇਸ ‘ਚ ਚੈਂਪੀਅਨਸ ਟਰਾਫੀ ਪ੍ਰੋਗਰਾਮ ‘ਤੇ ਚਰਚਾ ਕੀਤੀ ਜਾਵੇਗੀ।
ਚੈਂਪੀਅਨਸ ਟਰਾਫੀ ਪ੍ਰੋਗਰਾਮ ‘ਤੇ ਇਹ ਮੁਲਾਕਾਤ ਵੀਡੀਓ ਕਾਨਫਰੰਸਿੰਗ ਰਾਹੀਂ ਹੋਵੇਗੀ। ਤੁਹਾਨੂੰ ਦੱਸ ਦਈਏ ਕਿ ਇਹ ਬੈਠਕ ਬੀਸੀਸੀਆਈ ਸਕੱਤਰ ਜੈ ਸ਼ਾਹ ਦੇ ਆਈਸੀਸੀ ਪ੍ਰਧਾਨ ਦਾ ਅਹੁਦਾ ਸੰਭਾਲਣ ਤੋਂ ਦੋ ਦਿਨ ਪਹਿਲਾਂ ਹੋਵੇਗੀ। ਜੈ ਸ਼ਾਹ 1 ਨਵੰਬਰ ਨੂੰ ਆਈ