Patiala

Patiala: ਸੰਗਰੂਰ-ਪਟਿਆਲਾ ਬਾਈਪਾਸ ‘ਤੇ ਪੁਲਿਸ ਐਨਕਾਊਂਟਰ, ਚੋਰੀ ਦੀ ਥਾਰ ਸਣੇ ਬਦਮਾਸ਼ ਕਾਬੂ

ਪਟਿਆਲਾ, 25 ਨਵੰਬਰ 2024: ਸੰਗਰੂਰ-ਪਟਿਆਲਾ ਬਾਈਪਾਸ ‘ਤੇ ਸੀ.ਆਈ.ਏ ਸਟਾਫ ਪਟਿਆਲਾ (Patiala) ਦੀ ਪੁਲਿਸ ਅਤੇ ਇੱਕ ਲੁਟੇਰੇ ਵਿਚਾਲੇ ਮੁਕਾਬਲਾ ਹੋਇਆ ਹੈ | ਇਸ ਮੁਕਾਬਲੇ ਦੌਰਾਨ ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ | ਪੁਲਿਸ ਨੇ ਮੁਕਾਬਲੇ ਦੌਰਾਨ ਜ਼ਖਮੀ ਮੁਲਜ਼ਮ ਨੂੰ ਹਸਪਤਾਲ ‘ਚ ਦਾਖਲ ਕਰਵਾ ਦਿੱਤਾ ਗਿਆ ਹੈ |

ਇਸ ਕਾਰਵਾਈ ਬਾਰੇ ਐਸ.ਐਸ.ਪੀ ਪਟਿਆਲਾ ਨਾਨਕ ਸਿੰਘ ਆਈ.ਪੀ.ਐਸ ਨੇ ਦੱਸਿਆ ਕਿ ਨਾਭਾ ‘ਚ ਇੱਕ ਥਾਰ ਕਾਰ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਸੀ | ਇਸ ਸੰਬੰਧੀ ਪੁਲਿਸ ਨੇ ਵੱਖ-ਵੱਖ ਪੁਲਿਸ ਪਾਰਟੀਆਂ ਬਣਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ | ਪਟਿਆਲਾ ਪੁਲਿਸ (Patiala Police) ਨੇ ਨਾਭਾ ਤੋਂ ਲੁੱਟੀ ਥਾਰ ਜੀਪ ਦੇ ਮੁੱਖ ਮੁਲਜ਼ਮ ਨੂੰ ਮੁਕਾਬਲੇ ਦੌਰਾਨ ਜ਼ਖਮੀ ਕਰ ਕਾਬੂ ਕਰ ਲਿਆ |

ਪੁਲਿਸ ਨੇ ਉਕਤ ਮੁਲਜ਼ਮ ਨਾਭਾ ਤੋਂ ਕੋਲੋਂ ਲੁੱਟੀ ਥਾਰ ਜੀਪ ਅਤੇ 32 ਬੌਰ ਪਿਸਟਲ ਬਰਾਮਦ ਕੀਤਾ ਹੈ | ਪੁਲਿਸ ਨੇ ਦੱਸਿਆ ਕਿ ਉਕਤ ਬਦਮਾਸ਼ ਨਾਭਾ ‘ਚ ਵੱਡਾ ਬਦਮਾਸ਼ ਹੋਣ ਦਾ ਦਾਅਵਾ ਕਰਦਾ ਸੀ | ਮੁਲਜ਼ਮ ਖ਼ਿਲਾਫ਼ ਅੱਧੀ ਦਰਜ ਦੇ ਕਰੀਬ ਲੁੱਟ-ਖੋਹਾਂ ਦੇ ਮਾਮਲੇ ਦਰਜ ਹਨ |

ਇਸ ਦੌਰਾਨ ਐਸ.ਐਸ.ਪੀ ਪਟਿਆਲਾ ਨਾਨਕ ਸਿੰਘ ਆਈ ਪੀ ਐਸ ਅਤੇ ਐਸ.ਪੀ (ਡੀ) ਪਟਿਆਲਾ ਯੋਗੇਸ਼ ਸ਼ਰਮਾ ਪੀ.ਪੀ.ਐਸ , ਏ.ਐਸ.ਪੀ (ਡੀ) ਪਟਿਆਲਾ ਵੈਭਵ ਸ਼ਰਮਾ ਆਈ.ਪੀ.ਐਸ ਅਤੇ ਸਮੁੱਚੀ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚੀ ਹੋਈ ਹੈ |

ਜਾਣਕਾਰੀ ਮੁਤਾਬਕ ਨਾਭਾ ਦੇ ਰਹਿਣ ਵਾਲੇ ਚਿਰਾਗ ਛਾਬੜਾ (31) ਨੇ ਆਪਣੀ ਜੀਪ ਵੇਚਣ ਲਈ ਸੋਸ਼ਲ ਮੀਡੀਆ ‘ਤੇ ਪੋਸਟ ਪਾਈ ਸੀ। ਜੀਪ ਵੇਚਣ ਦੀ ਪੋਸਟ ਨੂੰ ਦੇਖਦਿਆਂ ਬੀਤੀ ਵੀਰਵਾਰ ਸ਼ਾਮ ਤਿੰਨ ਨੌਜਵਾਨ ਪਲੈਨਿੰਗ ਦੇ ਤਹਿਤ ਉਸਦੇ ਘਰ ਪਹੁੰਚੇ ਅਤੇ ਗੱਡੀ ਦੀ ਟੈਸਟ ਡਰਾਈਵ ਲੈਣ ਲਈ ਕਿਹਾ। ਇਸ ਕਾਰਨ ਉਕਤ ਨੌਜਵਾਨ ਵੀ ਮੁਲਜ਼ਮਾਂ ਦੇ ਨਾਲ ਕਾਰ ‘ਚ ਹੀ ਚਲਾ ਗਿਆ।

ਅੱਜ ਦੁਪਹਿਰ ਪੁਲਿਸ (Patiala Police) ਨੂੰ ਸੂਚਨਾ ਮਿਲੀ ਕਿ ਥਾਰ ਲੈ ਕੇ ਭੱਜਣ ਵਾਲਾ ਮੁਲਜ਼ਮ ਬਾਈਪਾਸ ਨੇੜੇ ਹੈ। ਜਿਸ ‘ਤੇ ਪੁਲਿਸ ਨੇ ਉਨ੍ਹਾਂ ਨੂੰ ਘੇਰ ਲਿਆ। ਇਸ ਦੌਰਾਨ ਬਦਮਾਸ਼ਾਂ ਨੇ ਪੁਲਿਸ ‘ਤੇ ਹਮਲਾ ਕਰ ਦਿੱਤਾ, ਜਿਸ ‘ਤੇ ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਗੋਲੀ ਚਲਾ ਦਿੱਤੀ। ਪੁਲਿਸ ਦੀ ਗੋਲੀ ਲੱਗਣ ਨਾਲ ਇੱਕ ਬਦਮਾਸ਼ ਜ਼ਖਮੀ ਹੋ ਗਿਆ। ਮੁਲਜ਼ਮ ਦੀ ਪਛਾਣ ਸਰੋਵਰ ਸਿੰਘ ਉਰਫ ਲਵਲੀ ਵਾਸੀ ਨਾਭਾ ਵਜੋਂ ਹੋਈ ਹੈ।

Scroll to Top