25 ਨਵੰਬਰ 2024: ਸਮਾਜ ਵਿੱਚ ਅਜੇ ਵੀ ਲੋਕ ਤਾਂਤਰਿਕਾਂ ਦੇ ਚੁੰਗਲ ਵਿੱਚੋਂ ਬਾਹਰ ਨਹੀਂ ਨਿਕਲ ਰਹੇ ਤੇ ਤਾਂਤਰਿਕ(Tantrik) ਵੱਲੋਂ ਬਲੀ ਦੇਣ ਦੇ ਮਾਮਲੇ ਸਾਹਮਣੇ ਆ ਰਹੇ ਹਨ ਅਜਿਹਾ ਹੀ ਇੱਕ ਮਾਮਲਾ ਤਲਵੰਡੀ ਸਾਬੋ ਦੇ ਪਿੰਡ ਗਾਟਵਾਲੀ ਤੋਂ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਤਾਂਤਰਿਕਾ ਔਰਤ ਗੁਰਪ੍ਰੀਤ ਕੌਰ (gurpreet kaur) ਨੇ ਆਪਣੀ ਹੀ ਚੇਲੀ ਸੁਖਬੀਰ ਕੌਰ ਦੇ ਪਤੀ ਬਲਵੀਰ ਸਿੰਘ (33) ਵਾਸੀ ਪ੍ਰੋਫੈਸਰ ਕਲੋਨੀ (professor colony) ਤਲਵੰਡੀ ਸਾਬੋ ਦਾ ਬੇਰਹਿਮੀ ਨਾਲ ਕਤਲ (murder) ਕਰਕੇ ਉਸਦੀ ਲਾਸ਼ ਨੂੰ ਆਪਣੇ ਹੀ ਘਰ ਦੇ ਪਿਛਵਾੜੇ ਵਿੱਚ ਦੱਬ ਦਿੱਤਾ ਸੀ, ਜਿਸ ਦੀ ਲਾਸ਼ ਨੂੰ ਅੱਜ ਤਲਵੰਡੀ ਸਾਬੋ ਦੇ ਡੀਐਸਪੀ ਪੁਲਿਸ ਫੋਰਸ, ਸਿਵਲ ਪ੍ਰਸ਼ਾਸਨ ਅਤੇ ਫਾਰੈਨਸਿਕ ਮਾਹਰਾਂ ਦੀ ਹਾਜ਼ਰੀ ਵਿੱਚ ਪੰਜ ਫੁੱਟ ਡੂੰਘੇ ਟੋਏ ਵਿੱਚੋਂ ਬਰਾਮਦ ਕੀਤਾ ਗਿਆ।
ਇਸ ਸਬੰਧੀ ਤਲਵੰਡੀ ਸਾਬੋ ਦੇ ਡੀਐਸਪੀ ਅਤੇ ਮ੍ਰਿਤਕ ਦੇ ਵਾਰਸਾਂ ਨੇ ਦੱਸਿਆ ਕਿ ਮ੍ਰਿਤਕ ਪਿਛਲੇ ਅੱਠ ਦਿਨਾਂ ਤੋਂ ਗੁੰਮਸ਼ੁਦਾ ਸੀ ਤੇ ਮ੍ਰਿਤਕ ਦੇ ਵਾਰਸਾਂ ਵੱਲੋਂ ਜਿਸ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ ਜਦੋਂ ਉਨਾਂ ਨੂੰ ਬਲਵੀਰ ਸਿੰਘ ਨਾ ਲੱਭਿਆ ਤਾਂ ਉਨਾਂ ਨੇ ਇਸ ਦੀ ਸੂਚਨਾ ਪੁਲਿਸ ਥਾਣਾਂ ਤਲਵੰਡੀ ਸਾਬੋ ਵਿੱਚ ਦਿੱਤੀ ਤਾਂ ਤਲਵੰਡੀ ਸਾਬੋ ਥਾਣਾ ਮੁਖੀ ਸਰਬਜੀਤ ਕੌਰ ਨੇ ਟੈਕਨੀਕਲ ਤੌਰ ਤੇ ਕਾਤਲਾਂ ਨੂੰ ਲੱਭ ਕਿ ਤਫਦੀਸ ਸ਼ੁਰੂ ਕੀਤੀ ਤਾਂ ਉਨਾਂ ਨੇ ਇੱਕ ਤਾਂਤਰਿਕ ਅਤੇ ਮ੍ਰਿਤਕ ਦੇ ਘਰਵਾਲੀ ਨੂੰ ਗ੍ਰਿਫਤਾਰ ਕਰਕੇ ਉੱਚ ਦਾਸ ਕੀਤੀ ਤਾਂ ਸਾਰੀ ਘਟਨਾ ਤੋਂ ਪਰਦਾ ਉੱਠਿਆ ਤਾਂ ਅੱਜ ਪੁਲਿਸ ਫੋਰਸ ਤੇ ਫਰੈਂਸਿਕ ਮਹਰ ਬਠਿੰਡਾ ਦੀ ਮੌਜੂਦਗੀ ਵਿੱਚ ਲਾਸ਼ ਨੂੰ ਬਾਹਰ ਕਢਵਾਈ ਹੈ ਤੇ ਪੰਜ ਦੋਸ਼ੀਆਂ ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕਰ ਰਹੇ ਹਾਂ।
ਮੁਢਲੀ ਪੁੱਛਗਿੱਛ ਵਿੱਚ ਉਨਾਂ ਨੇ ਮੰਨਿਆ ਕਿ ਮੈਂ ਬਲਵੀਰ ਸਿੰਘ ਦੇ ਸਿਰ ਵਿੱਚ ਘੋਟਣਾ ਨਾਲ ਮਾਰ ਕੇ ਤੇਜ ਧਰ ਹਥਿਆਰ ਨਾਲ ਸਿਰ ਵੱਢ ਕੇ ਉਸ ਨੂੰ ਡੂੰਘਾ ਟੋਆ ਪੁੱਟ ਕੇ ਦੱਬ ਦਿੱਤਾ ਹੈ। ਤਲਵੰਡੀ ਸਾਬੋ ਪੁਲਿਸ ਨੇ ਇਸ ਮਾਮਲੇ ਵਿੱਚ ਤਾਂਤਰਿਕ ਔਰਤ ਗੁਰਪ੍ਰੀਤ ਕੌਰ ਉਰਫ ਪ੍ਰੀਤ ਅਤੇ ਮ੍ਰਿਤਕ ਦੇ ਪਤੀ ਸੁਖਬੀਰ ਕੌਰ ਉਰਫ ਸੀਰਾ ਨੂੰ ਗ੍ਰਿਫਤਾਰ ਕਰਕੇ ਉਸਦਾ ਪੁਲਿਸ ਰਿਮਾਂਡ ਲੈ ਲਿਆ ਹੈ ਜਲਦੀ ਹੀ ਹੋਰ ਖੁਲਾਸੇ ਕੀਤੇ ਜਾਣਗੇ।