ਚੰਡੀਗੜ੍ਹ, 23 ਨਵੰਬਰ 2024: ਮਹਾਰਾਸ਼ਟਰ (Maharashtra) ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ‘ਚ ਭਾਜਪਾ ਦੀ ਅਗਵਾਈ ਵਾਲੇ ਗਠਜੋੜ ਨੂੰ ਬਹੁਮਤ ਮਿਲਿਆ ਹੈ। ਮਹਾਰਾਸ਼ਟਰ ਚੋਣ ਨਤੀਜਿਆਂ ‘ਚ ਭਾਜਪਾ ਗਠਜੋੜ ਨੇ ਇੱਕ ਤਰਫਾ ਲੀਡ ਲੈ ਲਈ ਹੈ। 288 ਵਿਧਾਨ ਸਭਾ ਸੀਟਾਂ ‘ਚੋਂ ਭਾਜਪਾ ਗਠਜੋੜ 230 ‘ਤੇ ਅੱਗੇ ਹੈ, ਜਿਸ ‘ਚੋਂ ਭਾਜਪਾ ਨੇ 107 ਸੀਟਾਂ ‘ਤੇ ਜਿੱਤ ਦਰਜ ਕੀਤੀ ਹੈ। 123 ‘ਤੇ ਅੱਗੇ ਹਨ।
ਇਸ ਨਾਲ ਭਾਜਪਾ ਇਸ ਚੋਣ ਵਿੱਚ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ। ਮਹਾਰਾਸ਼ਟਰ ‘ਚ ਮਿਲੀ ਵੱਡੀ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਦਾ ਧੰਨਵਾਦ ਕੀਤਾ ਹੈ |
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਜਿੱਤ ਨੂੰ ਇਤਿਹਾਸਕ ਦੱਸਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਮਹਾਰਾਸ਼ਟਰ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਗਠਜੋੜ ਮਹਾਰਾਸ਼ਟਰ ਦੀ ਤਰੱਕੀ ਲਈ ਕੰਮ ਕਰਦਾ ਰਹੇਗਾ। ਦੂਜੇ ਪਾਸੇ ਮਹਾਵਿਕਾਸ ਅਗਾੜੀ ਨੂੰ ਵਿਧਾਨ ਸਭਾ ਚੋਣਾਂ ‘ਚ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮਹਾਰਾਸ਼ਟਰ (Maharashtra) ‘ਚ ਮਹਾਯੁਤੀ ਦੀ ਜਿੱਤ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, “ਮੈਂ NDA ਦੀ ਇਤਿਹਾਸਕ ਜਿੱਤ ਲਈ ਮਹਾਰਾਸ਼ਟਰ ਦੇ ਭਰਾਵਾਂ ਅਤੇ ਭੈਣਾਂ, ਖਾਸ ਕਰਕੇ ਰਾਜ ਦੇ ਨੌਜਵਾਨਾਂ ਅਤੇ ਔਰਤਾਂ ਦਾ ਧੰਨਵਾਦ ਕਰਦਾ ਹਾਂ। ਮੈਂ ਲੋਕਾਂ ਦਾ ਧੰਨਵਾਦ ਕਰਦਾ ਹਾਂ, ਮੈਂ ਭਰੋਸਾ ਦਿਵਾਉਂਦਾ ਹਾਂ ਕਿ ਸਾਡਾ ਗਠਜੋੜ ਮਹਾਰਾਸ਼ਟਰ ਦੀ ਤਰੱਕੀ ਲਈ ਕੰਮ ਕਰਨਾ ਜਾਰੀ ਰੱਖੇਗਾ।