PM Modi

PM ਮੋਦੀ ਨੂੰ ਡੋਮਿਨਿਕਾ ਤੇ ਗੁਆਨਾ ਨੇ ਆਪਣੇ ਸਰਵਉੱਚ ਸਨਮਾਨ ਨਾਲ ਕੀਤਾ ਸਨਮਾਨਿਤ

ਚੰਡੀਗੜ੍ਹ, 21 ਨਵੰਬਰ 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਨੂੰ ਵਿਦੇਸ਼ੀ ਸਰਕਾਰਾਂ ਨੇ ਆਪਣੇ ਸਰਵਉੱਚ ਸਨਮਾਨ ਨਾਲ ਸਨਮਾਨਿਤ ਕੀਤਾ ਹੈ | ਗੁਆਨਾ ‘ਚ ਕੈਰੇਬੀਅਨ ਦੇਸ਼ ਡੋਮਿਨਿਕਾ (Dominica) ਵੱਲੋਂ ‘ਦ ਡੋਮਿਨਿਕਾ ਐਵਾਰਡ ਆਫ਼ ਆਨਰ’ ਨਾਲ ਸਨਮਾਨਿਤ ਕੀਤਾ ਹੈ। ਡੋਮਿਨਿਕਾ ਦੀ ਰਾਸ਼ਟਰਪਤੀ ਸਿਲਵੇਨੀ ਬਰਟਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਆਪਣੇ ਦੇਸ਼ ਦੇ ਸਰਵਉੱਚ ਸਨਮਾਨ ਨਾਲ ਸਨਮਾਨਿਤ ਕੀਤਾ ਹੈ । ਜਿਕਰਯੋਗ ਹੈ ਕਿ ਪੀਐਮ ਮੋਦੀ ਨੂੰ ਕੋਵਿਡ-19 ਮਹਾਂਮਾਰੀ ਦੌਰਾਨ ਡੋਮਿਨਿਕਾ ‘ਚ ਵੈਕਸੀਨ ਪਹੁੰਚਾਉਣ ਲਈ ਇਹ ਪੁਰਸਕਾਰ ਦਿੱਤਾ ਗਿਆ ਹੈ।

ਇਸਦੇ ਨਾਲ ਹੀ ਗੁਆਨਾ (Guyana) ਨੇ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਆਪਣੇ ਸਰਵਉੱਚ ਰਾਸ਼ਟਰੀ ਸਨਮਾਨ ‘ਆਰਡਰ ਆਫ ਐਕਸੀਲੈਂਸ’ ਨਾਲ ਸਨਮਾਨਿਤ ਕੀਤਾ ਹੈ ਅਤੇ ਬਾਰਬਾਡੋਸ ਨੇ ਉਨ੍ਹਾਂ ਨੂੰ ਆਨਰੇਰੀ ਆਰਡਰ ਆਫ ਫਰੀਡਮ ਆਫ ਬਾਰਬਾਡੋਸ ਨਾਲ ਸਨਮਾਨਿਤ ਕੀਤਾ। ਉਨ੍ਹਾਂ ਨੇ ਇਹ ਪੁਰਸਕਾਰ ਸਾਰੇ ਭਾਰਤੀਆਂ ਨੂੰ ਸਮਰਪਿਤ ਕੀਤਾ। ਇਸ ਤੋਂ ਇਲਾਵਾ ਗਯਾਨਾ ਦੀ ਆਪਣੀ ਦੋ ਦਿਨਾਂ ਯਾਤਰਾ ਦੌਰਾਨ ਪੀਐਮ ਮੋਦੀ ਨੇ ਕੈਰੇਬੀਅਨ ਦੇਸ਼ਾਂ ਦੇ ਪ੍ਰਤੀਨਿਧਾਂ ਨਾਲ ਦੂਜੇ ਭਾਰਤ-ਕੈਰੀਕਾਮ ਸੰਮੇਲਨ ‘ਚ ਵੀ ਹਿੱਸਾ ਲਿਆ।

ਸਿਖਰ ਸੰਮੇਲਨ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਕੈਰੇਬੀਅਨ ਦੇਸ਼ਾਂ ਦੇ ਪ੍ਰਤੀਨਿਧਾਂ ਨਾਲ ਦੁਵੱਲੀ ਗੱਲਬਾਤ ਕੀਤੀ। ਗਯਾਨਾ ਦੇ ਰਾਸ਼ਟਰਪਤੀ ਮੁਹੰਮਦ ਇਰਫਾਨ ਤੋਂ ਇਲਾਵਾ ਪੀਐਮ ਮੋਦੀ ਨੇ ਡੋਮਿਨਿਕਾ ਦੇ ਪ੍ਰਧਾਨ ਮੰਤਰੀ ਨਾਲ ਵੀ ਰਸਮੀ ਗੱਲਬਾਤ ਕੀਤੀ ਹੈ ।

ਪ੍ਰਧਾਨ ਮੰਤਰੀ ਮੋਦੀ (PM Modi) ਨੇ ਰਾਸ਼ਟਰਪਤੀ ਇਰਫਾਨ ਦਾ ਗੁਆਨਾ ‘ਚ ਸਵਾਗਤ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਇਰਫਾਨ ਦਾ ਭਾਰਤ ਨਾਲ ਵਿਸ਼ੇਸ਼ ਸਬੰਧ ਹੈ। ਉਹ ਭਾਰਤੀ ਭਾਈਚਾਰੇ ਦਾ ਬ੍ਰਾਂਡ ਅੰਬੈਸਡਰ ਹਨ।

ਗੁਆਨਾ ਦੇ ਰਾਸ਼ਟਰਪਤੀ ਨੇ ਕਿਹਾ ਕਿ ਪੀਐਮ ਮੋਦੀ ਦਾ ਇੱਥੇ ਹੋਣਾ ਸਾਡੇ ਲਈ ਸਭ ਤੋਂ ਵੱਡਾ ਸਨਮਾਨ ਹੈ। ਮੋਦੀ ਨੇ ਸ਼ਾਨਦਾਰ ਲੀਡਰਸ਼ਿਪ ਦਿਖਾਈ ਹੈ। ਨੇ ਵਿਕਾਸਸ਼ੀਲ ਦੁਨੀਆ ਨੂੰ ਰੌਸ਼ਨੀ ਦਿਖਾਈ ਹੈ। ਵਿਕਾਸ ਦਾ ਉਹ ਤਰੀਕਾ ਅਪਣਾਇਆ ਗਿਆ ਹੈ, ਜਿਸ ਨੂੰ ਬਹੁਤ ਸਾਰੇ ਲੋਕ ਆਪਣੇ ਦੇਸ਼ ਵਿਚ ਅਪਣਾ ਰਹੇ ਹਨ।

Scroll to Top