ਮਹਾਰਾਸ਼ਟਰ ਦੀਆਂ 288 ਸੀਟਾਂ ‘ਤੇ 58.22 ਫੀਸਦੀ ਵੋਟਿੰਗ, ਆਜ਼ਾਦ ਉਮੀਦਵਾਰ ਦੀ ਪੋਲਿੰਗ ਬੂਥ ‘ਤੇ ਮੌ.ਤ

ਚੰਡੀਗੜ੍ਹ 20 ਨਵੰਬਰ 2024: ਮਹਾਰਾਸ਼ਟਰ ਵਿਧਾਨ ਸਭਾ ਚੋਣਾਂ (Maharashtra Vidhan Sabha elections) ਲਈ ਵੋਟਿੰਗ ਸਮਾਪਤ ਹੋ ਗਈ ਹੈ | ਜਿਕਰਯੋਗ ਹੈ ਕਿ ਮਹਾਰਾਸ਼ਟਰ ਦੀਆਂ ਸਾਰੀਆਂ 288 ਵਿਧਾਨ ਸਭਾ ਸੀਟਾਂ ‘ਤੇ ਵੋਟਿੰਗ ਮੁਕੰਮਲ ਹੋ ਗਈ ਹੈ | ਹੁਣ ਇਨ੍ਹਾਂ ਵਿਧਾਨ ਸਭਾ ਚੋਣਾਂ ਦੇ ਨਤੀਜੇ 23 ਨਵੰਬਰ ਨੂੰ ਐਲਾਨੇ ਜਾਣਗੇ |

ਮਹਾਰਾਸ਼ਟਰ (Maharashtra) ‘ਚ 288 ਸੀਟਾਂ ‘ਤੇ ਬੁੱਧਵਾਰ ਸ਼ਾਮ 5 ਵਜੇ ਤੱਕ 58.22 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ । ਸਭ ਤੋਂ ਵੱਧ ਮਤਦਾਨ ਗੜ੍ਹਚਿਰੌਲੀ ‘ਚ 69.63 ਫੀਸਦੀ ਅਤੇ ਸਭ ਤੋਂ ਘੱਟ ਮਤਦਾਨ ਮੁੰਬਈ ਸ਼ਹਿਰ ‘ਚ 49.07 ਫੀਸਦੀ ਦਰਜ ਕੀਤਾ ਗਿਆ।

ਬੀੜ ਵਿਧਾਨ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਬਾਲਾ ਸਾਹਿਬ ਸ਼ਿੰਦੇ ਦੀ ਪੋਲਿੰਗ ਬੂਥ ‘ਤੇ ਹੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਦੂਜੇ ਪਾਸੇ ਸ਼ਿਰਡੀ ‘ਚ ਕਾਂਗਰਸੀ ਆਗੂ ਸ੍ਰੀਨਿਵਾਸ ਬੀਵੀ ਨੇ ਜਾਅਲੀ ਵੋਟਿੰਗ ਦਾ ਦੋਸ਼ ਲਾਇਆ ਹੈ। ਵੀਡੀਓ ਸ਼ੇਅਰ ਕਰਦੇ ਹੋਏ ਉਨ੍ਹਾਂ ਦਾਅਵਾ ਕੀਤਾ ਕਿ ਧੂਲੇ ਦੀ ਰਹਿਣ ਵਾਲੀ ਲੜਕੀ ਨੇ ਸ਼ਿਰਡੀ ‘ਚ ਵੋਟ ਪਾਈ।

Scroll to Top