Chandigarh Police

Chandigarh: ਚੰਡੀਗੜ੍ਹ ਪੁਲਿਸ ਵਿਭਾਗ ਨੇ ਮੁਲਾਜ਼ਮਾਂ ਦੀ ਛੁੱਟੀ ਨਿਯਮਾਂ ‘ਚ ਕੀਤੇ ਬਦਲਾਅ

ਚੰਡੀਗੜ੍ਹ, 20 ਨਵੰਬਰ 2024: ਚੰਡੀਗੜ੍ਹ ਪੁਲਿਸ ਵਿਭਾਗ (Chandigarh Police Department) ਨੇ ਛੁੱਟੀਆਂ ਦੇ ਪ੍ਰਬੰਧਾਂ ਸਬੰਧੀ ਨਵੇਂ ਨਿਯਮ ਲਾਗੂ ਕੀਤੇ ਹਨ | ਛੁੱਟੀਆਂ ਸੰਬੰਧੀ ਨਿਯਮਾਂ ਬਾਰੇ ਪੁਲਿਸ ਡਾਇਰੈਕਟਰ ਜਨਰਲ ਸੁਰਿੰਦਰ ਸਿੰਘ ਯਾਦਵ ਨੇ ਛੁੱਟੀਆਂ ਦੇ ਪ੍ਰਬੰਧਾਂ ਸਬੰਧੀ ਨਵੇਂ ਨਿਯਮ ਲਾਗੂ ਕਰ ਦਿੱਤੇ ਹਨ। ਇਨ੍ਹਾਂ ਤਬਦੀਲੀਆਂ ਨਾਲ ਵਿਭਾਗ ‘ਚ ਪਾਰਦਰਸ਼ਤਾ ਅਤੇ ਕੁਸ਼ਲਤਾ ਵਧਾਉਣ ਵੱਲ ਕਦਮ ਚੁੱਕੇ ਹਨ।

ਪੁਲਿਸ ਮੁਲਾਜ਼ਮਾਂ ਲਈ ਲਾਗੂ ਕੀਤੇ ਨਵੇਂ ਨਿਯਮਾਂ ‘ਚ ਛੁੱਟੀਆਂ ਦੀ ਗਿਣਤੀ ਅਤੇ ਵਿਧੀ ‘ਚ ਵੱਡੇ ਬਦਲਾਅ ਕੀਤੇ ਹਨ। ਪਹਿਲਾਂ ਸਾਲਾਨਾ 30 ਦਿਨ ਦੀ ਕੈਜ਼ੂਅਲ ਛੁੱਟੀ ਦਿੱਤੀ ਜਾਂਦੀ ਸੀ ਪਰ ਹੁਣ ਇਸ ਨੂੰ ਘਟਾ ਕੇ 15 ਦਿਨ ਕਰ ਦਿੱਤੀ ਹੈ |

ਇਸਦੇ ਨਾਲ ਹੀ ਮੈਡੀਕਲ ਛੁੱਟੀ ਲੈਣ ਵਾਲੇ ਮੁਲਾਜਮਾਂ ਨੂੰ ਹੁਣ ਡਿਊਟੀ ‘ਤੇ ਪਰਤਣ ਤੋਂ ਪਹਿਲਾਂ ਡਾਕਟਰ ਦਾ ਸਰਟੀਫਿਕੇਟ ਦੇਣਾ ਲਾਜ਼ਮੀ ਹੋਵੇਗਾ। ਇਸ ਦੇ ਨਾਲ ਹੀ ਇਲਾਜ ਦੌਰਾਨ ਕਿਸੇ ਨੂੰ ਵੀ ਬੈਰਕ ‘ਚ ਨਹੀਂ ਰਹਿਣ ਦਿੱਤਾ ਜਾਵੇਗਾ। ਛੁੱਟੀ ਲਈ ਅਪਲਾਈ ਕਰਨ ਵਾਲੇ ਕਰਮਚਾਰੀਆਂ ਨੂੰ ਆਪਣੇ ਛੁੱਟੀ ਦੇ ਖਾਤੇ ਅਤੇ ਸਾਲ ਭਰ ਲਈ ਗਈ ਛੁੱਟੀ ਦਾ ਵੇਰਵਾ ਦੇਣਾ ਹੋਵੇਗਾ।

ਛੁੱਟੀ ਦੌਰਾਨ ਸਬੰਧਤ ਜ਼ਿੰਮੇਵਾਰੀ ਨੂੰ ਸੰਭਾਲਣ ਵਾਲੇ ਅਧਿਕਾਰੀ ਦਾ ਨਾਮ ਅਤੇ ਅਹੁਦਾ ਅਰਜ਼ੀ ‘ਚ ਸਪੱਸ਼ਟ ਤੌਰ ‘ਤੇ ਲਿਖਿਆ ਹੋਣਾ ਚਾਹੀਦਾ ਹੈ । ਇਸਦੇ ਨਾਲ ਹੀ ਕਾਂਸਟੇਬਲ ਤੋਂ ਲੈ ਕੇ ਇੰਸਪੈਕਟਰ ਤੱਕ ਦੇ ਕਰਮਚਾਰੀਆਂ ਨੂੰ ਹੁਣ ਯੂਨਿਟ ਇੰਚਾਰਜ, ਇੰਸਪੈਕਟਰ ਅਤੇ ਡੀਐਸਪੀ ਰਾਹੀਂ ਪੁਲਿਸ ਹੈੱਡਕੁਆਰਟਰ (Chandigarh Police Department) ਨੂੰ ਛੁੱਟੀ ਦੀ ਅਰਜ਼ੀ ਭੇਜਣੀ ਪਵੇਗੀ।

ਡੀਜੀਪੀ ਸੁਰਿੰਦਰ ਸਿੰਘ ਯਾਦਵ ਨੇ ਕਿਹਾ ਕਿ ਇਨ੍ਹਾਂ ਨਿਯਮਾਂ ਦਾ ਮਕਸਦ ਛੁੱਟੀਆਂ ਦੇ ਪ੍ਰਬੰਧਾਂ ਵਿੱਚ ਸੁਧਾਰ ਕਰਨਾ ਹੈ। ਦੂਜੇ ਪਾਸੇ ਚੰਡੀਗੜ੍ਹ ਪੁਲਿਸ ਵਿਭਾਗ ਨੇ ਜਰਮਨੀ ‘ਚ ਸਿਖਲਾਈ ਲਈ ਪੁਲਿਸ ਮੁਲਾਜ਼ਮਾਂ ਦੇ ਨਾਂ ਮੰਗੇ ਹਨ | ਪੁਲੀਸ ਵਿਭਾਗ ਨੇ ਜਰਮਨੀ ਵਿੱਚ ਵਿਸ਼ੇਸ਼ ਸਿਖਲਾਈ ਲਈ ਪੁਲੀਸ ਮੁਲਾਜ਼ਮਾਂ ਦੀ ਚੋਣ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਸਿਖਲਾਈ ਵਿੱਚ ਚੁਣੇ ਗਏ ਪੁਲਿਸ ਮੁਲਾਜ਼ਮਾਂ ਨੂੰ ਵਿਭਾਗ ਦੀ ਕੁਸ਼ਲਤਾ ਅਤੇ ਆਧੁਨਿਕ ਤਕਨੀਕਾਂ ਨੂੰ ਸਮਝਣ ਲਈ ਸਿਖਲਾਈ ਦਿੱਤੀ ਜਾਵੇਗੀ।

Scroll to Top