Jasprit Bumrah

IND vs AUS: ਜਸਪ੍ਰੀਤ ਬੁਮਰਾਹ ਦਾ ਸਾਹਮਣਾ ਕਰਨਾ ਲਗਭਗ ਅਸੰਭਵ ਵਰਗਾ: ਟ੍ਰੈਵਿਸ ਹੈੱਡ

ਚੰਡੀਗੜ੍ਹ, 19 ਨਵੰਬਰ 2024: IND vs AUS Test Series: ਬਾਰਡਰ ਗਾਵਸਕਰ ਟਰਾਫੀ ਲਈ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪਹਿਲਾ ਮੈਚ 22 ਨਵੰਬਰ ਨੂੰ ਪਰਥ ‘ਚ ਖੇਡਿਆ ਜਾਵੇਗਾ। ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਆਖਰੀ ਮੈਚ 3 ਜਨਵਰੀ ਤੋਂ ਖੇਡਿਆ ਜਾਵੇਗਾ। ਉਸ ਦੌਰਾਨ ਭਾਰਤੀ ਟੈਸਟ ਟੀਮ ‘ਚ ਕਪਤਾਨ ਰੋਹਿਤ ਸ਼ਰਮਾ ਦੀ ਗੈਰ-ਮੌਜੂਦਗੀ ‘ਚ ਭਾਰਤ ਤੇ ਤੇਜ਼ ਗੇਂਦਬਾਜ ਜਸਪ੍ਰੀਤ ਬੁਮਰਾਹ (Jasprit Bumrah) ਭਾਰਤੀ ਟੀਮ ਦੀ ਅਗਵਾਈ ਕਰਨਗੇ |

ਇਸ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਆਸਟ੍ਰੇਲੀਆ ‘ਚ ਭਾਰਤੀ ਖਿਡਾਰੀਆਂ ਦੀ ਚਰਚਾ ਹੋ ਰਹੀ ਹੈ | ਇਸਦੇ ਨਾਲ ਹੀ ਸੀਰੀਜ਼ ਤੋਂ ਪਹਿਲਾਂ ਆਸਟ੍ਰੇਲੀਆਈ ਕ੍ਰਿਕਟ ਜਗਤ ‘ਚ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ (Jasprit Bumrah) ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ। ਆਸਟਰੇਲੀਆ ਦੇ ਹਮਲਾਵਰ ਬੱਲੇਬਾਜ਼ ਟ੍ਰੈਵਿਸ ਹੈੱਡ ਨੇ ਉਸ ਨੂੰ ‘ਐਕਸ ਫੈਕਟਰ’ ਕਿਹਾ ਹੈ |

ਟ੍ਰੈਵਿਸ ਹੈੱਡ ਨੇ ਫੋਕਸ ਕ੍ਰਿਕਟ ਨੂੰ ਕਿਹਾ ਕਿ ‘ਬੁਮਰਾਹ ਦਾ ਸਾਹਮਣਾ ਕਰਨਾ ਲਗਭਗ ਅਸੰਭਵ ਵਰਗਾ ਹੈ। ਤੁਸੀਂ ਸੋਚਦੇ ਹੋ ਕਿ ਤੁਸੀਂ ਇੱਕ ਕਦਮ ਅੱਗੇ ਹੋ, ਪਰ ਉਹ ਹਮੇਸ਼ਾ ਤੁਹਾਡੇ ਤੋਂ ਇੱਕ ਕਦਮ ਅੱਗੇ ਹੁੰਦਾ ਹੈ। ਹੈੱਡ ਨੇ ਕਿਹਾ, ‘ਜਸਪ੍ਰੀਤ ਬੁਮਰਾਹ ਦੀ ਖੇਡ ਦੇ ਹਰ ਫਾਰਮੈਟ ‘ਚ ਸ਼ਾਨਦਾਰ ਹੈ। ਬੁਮਰਾਹ ਐਕਸ ਫੈਕਟਰ ਹਨ ਅਤੇ ਉਨ੍ਹਾਂ ‘ਚੋਂ ਇੱਕ ਹੈ ਜੋ ਹਰ ਮੈਚ ਵਿੱਚ ਆਪਣੀ ਛਾਪ ਛੱਡਦਾ ਹੈ। ਵੱਡੇ ਮੈਚਾਂ ਵਿੱਚ ਤੁਹਾਨੂੰ ਵੱਡੇ ਖਿਡਾਰੀਆਂ ਦੀ ਲੋੜ ਹੁੰਦੀ ਹੈ ਅਤੇ ਉਹ ਸਭ ਤੋਂ ਵੱਡਾ ਖਿਡਾਰੀ ਹੁੰਦਾ ਹੈ। ਉਹ ਬੱਲੇਬਾਜ਼ਾਂ ਲਈ ਮੁਸੀਬਤ ਪੈਦਾ ਕਰਨ ਵਾਲਾ ਹੈ।

ਦੂਜੇ ਪਾਸੇ ਆਸਟ੍ਰੇਲੀਆ ਦੇ ਸਾਬਕਾ ਗੇਂਦਬਾਜ਼ ਬ੍ਰੈਟ ਲੀ ਨੇ ਕਿਹਾ ਕਿ ‘ਉਹ ਬਿੱਲੀ ਦੀ ਤਰ੍ਹਾਂ ਦਬੇ ਪੈਰ ਆਉਂਦਾ ਹੈ। ਬੱਲੇਬਾਜ਼ ਉਸਮਾਨ ਖਵਾਜਾ ਨੇ ਕਿਹਾ, ‘ਜਦੋਂ ਮੈਂ ਪਹਿਲੀ ਵਾਰ ਬੁਮਰਾਹ ਦਾ ਸਾਹਮਣਾ ਕੀਤਾ ਤਾਂ ਮੈਂ ਸੋਚਿਆ ਕਿ ਇਹ ਅਚਾਨਕ ਕਿੱਥੋਂ ਆ ਗਿਆ?

ਜਸਪ੍ਰੀਤ ਬੁਮਰਾਹ ਦੇ ਖ਼ਿਲਾਫ ਵੱਖ-ਵੱਖ ਫਾਰਮੈਟਾਂ ‘ਚ 56.67 ਦੀ ਔਸਤ ਨਾਲ ਦੌੜਾਂ ਬਣਾਉਣ ਵਾਲੇ ਸਟੀਵ ਸਮਿਥ ਨੇ ਕਿਹਾ ਕਿ ‘ਬੁਮਰਾਹ ਦਾ ਐਕਸ਼ਨ ਥੋੜ੍ਹਾ ਵੱਖਰਾ ਹੈ। ਉਨ੍ਹਾਂ ਨੂੰ ਆਦਤ ਬਣਾਉਣ ਲਈ ਸਮਾਂ ਲੱਗਦਾ ਹੈ। ਅਸੀਂ ਉਨ੍ਹਾਂ ਦੇ ਖਿਲਾਫ ਬਹੁਤ ਕੁਝ ਖੇਡਿਆ ਹੈ, ਪਰ ਅਜੇ ਵੀ ਉਨ੍ਹਾਂ ਦੀ ਲੈਅ ਫੜਨ ‘ਚ ਸਮਾਂ ਲੱਗਦਾ ਹੈ। ਜਸਪ੍ਰੀਤ ਬੁਮਰਾਹ ਨੇ ਪਿਛਲੇ ਦੋ ਟੈਸਟ ਦੌਰਿਆਂ ‘ਤੇ ਆਸਟ੍ਰੇਲੀਆ ਖ਼ਿਲਾਫ 32 ਵਿਕਟਾਂ ਲਈਆਂ ਸਨ, ਜਿਸ ‘ਚ 2018 ਦੇ ਬਾਕਸਿੰਗ ਡੇ ਟੈਸਟ ‘ਚ ਛੇ ਵਿਕਟਾਂ ਵੀ ਸ਼ਾਮਲ ਸਨ।

Scroll to Top