19 ਨਵੰਬਰ 2024: ਜਿਵੇ ਕਿ ਸਭ ਨੂੰ ਹੀ ਪਤਾ ਹੈ ਕਿ ਅਕਤੂਬਰ ਮਹੀਨੇ ਦੇ ਵਿੱਚ ਪੰਚ ਸਰਪੰਚ ਦੀ ਵੋਟਿੰਗ ਹੋਈ ਸੀ, ਜਿਸ ਦੇ ਚੱਲਦੇ 10 ਹਜ਼ਾਰ ਦੇ ਕਰੀਬ ਸਰਪੰਚਾਂ ਨੂੰ ਲੁਧਿਆਣਾ ਵਿਖੇ ਸਹੁੰ ਚੁਕਵਾਈ ਗਈ ਸੀ, ਪਰ ਹੁਣ ਇਸੇ ਦੇ ਮੱਦੇਨਜ਼ਰ ਅੱਜ 19 ਨਵੰਬਰ ਯਾਨੀ ਕਿ ਅੰਗਲਵਾਰ ਨੂੰ ਪੰਜਾਬ ਵਿੱਚ 83 ਹਜ਼ਾਰ ਨਵੇਂ ਚੁਣੇ ਗਏ ਪੰਚਾਂ ਨੂੰ ਸਹੁੰ ਚੁਕਾਈ ਜਾਵੇਗੀ। ਇਸ ਦੌਰਾਨ 19 ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਪੱਧਰੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸ ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਸਣੇ 16 ਮੰਤਰੀ ਸ਼ਿਰਕਤ ਕਰਨਗੇ।
ਇਸ ਸਬੰਧੀ ਸਰਕਾਰ ਵੱਲੋਂ ਇੱਕ ਸੂਚੀ ਜਾਰੀ ਕੀਤੀ ਗਈ ਹੈ।