17 ਨਵੰਬਰ 2024: ਮੋਹਾਲੀ(mohali) ਦੇ ਲਾਲੜੂ ਦੇ ਵਿਚ ਪੁਲਿਸ (police) ਅਤੇ ਰੌਬਰੀ ਗੈਂਗ (robbery gang) ਵਿਚਕਾਰ ਮੁਠਭੇੜ ਦਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਪੁਲਿਸ ਦੇ ਵਲੋਂ ਐਨਕਾਊਂਟਰ ਕੀਤਾ ਗਿਆ ਹੈ, ਦੱਸ ਦੇਈਏ ਕਿ ਰੌਬਰੀ ਗੈਂਗ ਕਿੰਗਪਿਨ ਦੇ ਪੈਰ ਦੇ ਵਿਚ ਗੋਲੀ ਲੱਗੀ ਹੈ| ਇਸ ਤੋਂ ਪਹਿਲਾਂ ਦੀ ਜੇ ਗੱਲ ਕਰੀਏ ਤਾ ਲਗਾਤਾਰ ਪੰਜਾਬ ਪੁਲਿਸ (punajb police) ਦੇ ਵਲੋਂ ਇਹਨਾਂ ਅਨਸਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ|
ਰੌਬਰੀ ਗੈਂਗ ਦੇ ਕਿੰਗਪਿਨ ਸਤਪ੍ਰੀਤ ਸਿੰਘ ਸੱਤੀ ਨੂੰ ਪੁਲਿਸ ਨੇ ਗ੍ਰਿਫਤਾਰ (arrest) ਕਰ ਲਿਆ ਹੈ, ਦੱਸ ਦੇਈਏ ਕਿ ਕਿੰਗਪਿਨ ਦੇ ਵਲੋਂ ਹਾਈਵੇਅ ਉੱਪਰ ਬੰਦੂਕ ਦੀ ਨੋਕ ਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਸੀ| ਅਜਿਹੇ ਲੁਟੇਰਿਆਂ ਦੇ ਖ਼ਿਲਾਫ਼ ਪੁਲਿਸ ਦੇ ਵਲੋਂ ਲਗਾਤਾਰ ਸ਼ਿਕੰਜਾ ਕੱਸਿਆ ਜਾ ਰਿਹਾ ਹੈ| ਦੱਸ ਦੇਈਏ ਕਿ ਪੁਲਿਸ ਦੇ ਵਲੋਂ ਇਸ ਗਿਰੋਹ ਦੇ ਹੋਰ ਗੁਰਗਿਆ ਦੀ ਭਾਲ ਜਾਰੀ ਹੈ|
ਮਿਲੀ ਜਾਣਕਾਰੀ ਦੇ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਲੁਟੇਰੇ ਦੇ ਕੋਲੋਂ 32 ਬੋਰ ਦੀ ਕੈਲੀਬਰ ਇੱਕ ਪਿਸਤੌਲ, ਤੇ 5 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ|




