16 ਨਵੰਬਰ 2024: ਮੋਹਾਲੀ(mohali) ਦੇ ਸਿੰਘ ਸ਼ਹੀਦਾਂ ਗੁਰਦੁਆਰੇ ਦੇ ਬਾਹਰ ਉਸ ਸਮੇਂ ਹੰਗਾਮਾ ਸ਼ੁਰੂ ਹੋ ਗਿਆ ਜਦੋਂ ਇੱਕ ਬਲੈਕ ਗੱਡੀ (gaddi)ਨੂੰ ਰੋਕਿਆ ਗਿਆ ਤਾਂ ਉਸ ਵਿੱਚੋਂ ਪੁਲਿਸ (police)ਮੁਲਾਜ਼ਮ ਨਿਕਲੇ ਅਤੇ ਉਹਨਾਂ ਨੇ ਦੱਸਿਆ ਕਿ ਇਹ ਗੱਡੀ ਪੰਜਾਬੀ ਗਾਇਕ ਮਨਕੀਰਤ ਔਲਖ ਦੀ ਹੈ, ਤੇ ਜਦੋਂ ਟਰੈਫਿਕ ਮੁਲਾਜ਼ਮ ਨੇ ਉਹਨਾਂ ਨੂੰ ਡਾਕੂਮੈਂਟ ਦਿਖਾਉਣ ਲਈ ਕਿਹਾ ਤਾਂ ਉਹ ਮੁਲਾਜ਼ਮ ਦੇ ਗਲ ਪੈ ਗਏ ,ਅਤੇ ਉੱਥੇ ਹੀ ਮੌਜ਼ੂਦ ਇੱਕ ਪੱਤਰਕਾਰ ਵੱਲੋਂ ਵੀ ਵੀਡੀਓ ਬਣਾਈ ਗਈ ਤਾਂ ਸਿੰਗਰ ਦੇ ਨਾਲ ਆਏ ਪ੍ਰਾਈਵੇਟ ਗਨਮੈਨ ਉਸ ਦਾ ਮੋਬਾਇਲ ਤੱਕ ਖੌੌਹਣ ਲੱਗ ਗਏ ਅਤੇ ਵੀਡੀਓ ਬੰਦ ਕਰਨ ਲਈ ਕਿਹਾ ਗਿਆ ਪਰ ਪੱਤਰਕਾਰ ਵੀ ਕਿੱਥੇ ਹਟਦਾ ਸੀ ਉਸਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ।
ਏ.ਐਸ.ਆਈ ਟਰੈਫਿਕ ਪਰਮਿੰਦਰ ਸਿੰਘ ਵੱਲੋਂ ਇਸ ਦਾ ਚਲਾਨ ਵੀ ਮੌਕੇ ਤੇ ਹੀ ਕੱਟ ਦਿੱਤਾ ਗਿਆ ਪੁਲਿਸ ਵਾਲੇ ਦਾ ਇਹ ਰਵਈਆ ਦੇਖ ਕੇ ਸਭ ਉਸ ਨੂੰ ਸ਼ਾਬਾਸ਼ੀ ਦੇ ਰਹੇ ਸੀ ਕਿ ਚਾਹੇ ਆਮ ਲੋਕ ਹੋਣ ਚਾਹੇ ਵੀਆਈਪੀ ਹੋਵੇ ਸਭ ਨੂੰ ਇੱਕੋ ਕਾਨੂੰਨ ਵਿੱਚ ਹੀ ਦੇਖਣਾ ਚਾਹੀਦਾ ਹੈ।