Mansa News: ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਤੇ ਖੇਡਾਂ ਨਾਲ ਜੋੜਨ ਲਈ ਨੌਜਵਾਨ ਨੇ ਮਿਨੀ ਮੈਰਾਥਨ ਕਰਾ ਮਨਾਇਆ ਜਨਮਦਿਨ

15 ਨਵੰਬਰ 2024: ਜਿੱਥੇ ਨੌਜਵਾਨ ਨਸ਼ਿਆਂ (drugs) ਦੀ ਦਲਦਲ ਦੇ ਵਿੱਚ ਫਸ ਰਹੇ ਹਨ ਤਾਂ ਉੱਥੇ ਹੀ ਅੱਜ ਮਾਨਸਾ (mansa) ਦੇ ਨੌਜਵਾਨ ਸੰਦੀਪ ਸਿੰਘ ਵੱਲੋਂ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨ ਦੇ ਲਈ ਮਿਨੀ ਮੈਰਾਥਾਨ (mini marathon) ਕਰ ਆਪਣਾ ਜਨਮਦਿਨ (birthday) ਮਨਾਇਆ, ਇਸ ਮੌਕੇ ਮਾਨਸਾ ਤੋਂ ਵਿਧਾਇਕ ਵਿਜੇ ਸਿੰਗਲਾ ਵੀ ਮੌਜੂਦ ਰਹੇ, ਉਹਨਾਂ ਨੇ ਕਿਹਾ ਕਿ ਮਾਨਸਾ ਵਿੱਚ ਇਸ ਤਰ੍ਹਾਂ ਪਹਿਲੀ ਵਾਰ ਮੈਰਾਥਨ ਕਰਵਾਈ ਗਈ ਜੋ ਕਿ ਬਹੁਤ ਵਧੀਆ ਉਪਰਾਲਾ ਹੈ। ਨੌਜਵਾਨਾਂ ਨੂੰ ਨਸ਼ਿਆਂ (drugs) ਤੋਂ ਦੂਰ ਕਰਨ ਦੇ ਲਈ ਅਜਿਹੇ ਹੋਰ ਉਪਰਾਲੇ ਕਰਨ ਦੀ ਲੋੜ ਹੈ|

 

ਵਿਧਾਇਕ ਵਿਜੇ ਸਿੰਗਲਾ (Vijay Singla) ਨੇ ਕਿਹਾ ਕਿ ਜੋ ਉਪਰਾਲਾ ਨੌਜਵਾਨ ਸੰਦੀਪ ਸਿੰਘ ਨੇ ਆਪਣੇ ਜਨਮਦਿਨ ਅਤੇ ਗੁਰਪੁਰਬ ਦੇ ਪਵਿੱਤਰ ਦਿਹਾੜੇ ਦੇ ਉੱਪਰ ਫਨ ਰਨ ਮਿਨੀ ਮੈਰਾਥਨ ਕਰਵਾਈ ਹੈ ਇਹ ਬਹੁਤ ਵਧੀਆ ਉਪਰਾਲਾ ਹੈ ਅਤੇ ਇਹ ਮਾਨਸਾ ਦੇ ਵਿੱਚ ਪਹਿਲੀ ਵਾਰ ਹੋਇਆ ਹੈ। ਇਸ ਦੌੜ ਦੇ ਵਿੱਚ ਲਗਭਗ 150 ਨੌਜਵਾਨਾਂ, ਬੱਚਿਆਂ ਤੇ ਲੇਡੀਜ਼ ਨੇ ਹਿੱਸਾ ਲਿਆ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਉਪਰਾਲਾ ਬਹੁਤ ਵਧੀਆ ਸਾਬਿਤ ਹੋਵੇਗਾ, ਉਹਨਾਂ ਨੇ ਕਿਹਾ ਕਿ ਅਜਿਹੇ ਉਪਰਾਲੇ ਕਰ ਨੌਜਵਾਨਾਂ ਨੂੰ ਸਿਹਤ ਦੇ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ।

 

ਉੱਥੇ ਹੀ ਸੰਦੀਪ ਸਿੰਘ ਨੇ ਕਿਹਾ ਕਿ ਉਹਨਾਂ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰ ਖੇਡਾਂ ਤੇ ਜਿਮ ਦੇ ਪ੍ਰਤੀ ਜਾਗਰੂਕ ਕਰਨਾ ਹੈ। ਤਾਂ ਜੋ ਉਹ ਨਸ਼ਿਆਂ ਤੋਂ ਦੂਰ ਰਹਿਣ ਤੇ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਣ, ਉੱਥੇ ਹੀ ਸਾਈਕਲਿਸਟ ਅਮਨਦੀਪ ਸਿੰਘ ਨੇ ਵੀ ਵੀ ਪਾਰਟੀਸਪੇਟ ਕਰਨ ਵਾਲੇ ਨੌਜਵਾਨਾਂ ਨੂੰ ਮੁਬਾਰਕਬਾਦ ਦਿੱਤੀ ਤੇ ਅੱਗੇ ਤੋਂ ਅਜਿਹੇ ਉਪਰਾਲੇ ਹਰ ਮਹੀਨੇ ਕਰਵਾਉਣ ਦੀ ਗੱਲ ਕਹੀ ਤਾਂ ਜੋ ਨੌਜਵਾਨਾਂ ਨੂੰ ਸਿਹਤ ਦੇ ਪ੍ਰਤੀ ਜਾਗਰੂਕ ਕੀਤਾ ਜਾ ਸਕੇ |

Scroll to Top