ਚੰਡੀਗੜ੍ਹ, 13 ਨਵੰਬਰ 2024: Jharkhand By Election: ਝਾਰਖੰਡ ਵਿਧਾਨ ਸਭਾ ਲਈ ਪਹਿਲੇ ਪੜਾਅ ਲਈ ਵੋਟਿੰਗ ਜਾਰੀ ਹੈ | ਝਾਰਖੰਡ ਵਿਧਾਨ ਸਭਾ ਦੀਆਂ ਕੁੱਲ 81 ਸੀਟਾਂ ਹਨ | ਇਨ੍ਹਾਂ ‘ਚੋਂ ਪਹਿਲੇ ਪੜਾਅ ‘ਚ ਝਾਰਖੰਡ ਦੀਆਂ 43 ਸੀਟਾਂ ‘ਤੇ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਿੰਗ ਹੋਵੇਗੀ। ਇਸਦੇ ਨਾਲ ਹੀ ਝਾਰਖੰਡ ‘ਚ ਬੁੱਧਵਾਰ ਸਵੇਰੇ 11 ਵਜੇ ਤੱਕ 43 ਵਿਧਾਨ ਸਭਾ ਸੀਟਾਂ ‘ਤੇ 29.31 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ।
ਇਸ ਦੌਰਾਨ ਝਾਰਖੰਡ (Jharkhand ) ਦੇ ਸਾਬਕਾ ਮੁੱਖ ਮੰਤਰੀ ਅਤੇ ਸਰਾਇਕੇਲਾ ਹਲਕੇ ਤੋਂ ਭਾਜਪਾ ਉਮੀਦਵਾਰ ਚੰਪਾਈ ਸੋਰੇਨ ਨੇ ਦਾਅਵਾ ਕੀਤਾ ਹੈ ਕਿ ‘ਭਾਜਪਾ ਕੋਲਹਾਨ ਦੀਆਂ 14 ਸੀਟਾਂ ‘ਚੋਂ 14 ‘ਤੇ ਜਿੱਤ ਹਾਸਲ ਕਰੇਗੀ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਸਿਰਫ਼ ਐਨਡੀਏ ਗਠਜੋੜ ਹੀ ਜਿੱਤੇਗਾ |
ਇਸ ਦੌਰਾਨ ਗੰਡੇਯਾ ਵਿਧਾਨ ਸਭਾ ਸੀਟ ਤੋਂ ਜੇਐਮਐਮ ਦੀ ਉਮੀਦਵਾਰ ਕਲਪਨਾ ਸੋਰੇਨ ਨੇ ਕਿਹਾ, “ਮੈਂ ਲੋਕਾਂ ਨੂੰ ਅਪੀਲ ਕਰਦੀ ਹਾਂ ਕਿ ਉਹ ਆਪਣੇ ਘਰਾਂ ਤੋਂ ਬਾਹਰ ਨਿਕਲਣ ਅਤੇ ਆਪਣੀ ਵੋਟ ਦਾ ਇਸਤੇਮਾਲ ਕਰਨ ਅਤੇ ਸਰਕਾਰ ਬਣਾਉਣ ਵਿੱਚ ਆਪਣੀ ਭੂਮਿਕਾ ਨਿਭਾਉਣ।” ਦੂਜੇ ਪੜਾਅ ਦੀ ਵੋਟਿੰਗ 20 ਨਵੰਬਰ ਨੂੰ ਹੋਵੇਗੀ ਅਤੇ ਵੋਟਾਂ ਦੀ ਗਿਣਤੀ 23 ਨਵੰਬਰ ਨੂੰ ਹੋਵੇਗੀ।
ਝਾਰਖੰਡ ਵਿਧਾਨ ਸਭਾ ਜ਼ਿਮਨੀ ਚੋਣ ਦੇ ਦੂਜੇ ਪੜਾਅ ਕਾਰਜਕ੍ਰਮ :-
ਨੋਟੀਫਿਕੇਸ਼ਨ: 22 ਅਕਤੂਬਰ
ਨਾਮਜ਼ਦਗੀ ਦੀ ਆਖਰੀ ਮਿਤੀ: 29 ਅਕਤੂਬਰ
ਨਾਮਜ਼ਦਗੀ ਪੱਤਰਾਂ ਦੀ ਪੜਤਾਲ: 30 ਅਕਤੂਬਰ
ਨਾਮਜ਼ਦਗੀਆਂ ਵਾਪਸ ਲੈਣ ਦੀ ਮਿਤੀ: 1 ਨਵੰਬਰ
ਵੋਟਿੰਗ: 20 ਨਵੰਬਰ
ਵੋਟਾਂ ਦੀ ਗਿਣਤੀ: 20 ਨਵੰਬਰ
ਝਾਰਖੰਡ ਵਿੱਚ ਬਹੁਮਤ ਦਾ ਅੰਕੜਾ 41 ਹੈ। ਇਸ ਦੇ ਨਾਲ ਹੀ ਝਾਰਖੰਡ ‘ਚ ਇਸ ਸਮੇਂ ਮਹਾਂਗਠਜੋੜ ਦੀ ਸਰਕਾਰ ਹੈ। ਝਾਰਖੰਡ ‘ਚ ਇਸ ਸਮੇਂ ਹੇਮੰਤ ਸੋਰੇਨ ਮੁੱਖ ਮੰਤਰੀ ਹਨ | ਝਾਰਖੰਡ ਵਿਧਾਨ ਸਭਾ (Assembly Election) ਦਾ ਕਾਰਜਕਾਲ 5 ਜਨਵਰੀ 2025 ਨੂੰ ਖਤਮ ਹੋ ਰਿਹਾ ਹੈ। ਇੱਥੇ 2.6 ਕਰੋੜ ਵੋਟਰ ਹੋਣਗੇ। ਇਨ੍ਹਾਂ ‘ਚ 1.29 ਕਰੋੜ ਬੀਬੀ ਵੋਟਰ ਅਤੇ 1.31 ਕਰੋੜ ਪੁਰਸ਼ ਵੋਟਰ ਹੋਣਗੇ। ਇੱਥੇ ਨੌਜਵਾਨ ਵੋਟਰਾਂ ਦੀ ਗਿਣਤੀ 66.84 ਲੱਖ ਅਤੇ ਪਹਿਲੀ ਵਾਰ ਵੋਟਰਾਂ ਦੀ ਗਿਣਤੀ 11.84 ਲੱਖ ਹੋਵੇਗੀ। ਝਾਰਖੰਡ ‘ਚ 29,562 ਪੋਲਿੰਗ ਸਟੇਸ਼ਨ ਹੋਣਗੇ।