Aam Aadmi Clinic

Punjab News: ਪੰਜਾਬ ‘ਚ ਬਦਲੇ ਜਾਣਗੇ ਆਮ ਆਦਮੀ ਕਲੀਨਿਕਾਂ ਦੇ ਨਾਂ !

ਚੰਡੀਗੜ੍ਹ, 12 ਨਵੰਬਰ 2024: Aam Aadmi Clinic: ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵਿਚਾਲੇ ਨੈਸ਼ਨਲ ਹੈਲਥ ਮਿਸ਼ਨ ਸੰਬੰਧੀ ਫੰਡ ਨੂੰ ਲੈ ਕੇ ਵਿਵਾਦ ‘ਤੇ ਵਿਰਾਮ ਲੱਗਣ ਦੀ ਉਮੀਦ ਹੈ | ਜਿਕਰਯੋਗ ਹੈ ਕਿ ਪੰਜਾਬ ਸਰਕਾਰ ਦਾ ਦੋਸ਼ ਹੈ ਕਿ ਕੇਂਦਰ ਨੇ ਨੈਸ਼ਨਲ ਹੈਲਥ ਮਿਸ਼ਨ ਦੇ ਫ਼ੰਡ ਨੂੰ ਰੋਕਿਆ ਹੋਇਆ ਹੈ | ਇਸ ਮਸਲੇ ਦੇ ਹਾਲ ਲਈ ਹੁਣ ਵਿਚਾਲੇ ਦਾ ਰਸਤਾ ਕੱਢਿਆ ਗਿਆ ਹੈ |

ਪੰਜਾਬ ਦੇ ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ਖੁਦ ਪੰਜਾਬ ਯੂਨੀਵਰਸਿਟੀ ਵਿਖੇ ਕਰਵਾਏ ਜਾ ਰਹੇ ਪੰਜਾਬ ਵਿਜ਼ਨ 2047 ਦੌਰਾਨ ਸਮਾਗਮ ਦੌਰਾਨ ਪੱਤਰਕਾਰਾਂ ਨੂੰ ਦੱਸਿਆ ਕਿ ਪੰਜਾਬ ਦੇ ਆਮ ਆਦਮੀ ਕਲੀਨਿਕ (Aam Aadmi Clinic) ਦੇ ਨਾਂ ਬਦਲੇ ਜਾਣਗੇ | ਇਨ੍ਹਾਂ ਕਲੀਨਿਕਾਂ ਦਾ ਨਵਾਂ ਨਾਂ ਕੀ ਹੋਵੇਗਾ, ਫਿਲਹਾਲ ਸਾਫ ਨਹੀਂ ਹੈ | ਇਸ ਬਾਰੇ ਡਾ: ਬਲਬੀਰ ਸਿੰਘ ਨੇ ਕਿਹਾ ਕਿ ਯੋਜਨਾ ਵੀ ਤਿਆਰ ਹੈ। ਉਂਜ ਉਨ੍ਹਾਂ ਸਪੱਸ਼ਟ ਕੀਤਾ ਕਿ ਦੋਵੇਂ ਸਰਕਾਰਾਂ ਦੀ ਨਵੇਂ ਨਾਂ ਨਾਲ ਬ੍ਰਾਂਡਿੰਗ ਹੋਵੇਗੀ ।

Read More: IND vs AUS: ਭਾਰਤ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਲਈ ਹਾਰ ਹਾਲ ‘ਚ ਜਿੱਤਣੀ ਪਵੇਗੀ ਟੈਸਟ ਸੀਰੀਜ਼

ਇਸ ਬਾਰੇ ਸਰਕਾਰ ਛੇਤੀ ਹੀ ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਸਾਂਝੀ ਕਰੇਗੀ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨਾਲ ਸਮਝੌਤਾ ਕੀਤਾ ਗਿਆ ਹੈ। ਅਜਿਹੇ ‘ਚ ਰਣਨੀਤੀ ਬਣਾਈ ਗਈ ਹੈ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੇ 60-40 ਹਿੱਸੇ ਨਾਲ ਬਣੇ ਆਮ ਆਦਮੀ ਕਲੀਨਿਕ ਦੇ ਨਾਂ ਬਦਲ ਦਿੱਤੇ ਜਾਣਗੇ। ਪਰ ਆਮ ਆਦਮੀ ਕਲੀਨਿਕ (Aam Aadmi Clinic) ਸਰਕਾਰ ਦੁਆਰਾ ਖੁਦ ਬਣਾਈ ਗਈ ਜਾਂ ਕਿਸੇ ਵਿਅਕਤੀ ਦੁਆਰਾ ਦਾਨ ਕੀਤੀ ਗਈ ਇਮਾਰਤ ‘ਚ ਚੱਲ ਰਹੇ ਹਨ, ਉਨ੍ਹਾਂ ਕਲੀਨਿਕਾਂ ਦੇ ਨਾਂ ਨਹੀਂ ਬਦਲਣਗੇ।

ਸਮਾਗਮ ਦੌਰਾਨ ਰਾਜ ਸਭਾ ਮੈਂਬਰ ਰਾਘਵ ਚੱਡਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਚੰਗੇ ਕੰਮ ਕੀਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਜ਼ਨ 2047 ਇੱਕ ਵਧੀਆ ਉਪਰਾਲਾ ਹੈ। ਇਸ ਖੇਤਰ ‘ਚ ਕਿਸ ਤਰ੍ਹਾਂ ਵਧੀਆ ਕੰਮ ਕੀਤਾ ਜਾ ਸਕਦਾ ਹੈ, ਇਸ ਬਾਰੇ ਚਰਚਾ ਕੀਤੀ ਗਈ ਹੈ।

ਇਸ ਮੌਕੇ ਰਾਜ ਸਭਾ ਮੈਂਬਰ ਡਾ: ਵਿਕਰਮਜੀਤ ਸਾਹਨੀ ਨੇ ਦੱਸਿਆ ਕਿ ਇਸ ਕਾਨਫਰੰਸ ਦੌਰਾਨ ਕਈ ਮਾਹਰ ਆ ਕੇ ਆਪਣੇ ਵਿਚਾਰ ਸਾਂਝੇ ਕਰਨਗੇ। ਸਾਨੂੰ ਹਰੇਕ ਸੈਕਟਰ ਲਈ ਵਾਈਟ ਪੇਪਰ ਲਿਆਉਣ ਦੀ ਲੋੜ ਹੈ, ਭਾਵੇਂ ਉਹ ਖੇਤੀ, ਆਰਥਿਕਤਾ ਜਾਂ ਸੱਭਿਆਚਾਰਕ ਵਿਰਾਸਤ ਹੋਵੇ। ਪੰਜਾਬ ਉਹੀ ਸੂਬਾ ਹੈ ਜਿਸ ਨੇ ਭਾਰਤ ਨੂੰ ਅਨਾਜ ‘ਚ ਆਤਮਨਿਰਭਰ ਬਣਾਇਆ ਹੈ ਅਤੇ ਭੁੱਖਮਰੀ ਨੂੰ ਸਮਾਪਤ ਕੀਤਾ ਹੈ |

ਕੁਝ ਦਿਨ ਪਹਿਲਾਂ ਡਾ. ਸਾਹਨੀ ਦਾ ਕਹਿਣਾ ਸੀ ਕਿ “ਸਾਡਾ ਟੀਚਾ ਪੰਜਾਬ ਲਈ ਇੱਕ ਸਮਾਵੇਸ਼ੀ ਅਤੇ ਖੁਸ਼ਹਾਲ ਦ੍ਰਿਸ਼ਟੀਕੋਣ ਤਿਆਰ ਕਰਨ ਲਈ ਹਿੱਸੇਦਾਰਾਂ ਨੂੰ ਇੱਕਜੁੱਟ ਕਰਨਾ ਹੈ। ਇਸ ਕਨਕਲੇਵ ਤੋਂ ਪ੍ਰਾਪਤ ਜਾਣਕਾਰੀ ਰਾਜ ਲਈ ਅਗਾਂਹਵਧੂ ਏਜੰਡਾ ਨਿਰਧਾਰਤ ਕਰਨ ਵਿੱਚ ਮਹੱਤਵਪੂਰਨ ਹੋਵੇਗੀ। ” ਅਸੀਂ ਇਸ ਸੰਮੇਲਨ ਦਾ ਇੱਕ ਵ੍ਹਾਈਟ ਪੇਪਰ ਵੀ ਜਾਰੀ ਕਰਾਂਗੇ ਜਿਸ ਵਿੱਚ ਪੰਜਾਬ ਨੂੰ ਅੱਜ ਦਰਪੇਸ਼ ਚੁਣੌਤੀਆਂ ਦੇ ਵੱਖ-ਵੱਖ ਸੰਭਾਵੀ ਹੱਲ ਸ਼ਾਮਲ ਹੋਣਗੇ।

Scroll to Top