ਚੰਡੀਗੜ੍ਹ, 12 ਨਵੰਬਰ 2024: ਭਾਰਤੀ ਟੀਮ ਦੇ ਧਾਕੜ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ (Mohammad Shami) ਮੈਦਾਨ ‘ਚ ਵਾਪਸੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਮਿਲੀ ਜਾਣਕਾਰੀ ਮੁਤਾਬਕ ਮੁਹੰਮਦ ਸ਼ਮੀ ਹੁਣ ਪੂਰੀ ਤਰ੍ਹਾਂ ਫਿੱਟ ਹਨ ਅਤੇ ਮੈਦਾਨ ‘ਤੇ ਆਪਣੀ ਘਾਤਕ ਗੇਂਦਬਾਜ਼ੀ ਨਾਲ ਇਕ ਵਾਰ ਫਿਰ ਬੱਲੇਬਾਜ਼ਾਂ ਨੂੰ ਪਰੇਸ਼ਾਨ ਕਰਨ ਲਈ ਤਿਆਰ ਹਨ। ਮੁਹੰਮਦ ਸ਼ਮੀ ਬਹੁਤ ਛੇਤੀ ਉਹ ਬੰਗਾਲ ਲਈ ਰਣਜੀ ਟਰਾਫੀ ਮੈਚ ਖੇਡਦੇ ਨਜ਼ਰ ਆਉਣਗੇ।
ਜਿਕਰਯੋਗ ਹੈ ਕਿ ਮੁਹੰਮਦ ਸ਼ਮੀ ਲਗਭਗ ਇਕ ਸਾਲ ਤੋਂ ਖੇਡ ਤੋਂ ਦੂਰ ਰਹੇ ਹਨ, ਪਰ ਹੁਣ ਬਾਰਡਰ ਗਾਵਸਕਰ ਟਰਾਫੀ ਤੋਂ ਪਹਿਲਾਂ ਉਨ੍ਹਾਂ ਨੇ ਨਵੀਂ ਚਰਚਾ ਸ਼ੁਰੂ ਕਰ ਦਿੱਤੀ ਹੈ | ਮੁਹੰਮਦ ਸ਼ਮੀ ਬੁੱਧਵਾਰ 13 ਨਵੰਬਰ ਨੂੰ ਬੰਗਾਲ ਲਈ ਖੇਡਣਗੇ। ਸ਼ਮੀ 359 ਦਿਨਾਂ ਬਾਅਦ ਮੈਦਾਨ ‘ਤੇ ਵਾਪਸੀ ਲਈ ਤਿਆਰ ਹਨ।
ਜਿਕਰਯੋਗ ਹੈ ਕਿ ਮੁਹੰਮਦ ਸ਼ਮੀ (Mohammad Shami) ਨੇ ਭਾਰਤ ਲਈ ਆਪਣਾ ਆਖਰੀ ਮੈਚ 19 ਨਵੰਬਰ ਨੂੰ ਵਨਡੇ ਵਿਸ਼ਵ ਕੱਪ 2023 ਦੇ ਫਾਈਨਲ ‘ਚ ਆਸਟਰੇਲੀਆ ਖਿਲਾਫ਼ ਖੇਡਿਆ ਸੀ | ਵਿਸ਼ਵ ਕੱਪ 2023 ਤੋਂ ਬਾਅਦ ਉਨ੍ਹਾਂ ਦੀ ਸਰਜਰੀ ਹੋ, ਪਰ ਇਸ ਤੋਂ ਬਾਅਦ ਉਸ ਨੂੰ ਕ੍ਰਿਕਟ ਦੇ ਮੈਦਾਨ ‘ਚ ਵਾਪਸੀ ਕਰਨ ‘ਚ ਕਈ ਮਹੀਨੇ ਲੱਗ ਗਏ। ਉਹ ਨੈਸ਼ਨਲ ਕ੍ਰਿਕਟ ਅਕੈਡਮੀ ‘ਚ ਲਗਾਤਾਰ ਰਿਹੈਬ ਕਰ ਰਿਹਾ ਸੀ। ਪਰ ਹੁਣ ਮੈਡੀਕਲ ਟੀਮ ਨੇ ਉਨ੍ਹਾਂ ਨੂੰ ਮੈਚ ਖੇਡਣ ਦੀ ਇਜਾਜ਼ਤ ਦੇ ਦਿੱਤੀ ਹੈ।
Read More: Punjab News: ਸੁਪਰੀਮ ਕੋਰਟ ਨੇ ਭਰਤ ਇੰਦਰ ਸਿੰਘ ਚਾਹਲ ਦੀ ਗ੍ਰਿਫਤਾਰੀ ‘ਤੇ ਲਾਈ ਰੋਕ
ਸ਼ਮੀ ਨੂੰ ਲੈ ਕੇ ਕਈ ਗੱਲਾਂ ਮੀਡੀਆ ‘ਚ ਆਈਆਂ ਸਨ, ਇਸ ਤੋਂ ਪਹਿਲਾਂ ਦੱਸਿਆ ਗਿਆ ਸੀ ਕਿ ਉਹ ਬੰਗਲਾਦੇਸ਼ ਖਿਲਾਫ ਟੈਸਟ ਸੀਰੀਜ਼ ‘ਚ ਵਾਪਸੀ ਕਰਨਗੇ। ਪਰ ਅਜਿਹਾ ਨਹੀਂ ਹੋਇਆ। ਫਿਰ ਨਿਊਜ਼ੀਲੈਂਡ ਖਿਲਾਫ ਟੈਸਟ ਸੀਰੀਜ਼ ‘ਚ ਉਹ ਵਾਪਸੀ ਨਹੀਂ ਕੀਤੀ। ਪਰ ਹੁਣ ਉਹ ਰਣਜੀ ‘ਚ ਵਾਪਸੀ ਕਰੇਗਾ ਅਤੇ ਬਾਰਡਰ ਗਾਵਸਕਰ ਟਰਾਫੀ ਲਈ ਆਪਣੀਆਂ ਤਿਆਰੀਆਂ ਨੂੰ ਯਕੀਨੀ ਬਣਾਏਗਾ।
ਬਾਰਡਰ ਗਾਵਸਕਰ ਟਰਾਫੀ ਲਈ ਭਾਰਤੀ ਟੀਮ ਦੇ ਲਗਭਗ ਸਾਰੇ ਖਿਡਾਰੀ ਆਸਟ੍ਰੇਲੀਆ ਪਹੁੰਚ ਚੁੱਕੇ ਹਨ। ਪਹਿਲਾ ਮੈਚ 22 ਨਵੰਬਰ ਨੂੰ ਪਰਥ ‘ਚ ਖੇਡਿਆ ਜਾਵੇਗਾ। ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਆਖਰੀ ਮੈਚ 3 ਜਨਵਰੀ ਤੋਂ ਖੇਡਿਆ ਜਾਵੇਗਾ। ਅਜਿਹੇ ‘ਚ ਪੂਰੀ ਉਮੀਦ ਹੈ ਕਿ ਸ਼ਮੀ ਸੀਰੀਜ਼ ਦੇ ਮੱਧ ‘ਚ ਭਾਰਤੀ ਟੀਮ ਦੀ ਟੀਮ ‘ਚ ਸ਼ਾਮਲ ਹੋ ਸਕਦੇ ਹਨ।
ਉਸ ਦੇ ਸ਼ਾਮਲ ਹੋਣ ਨਾਲ ਭਾਰਤੀ ਟੀਮ ਦਾ ਤੇਜ਼ ਗੇਂਦਬਾਜ਼ੀ ਕ੍ਰਮ ਮਜ਼ਬੂਤ ਹੋਵੇਗਾ। ਬੁਮਰਾਹ ਨਾਲ ਉਸ ਦੀ ਜੋੜੀ ਆਸਟ੍ਰੇਲੀਆ ‘ਚ ਤਬਾਹੀ ਮਚਾ ਸਕਦੀ ਹੈ। ਇਹ ਸੀਰੀਜ਼ ਭਾਰਤ ਲਈ ਕਰੋ ਜਾਂ ਮਰੋ ਵਾਲੀ ਸਥਿਤੀ ਹੈ। ਕਿਉਂਕਿ ਭਾਰਤ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ 2025 ‘ਚ ਥਾਂ ਬਣਾਉਣ ਲਈ 4 ਮੈਚ ਜਿੱਤਣੇ ਹੋਣਗੇ।