ਚੰਡੀਗੜ੍ਹ, 09 ਨਵੰਬਰ 2024: ਭਾਰਤੀ ਟੀਮ ਅਗਲੇ ਸਾਲ ਹੋਣ ਵਾਲੇ ਚੈਂਪੀਅਨਜ਼ ਟਰਾਫੀ 2025 (Champions Trophy) ਟੂਰਨਮੈਂਟ ਲਈ ਪਾਕਿਸਤਾਨ ਨਾਂ ਜਾਣ ‘ਤੇ ਪਾਕਿਸਤਾਨ ਕ੍ਰਿਕਟ ਬੋਰਡ ਲਈ ਚਿੰਤਾ ਖੜੀ ਹੋ ਗਈ | ਇਸਦੇ ਨਾਲ ਹੀ ਟੂਰਨਮੈਂਟ ਨੂੰ ਕਿਸੇ ਹੋਰ ਦੇਸ਼ ‘ਚ ਸ਼ਿਫਟ ਕਰਨ ਦੀਆਂ ਖ਼ਬਰਾਂ ਹਨ
ਇਸ ਦੌਰਾਨ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੇ ਚੇਅਰਮੈਨ ਮੋਹਸਿਨ ਨਕਵੀ ਨੇ ਚੈਂਪੀਅਨਜ਼ ਟਰਾਫੀ 2025 ਨੂੰ ਹਾਈਬ੍ਰਿਡ ਮਾਡਲ ‘ਚ ਆਯੋਜਿਤ ਕੀਤੇ ਜਾਣ ਦੀਆਂ ਖ਼ਬਰਾਂ ‘ਤੇ ਪੀਸੀਬੀ ਚੇਅਰਮੈਨ ਨੇ ਸਿੱਧੇ ਤੌਰ ‘ਤੇ ਇਨ੍ਹਾਂ ਅਫਵਾਹਾਂ ਦਾ ਖੰਡਨ ਕੀਤਾ, ਪਰ ਉਨ੍ਹਾਂ ਨੇ ਇਹ ਵੀ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਜਾਂ ਭਾਰਤ ਸਰਕਾਰ ਤੋਂ ਕੋਈ ਅਧਿਕਾਰਤ ਬਿਆਨ ਜਾ ਲਿਖਤੀ ‘ਚ ਨਹੀਂ ਮਿਲਿਆ ਹੈ।
ਸ਼ੁੱਕਰਵਾਰ ਨੂੰ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਨਕਵੀ ਨੇ ਕਿਹਾ ਕਿ ਪਾਕਿਸਤਾਨ ਅਜੇ ਵੀ ਆਗਾਮੀ ਚੈਂਪੀਅਨਸ ਟਰਾਫੀ 2025 (Champions Trophy) ‘ਚ ਭਾਰਤ ਦੀ ਭਾਗੀਦਾਰੀ ‘ਤੇ ਭਾਰਤ ਸਰਕਾਰ ਦੇ ਜਵਾਬ ਦੀ ਉਡੀਕ ਕਰ ਰਿਹਾ ਹੈ। ਹਾਲਾਂਕਿ ਉਨ੍ਹਾਂ ਨੇ ਕ੍ਰਿਕਟ ਸਬੰਧਾਂ ਨੂੰ ਉਤਸ਼ਾਹਿਤ ਕਰਨ ਲਈ ਦੇਸ਼ ‘ਚ ਟੂਰਨਾਮੈਂਟ ਦੀ ਮੇਜ਼ਬਾਨੀ ਦੇ ਮਹੱਤਵ ‘ਤੇ ਮੁੜ ਜ਼ੋਰ ਦਿੱਤਾ।
ਜਦੋਂ ਨਕਵੀ ਨੂੰ ਟੂਰਨਾਮੈਂਟ ਤੋਂ ਪਹਿਲਾਂ ਲਾਹੌਰ ਦੇ ਗੱਦਾਫੀ ਸਟੇਡੀਅਮ ਦਾ ਮੁਆਇਨਾ ਕਰਨ ਤੋਂ ਬਾਅਦ ਭਾਰਤ ਦੀ ਸ਼ਮੂਲੀਅਤ ਦੀਆਂ ਰਿਪੋਰਟਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, “ਮੈਂ ਸਰਕਾਰ ਨੂੰ ਲਿਖਤੀ ਰੂਪ ‘ਚ ਕੁਝ ਵੀ ਦੱਸਾਂਗਾ ਅਤੇ ਉਹ ਜੋ ਵੀ ਫੈਸਲਾ ਲੈਣਗੇ, ਸਾਨੂੰ ਉਨ੍ਹਾਂ ਦਾ ਪਾਲਣ ਕਰਨੀ ਹੋਵੇਗੀ।” ਉਨ੍ਹਾਂ ਨੇ ਇਹ ਵੀ ਪੁਸ਼ਟੀ ਕੀਤੀ ਕਿ ਜੇਕਰ ਉਸਨੂੰ ਭਾਰਤ ਸਰਕਾਰ ਤੋਂ ਕੁਝ ਮਿਲਦਾ ਹੈ, ਤਾਂ ਉਹ ਸਭ ਤੋਂ ਪਹਿਲਾਂ ਸਾਂਝਾ ਕਰੇਗਾ। ਉਨ੍ਹਾਂ ਕਿਹਾ, “ਭਾਰਤ ਦੇ ਪਾਕਿਸਤਾਨ ਆਉਣ ਜਾਂ ਨਾ ਆਉਣ ਬਾਰੇ ਸਾਨੂੰ ਲਿਖਤੀ ਰੂਪ ਵਿਚ ਕੁਝ ਮਿਲਦਾ ਹੈ, ਤਾਂ ਮੈਂ ਸਭ ਤੋਂ ਪਹਿਲਾਂ ਸਰਕਾਰ ਅਤੇ ਮੀਡੀਆ ਨਾਲ ਸਾਂਝਾ ਕਰਾਂਗਾ।”
ਪੀਸੀਬੀ ਦੇ ਚੇਅਰਮੈਨ ਨੇ ਟੂਰਨਾਮੈਂਟ ਦੇ ਹਾਈਬ੍ਰਿਡ ਮਾਡਲ ‘ਤੇ ਹੋਣ ਦੀਆਂ ਅਫਵਾਹਾਂ ਨੂੰ ਵੀ ਖਾਰਜ ਕਰਦੇ ਹੋਏ ਕਿਹਾ, “ਹੁਣ ਤੱਕ ਕਿਸੇ ਨੇ ਵੀ ਸਾਡੇ ਨਾਲ ਕਿਸੇ ‘ਹਾਈਬ੍ਰਿਡ ਮਾਡਲ’ ‘ਤੇ ਚਰਚਾ ਨਹੀਂ ਕੀਤੀ ਅਤੇ ਨਾ ਹੀ ਅਸੀਂ ਇਸ ਬਾਰੇ ਗੱਲ ਕਰਨ ਦੇ ਮੂਡ ‘ਚ ਹਾਂ।”
ਪਰ ਅਸੀਂ ਪਿਛਲੇ ਕੁਝ ਸਾਲਾਂ ਤੋਂ ਚੰਗੇ ਸੰਕੇਤ ਦਿਖਾ ਰਹੇ ਹਾਂ ਅਤੇ ਕਿਸੇ ਨੂੰ ਵੀ ਹਰ ਸਮੇਂ ਸਾਡੇ ਤੋਂ ਅਜਿਹਾ ਕਰਨ ਦੀ ਉਮੀਦ ਨਹੀਂ ਕਰਨੀ ਚਾਹੀਦੀ।”” ਜਿੱਥੋਂ ਤੱਕ ਸਾਡਾ ਸਵਾਲ ਹੈ, ਟੂਰਨਾਮੈਂਟ ਪਾਕਿਸਤਾਨ ‘ਚ ਤੈਅ ਸਮੇਂ ਮੁਤਾਬਕ ਹੋ ਰਿਹਾ ਹੈ ਅਤੇ ਸਾਰੀਆਂ ਟੀਮਾਂ ਇੱਥੇ ਖੇਡਣਗੀਆਂ।




