ਛਠ ਪੂਜਾ ਮੌਕੇ ਪ੍ਰਵਾਸੀ ਧਿਰਾਂ ਵਿਚਾਲੇ ਝ.ੜ.ਪ, ਮਹਿਲਾ ਦੇ ਕੁਰਸੀ

ਅੰਮ੍ਰਿਤਸਰ 8ਨਵੰਬਰ 2024 :-  ਅੰਮ੍ਰਿਤਸਰ ਦੇ ਮਕਬੁਲਪੁਰਾ ਇਲਾਕੇ ਤੋਂ ਮਾਮਲਾ ਸਾਹਮਣੇ ਆਇਆ ਹੈ, ਜਿਥੇ ਪ੍ਰਵਾਸੀ ਭਾਈਚਾਰੇ ਵੱਲੋਂ ਛਠ ਪੂਜਾ ਕੀਤੀ ਜਾ ਰਹੀ ਹੈ, ਜਿਥੇ ਲੜਾਈ ਹੋ ਜਾਂਦੀ ਹੈ, ਦੱਸ ਦੇਈਏ ਕਿ ਇਕ ਨੌਜਵਾਨ ਵਲੋਂ ਇਕ ਮਹਿਲਾ ਦੇ ਨਾਲ ਬਹਿਸਣ ਤੋਂ ਬਾਅਦ ਵਿਵਾਦ ਵਧ ਜਾਂਦਾ ਹੈ, ਅਤੇ ਹਥਿਆਰਾਂ ਦਾ ਉਥੇ ਇਤੇਮਾਲ ਕੀਤਾ ਜਾਂਦਾ ਹੈ, ਉਥੇ ਹੀ ਪੀੜਤ ਪ੍ਰਵਾਸੀ ਪਰਿਵਾਰ ਵਲੋਂ ਪੁਲਿਸ ਪ੍ਰਸ਼ਾਸ਼ਨ ਨੂੰ ਸ਼ਿਕਾਇਤ ਦਰਜ ਕਰਵਾ ਇਨਸ਼ਾਫ ਦੀ ਮੰਗ ਕੀਤੀ ਜਾ ਰਹੀ ਹੈ।

 

ਇਸ ਸੰਬਧੀ ਗੱਲਬਾਤ ਕਰਦਿਆ ਪੀੜਿਤ ਪਰਿਵਾਰ ਨੇ ਦੱਸਿਆ ਕਿ ਬਹੁਤ ਹੀ ਮੰਦਭਾਗੀ ਗਲ ਹੈ ਜੋ ਕਿ ਸਾਡੇ ਛਠ ਪੂਜਾ ਮੌਕੇ ਇਕ ਨੌਜਵਾਨ ਵਲੋ ਮਹਿਲਾ ਦੇ ਕੁਰਸੀ ਮਾਰੀ ਗਈ ਅਤੇ ਬਾਦ ਵਿਚ ਆਪਣੇ ਸਾਥੀਆ ਦੇ ਨਾਲ ਮਿਲ ਸਾਡੇ ਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ ਅਤੇ ਸਾਡੀ ਧਾਰਮਿਕ ਭਾਵਨਾਵਾਂ ਨੂੰ ਆਹਤ ਕੀਤਾ ਹੈ ਜਿਸ ਸੰਬਧੀ ਅਜ ਅਸੀ ਪੁਲੀਸ ਪ੍ਰਸ਼ਾਸਨ ਕੌਲ ਸ਼ਿਕਾਇਤ ਦਰਜ ਕਰਵਾ ਇਨਸ਼ਾਫ ਦੀ ਮੰਗ ਕਰਦੇ ਹਾਂ।

 

ਉਧਰ ਦੂਜੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਦੋਵੇ ਪ੍ਰਵਾਸੀ ਪਰਿਵਾਰ ਆਪਸ ਵਿਚ ਲੜੇ ਹਨ ਅਤੇ ਦੋਵਾਂ ਦਾ ਮੈਡੀਕਲ ਕਰਵਾਇਆ ਜਾ ਰਿਹਾ ਜੋ ਵੀ ਬਣਦੀ ਕਾਰਵਾਈ ਹੋਵੇਗੀ ਅਮਲ ਵਿਚ ਲਿਆਂਦੀ ਜਾਵੇਗੀ।

Scroll to Top