Himachal: ਸਮੋਸੇ ‘ਤੇ ਮਚਿਆ ਸਿਆਸੀ ਘਮਸਾਣ, ਜਾਂਚ ਦੇ ਲਈ ਬੁਲਾਈ CID

8 ਨਵੰਬਰ 2024: ਜੇਕਰ ਤੁਸੀਂ ਵੀ ਸਮੋਸਾ ਖਾਣ ਦੇ ਬਹੁਤ ਸ਼ੌਕੀਨ ਹੋ ਤਾ ਇਸ ਖ਼ਬਰ ਤੇ ਜਰੂਰ ਨਜ਼ਰ ਮਾਰਨਾ, ਹੁਣ ਇਹੋ ਜਿਹੀ ਹੀ ਅਜੀਬੋ ਗਰੀਬ ਖ਼ਬਰ ਹਿਮਾਚਲ (himachal) ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਕਿ ਸਮੋਸੇ ਨੂੰ ਲੈ ਕੇ ਸਿਆਸੀ ਘਮਸਾਣ ਮੱਚਦਾ ਹੋਇਆ ਨਜਰ ਆ ਰਿਹਾ ਹੈ, ਦੱਸ ਦੇਈਏ ਕਿ ਹਿਮਾਚਲ ਦੇ CM ਸੁੱਖੂ (sukhu) ਦੇ ਲਈ ਸਮੋਸੇ ਮੰਗਵਾਏ ਜਾਂਦੇ ਹਨ, ਪਰ ਜੋ ਸਮੋਸੇ ਮੰਗਵਾਏ ਜਾਂਦੇ ਹਨ ਉਹ ਉਹਨਾਂ ਦਾ ਸਟਾਫ਼ ਖਾ ਗਿਆ, ਦੱਸ ਦੇਈਏ ਕਿ ਇਹ ਸਾਰੇ ਸਮੋਸੇ CM ਸੁੱਖੂ ਦਾ ਸਕਿਊਰਿਟੀ ਸਟਾਫ਼ ਖਾ ਜਾਂਦਾ ਹੈ, ਜਿਸ ਨੂੰ ਲੈ ਕੇ ਹੁਣ ਘਮਸਾਣ ਮੱਚ ਗਿਆ ਹੈ| ਦੱਸ ਦੇਈਏ ਕਿ CM ਸੁੱਖੂ ਨੂੰ ਸਮੋਸਾ ਨਹੀਂ ਮਿਲਣ ਤੇ CID ਨੂੰ ਜਾਂਚ ਦੇ ਲਈ ਬੁਲਾਇਆ ਗਿਆ ਹੈ| ਹੁਣ ਇਸ ਮਾਮਲੇ ਨੂੰ ਲੈ ਕੇ ਇੰਸਪੈਕਟਰ ਰੈਂਕ ਦੇ ਅਧਿਆਕਰੀ ਤੇ ਗਾਜ ਡਿੱਗ ਸਕਦੀ ਹੈ|

ਡੀਐਸਪੀ ਰੈਂਕ ਦੇ ਇੱਕ ਅਧਿਕਾਰੀ ਨੇ ਆਪਣੀ ਜਾਂਚ ਰਿਪੋਰਟ ਤਿਆਰ ਕਰਕੇ ਸੂਬੇ ਦੇ ਖੁਫ਼ੀਆ ਵਿਭਾਗ ਦੇ ਇੰਸਪੈਕਟਰ ਜਨਰਲ ਆਫ਼ ਪੁਲਿਸ ਨੂੰ ਭੇਜ ਦਿੱਤੀ ਹੈ। ਦਰਅਸਲ, 21 ਅਕਤੂਬਰ ਨੂੰ ਮੁੱਖ ਮੰਤਰੀ ਸੀਆਈਡੀ ਹੈੱਡਕੁਆਰਟਰ ਵਿੱਚ ਇੱਕ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸੁੱਖੂ ਗਏ ਸਨ। ਉਨ੍ਹਾਂ ਤੋਂ ਇਲਾਵਾ ਕਈ ਵੀ.ਆਈ.ਪੀ ਮਹਿਮਾਨ ਅਤੇ ਨਾਮਵਰ ਅਧਿਕਾਰੀ ਹਾਜ਼ਰ ਸਨ। ਮੁੱਖ ਮਹਿਮਾਨਾਂ ਲਈ ਲੱਕੜ ਬਾਜ਼ਾਰ ਸਥਿਤ ਹੋਟਲ ਰੈਡੀਸਨ ਬਲੂ ਤੋਂ ਸਮੋਸੇ ਅਤੇ ਕੇਕ ਦੇ ਤਿੰਨ ਡੱਬੇ ਲਿਆਂਦੇ ਗਏ।

Scroll to Top