Shreyas Iyer

Ranji Trophy: ਸ਼੍ਰੇਅਸ ਅਈਅਰ ਨੇ ਰਣਜੀ ਟਰਾਫੀ ‘ਚ T20 ਅੰਦਾਜ਼ ‘ਚ ਜੜਿਆ ਦੋਹਰਾ ਸੈਂਕੜਾ

ਚੰਡੀਗੜ੍ਹ, 07 ਨਵੰਬਰ 2024: ਡਿੱਗਜ ਬੱਲੇਬਾਜ ਸ਼੍ਰੇਅਸ ਅਈਅਰ (Shreyas Iyer) ਨੇ ਰਣਜੀ ਟਰਾਫੀ (Ranji Trophy) ‘ਚ ਦੋਹਰਾ ਸੈਂਕੜਾ ਜੜ ਕੇ ਟੂਰਨਾਮੈਂਟ ‘ਚ ਹਲਚਲ ਮਚਾ ਦਿੱਤੀ ਹੈ। ਸ਼੍ਰੇਅਸ ਅਈਅਰ ਨੇ ਲੰਮੇ ਸਮੇਂ ਬਾਅਦ ਰਣਜੀ ਟਰਾਫੀ ‘ਚ ਦੋਹਰਾ ਸੈਂਕੜਾ ਜੜਿਆ ਹੈ | ਭਾਵੇਂ ਇਹ ਫਾਰਮੈਟ ਟੈਸਟ ਹੈ, ਪਰ ਸ਼੍ਰੇਅਸ ਅਈਅਰ ਦੀ ਬੱਲੇਬਾਜ਼ੀ ਟੀ-20 ਅਤੇ ਵਨਡੇ ਅੰਦਾਜ਼ ਵਰਗੀ ਰਹੀ |

ਸ਼੍ਰੇਅਸ ਅਈਅਰ (Shreyas Iyer) ਨੇ ਰਣਜੀ ਟਰਾਫੀ ‘ਚ ਤੂਫ਼ਾਨੀ ਪਾਰੀ ਖੇਡਦਿਆਂ ਸਿਰਫ 201 ਗੇਂਦਾਂ ‘ਚ 200 ਦੌੜਾਂ ਬਣਾਈਆਂ ਹਨ। ਏਲੀਟ ਗਰੁੱਪ ਏ ‘ਚ ਮੁੰਬਈ ਅਤੇ ਉੜੀਸਾ ਵਿਚਾਲੇ ਮੈਚ ਖੇਡਿਆ ਜਾ ਰਿਹਾ ਹੈ। ਅਈਅਰ ਮੈਚ ਦੇ ਪਹਿਲੇ ਦਿਨ ਸੈਂਕੜਾ ਜੜਨ ਤੋਂ ਬਾਅਦ ਨਾਬਾਦ ਪਰਤੇ। ਜਦੋਂ ਉਹ ਦੂਜੇ ਦਿਨ ਬੱਲੇਬਾਜ਼ੀ ਕਰਨ ਆਇਆ ਤਾਂ ਅਈਅਰ ਨੇ ਇਸ ਨੂੰ ਦੋਹਰੇ ਸੈਂਕੜੇ ‘ਚ ਬਦਲ ਦਿੱਤਾ।

ਜਿਕਰਯੋਗ ਹੈ ਕਿ ਸ਼੍ਰੇਅਸ ਅਈਅਰ ਨੇ 9 ਸਾਲ ਬਾਅਦ ਰਣਜੀ ਟਰਾਫੀ ‘ਚ ਦੋਹਰੇ ਸੈਂਕੜੇ ਦਾ ਸੋਕਾ ਖਤਮ ਕੀਤਾ ਹੈ । ਸ਼੍ਰੇਅਸ ਨੇ ਆਖਰੀ ਵਾਰ ਅਕਤੂਬਰ 2015 ‘ਚ ਰਣਜੀ ‘ਚ ਦੋਹਰਾ ਸੈਂਕੜਾ ਸੈਂਕੜਾ ਸੀ। ਉਥੇ ਹੀ ਅਈਅਰ ਨੇ 7 ਸਾਲ ਬਾਅਦ ਪਹਿਲੀ ਵਾਰ ਕਿਸੇ ਫਸਟ ਕਲਾਸ ਮੈਚ ‘ਚ ਦੋਹਰਾ ਸੈਂਕੜਾ ਜੜਿਆ ਹੈ ।ਸ਼੍ਰੇ ਅਸ ਦਾ ਇਹ ਪਹਿਲੀ ਸ਼੍ਰੇਣੀ ‘ਚ ਤੀਜਾ ਦੋਹਰਾ ਸੈਂਕੜਾ ਹੈ।

ਮੁੰਬਈ ਦੇ ਬੱਲੇਬਾਜ਼ ਸ਼੍ਰੇਅਸ ਅਈਅਰ ਨੇ ਟੀ-20 ਸਟਾਈਲ ‘ਚ ਪੂਰੀ ਪਾਰੀ ਖੇਡੀ ਅਤੇ ਕਈ ਚੌਕੇ ਜੜੇ । ਅਈਅਰ ਨੇ 228 ਗੇਂਦਾਂ ‘ਚ 233 ਦੌੜਾਂ ਬਣਾਈਆਂ, ਅਈਅਰ ਦੀ ਪਾਰੀ ‘ਚ 23 ਚੌਕੇ ਅਤੇ 9 ਛੱਕੇ ਸ਼ਾਮਲ ਸਨ। ਭਾਵ ਉਸ ਨੇ ਆਪਣੀ ਪਾਰੀ ਦੀਆਂ 146 ਦੌੜਾਂ ਸਿਰਫ਼ ਚੌਕਿਆਂ ਰਾਹੀਂ ਬਣਾਈਆਂ। ਇਹ ਅਈਅਰ ਦੇ ਪਹਿਲੇ ਦਰਜੇ ਦੇ ਕਰੀਅਰ ਦਾ ਸਰਵੋਤਮ ਸਕੋਰ ਵੀ ਹੈ।

ਇਸ ਤੋਂ ਪਹਿਲਾਂ ਭਾਰਤ ਏ ਲਈ ਖੇਡਦੇ ਹੋਏ ਅਈਅਰ ਨੇ 2017 ‘ਚ ਆਸਟ੍ਰੇਲੀਆ ਖਿਲਾਫ 202 ਦੌੜਾਂ ਦੀ ਪਾਰੀ ਖੇਡੀ ਸੀ। ਸ਼੍ਰੇਅਸ ਅਈਅਰ ਨੇ ਖੇਡ (Ranji Trophy) ਦੇ ਪਹਿਲੇ ਦਿਨ ਸਿਰਫ਼ 101 ਗੇਂਦਾਂ ‘ਚ ਸੈਂਕੜਾ ਜੜਿਆ ਸੀ। ਦਿਨ ਦੀ ਖੇਡ ਖਤਮ ਹੋਣ ਤੱਕ ਉਹ 18 ਚੌਕਿਆਂ ਅਤੇ 4 ਛੱਕਿਆਂ ਦੀ ਮੱਦਦ ਨਾਲ 152 ਦੌੜਾਂ ਬਣਾ ਕੇ ਨਾਬਾਦ ਪਰਤਿਆ ਸੀ।

Read More: IAS ਅਧਿਕਾਰੀ ਵਿਮਲ ਸੇਤੀਆ ਬਣੇ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਨਵੇਂ ਡਾਇਰੈਕਟਰ

ਸ਼੍ਰੇਅਸ ਅਈਅਰ ਪਿਛਲੇ 3 ਸਾਲਾਂ ਤੋਂ ਸੱਟ ਅਤੇ ਫਿਰ ਸਰਜਰੀ ਕਾਰਨ ਸੰਘਰਸ਼ ਕਰ ਰਹੇ ਸਨ। ਇਸ ਕਾਰਨ ਅਈਅਰ ਦਾ ਪ੍ਰਦਰਸ਼ਨ ਵੀ ਕਾਫੀ ਖਰਾਬ ਰਿਹਾ ਸੀ । ਪਿਛਲੀਆਂ 38 ਪਾਰੀਆਂ ‘ਚ ਉਹ ਪਹਿਲੀ ਸ਼੍ਰੇਣੀ ‘ਚ ਕੋਈ ਸੈਂਕੜਾ ਨਹੀਂ ਲਗਾ ਸਕਿਆ।

ਅਈਅਰ (Shreyas Iyer) ਦਾ ਪਿਛਲਾ ਪਹਿਲੀ ਸ਼੍ਰੇਣੀ ਦਾ ਸੈਂਕੜਾ ਨਵੰਬਰ 2021 ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਆਪਣੇ ਟੈਸਟ ਡੈਬਿਊ ਦੌਰਾਨ ਜੜਿਆ ਸੀ। ਅਈਅਰ ਮੋਢੇ ਦੀ ਸੱਟ ਕਾਰਨ ਤ੍ਰਿਪੁਰਾ ਖਿਲਾਫ ਆਖਰੀ ਰਣਜੀ ਮੈਚ ਨਹੀਂ ਖੇਡ ਸਕੇ ਸਨ। ਫਿਰ ਸੱਟ ਤੋਂ ਉਭਰਨ ਤੋਂ ਬਾਅਦ ਅਈਅਰ ਨੇ 6 ਨਵੰਬਰ ਨੂੰ ਉੜੀਸਾ ਦੇ ਖਿਲਾਫ ਵਾਪਸੀ ਕੀਤੀ ਅਤੇ ਖੇਡ ਦੇ ਪਹਿਲੇ ਦਿਨ ਸਿਰਫ 101 ਗੇਂਦਾਂ ‘ਚ ਸੈਂਕੜਾ ਲਗਾਇਆ।

ਦਿਨ ਦੀ ਖੇਡ ਖਤਮ ਹੋਣ ਤੱਕ ਉਹ 18 ਚੌਕਿਆਂ ਅਤੇ 4 ਛੱਕਿਆਂ ਦੀ ਮੱਦਦ ਨਾਲ 152 ਦੌੜਾਂ ਬਣਾ ਕੇ ਨਾਬਾਦ ਪਰਤਿਆ। ਉਸ ਨੇ ਦੂਜੇ ਦਿਨ ਵੀ ਆਪਣੀ ਧਮਾਕੇਦਾਰ ਪਾਰੀ ਜਾਰੀ ਰੱਖੀ ਅਤੇ 233 ਦੌੜਾਂ ਬਣਾਈਆਂ। ਅਈਅਰ ਤੋਂ ਇਲਾਵਾ ਸਿਧੇਸ਼ ਲਾਡ ਨੇ ਵੀ ਚੰਗੀ ਬੱਲੇਬਾਜ਼ੀ ਕੀਤੀ। ਉਹ ਆਪਣੀਆਂ ਦੋਵੇਂ ਪਾਰੀਆਂ ਦੀ ਮੱਦਦ ਨਾਲ 165 ਦੌੜਾਂ ਬਣਾ ਕੇ ਨਾਬਾਦ ਹਨ ਅਤੇ ਦੂਜੇ ਦਿਨ ਦੇ ਪਹਿਲੇ ਸੈਸ਼ਨ ਦੀ ਸਮਾਪਤੀ ਤੱਕ ਮੁੰਬਈ ਦੀ ਟੀਮ ਨੇ 4 ਵਿਕਟਾਂ ਦੇ ਨੁਕਸਾਨ ‘ਤੇ 556 ਦੌੜਾਂ ਬਣਾ ਲਈਆਂ ਹਨ।

IPL 2025 ਦੀ ਮੇਗਾ ਨਿਲਾਮੀ ‘ਚ ਸ਼੍ਰੇਅਸ ਅਈਅਰ ‘ਤੇ ਵੱਡੀ ਬੋਲੀ ਲਗਾਈ ਜਾ ਸਕਦੀ ਹੈ। ਉਸ ਨੂੰ ਕੇਕੇਆਰ ਨੇ ਰਿਲੀਜ਼ ਕੀਤਾ ਹੈ। ਹੁਣ ਹੋਰ ਟੀਮਾਂ ਸ਼੍ਰੇਅਸ ਅਈਅਰ ਨੂੰ ਖਰੀਦਣਾ ਚਾਹੁਣਗੀਆਂ। ਦਿੱਲੀ ਕੈਪੀਟਲਜ਼ ਉਸ ‘ਤੇ ਵੱਡੀ ਸੱਟਾ ਲਗਾ ਸਕਦੀ ਹੈ। ਸ਼੍ਰੇਅਸ ਅਈਅਰ ਫਾਰਮ ‘ਚ ਹੈ ਅਤੇ ਆਈਪੀਐਲ ‘ਚ ਕਈ ਵਾਰ ਚੰਗਾ ਪ੍ਰਦਰਸ਼ਨ ਕਰ ਚੁੱਕਾ ਹੈ। ਇਸ ਲਈ ਉਸ ਨੂੰ ਨਿਲਾਮੀ ‘ਚ ਵੱਡੀ ਰਕਮ ਮਿਲ ਸਕਦੀ ਹੈ।

Scroll to Top