Himachal Congress

Himachal Congress: ਕਾਂਗਰਸ ਵੱਲੋਂ ਹਿਮਾਚਲ ਕਾਂਗਰਸ ਦੀ ਸਮੁੱਚੀ ਸੂਬਾ ਇਕਾਈ ਭੰਗ

ਚੰਡੀਗੜ੍ਹ, 06 ਨਵੰਬਰ 2024: ਇੰਡੀਅਨ ਨੈਸ਼ਨਲ ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ ਵੱਲੋਂ ਹਿਮਾਚਲ ਕਾਂਗਰਸ (Himachal Congress) ਦੀ ਸੂਬਾ ਕਾਰਜਕਾਰਨੀ ਸਮੇਤ ਸਮੂਹ ਜ਼ਿਲ੍ਹਾ ਤੇ ਬਲਾਕ ਕਾਰਜਕਾਰਨੀ ਵੀ ਭੰਗ ਕਰ ਦਿੱਤਾ ਗਿਆ ਹੈ | ਇਸ ਸੰਬੰਧੀ ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਇੱਕ ਪੱਤਰ ਜਾਰੀ ਕੀਤਾ ਹੈ।

ਇਸ ਪੱਤਰ ‘ਚ ਕਿਹਾ ਗਿਆ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚ ਸਾਰੀਆਂ ਸੂਬਾ ਕਾਰਜਕਾਰਨੀ ਕਮੇਟੀਆਂ ਅਤੇ ਸਾਰੀਆਂ ਜ਼ਿਲ੍ਹਾ ਅਤੇ ਬਲਾਕ ਇਕਾਈਆਂ ਨੂੰ ਵੀ ਤੁਰੰਤ ਪ੍ਰਭਾਵ ਨਾਲ ਭੰਗ ਕਰ ਦਿੱਤਾ ਹੈ।

ਜਿਕਰਯੋਗ ਹੈ ਕਿ ਹਾਲ ਹੀ ‘ਚ ਹਿਮਾਚਲ ਕਾਂਗਰਸ (Himachal Congress) ਦੀ ਪ੍ਰਧਾਨ ਪ੍ਰਤਿਭਾ ਸਿੰਘ ਨੇ ਵੀ ਕਾਂਗਰਸ ਆਲਾਕਮਾਨ ਨੂੰ ਪੱਤਰ ਲਿਖ ਕੇ ਪੁਰਾਣੀ ਕਾਰਜਕਾਰਨੀ ਨੂੰ ਭੰਗ ਕਰਨ ਦੀ ਮੰਗ ਕੀਤੀ ਸੀ। ਉਨ੍ਹਾਂ ਆਲਾਕਮਾਨ ਤੋਂ ਮੰਗ ਕੀਤੀ ਸੀ ਕਿ ਨਵੀਂ ਕਾਰਜਕਾਰਨੀ ਦੇ ਗਠਨ ਲਈ ਪ੍ਰਵਾਨਗੀ ਦਿੱਤੀ ਜਾਵੇ। ਪ੍ਰਤਿਭਾ ਸਿੰਘ ਨੇ ਆਲਾਕਮਾਨ ਤੋਂ ਜਥੇਬੰਦੀ ‘ਚ ਗੈਰ-ਸਰਗਰਮ ਅਧਿਕਾਰੀਆਂ ਦੀ ਥਾਂ ’ਤੇ ਨਵੀਆਂ ਨਿਯੁਕਤੀਆਂ ਕਰਨ ਦਾ ਅਧਿਕਾਰ ਮੰਗਿਆ ਸੀ।

ਦਰਅਸਲ, ਪ੍ਰਤਿਭਾ ਸਿੰਘ ਨੂੰ ਹਿਮਾਚਲ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨ ਬਣੇ ਢਾਈ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ, ਪਰ ਕਾਰਜਕਾਰਨੀ ‘ਚ ਕੋਈ ਵੱਡਾ ਬਦਲਾਅ ਨਹੀਂ ਹੋਇਆ । ਇਸ ਤੋਂ ਬਾਅਦ ਪ੍ਰਤਿਭਾ ਸਿੰਘ ਨੇ ਆਲਾਕਮਾਨ ਨੂੰ ਪੱਤਰ ਲਿਖਿਆ ਸੀ |

Scroll to Top