Education loan

Loan: ਹੋਣਹਾਰ ਵਿਦਿਆਰਥੀਆਂ ਨੂੰ ਘੱਟ ਵਿਆਜ ‘ਤੇ ਮਿਲੇਗਾ ਐਜੂਕੇਸ਼ਨ ਲੋਨ, ਜਾਣੋ ਸਕੀਮ ਦੀ ਸ਼ਰਤਾਂ

ਚੰਡੀਗੜ੍ਹ, 6 ਨਵੰਬਰ 2024: ਕੇਂਦਰ ਸਰਕਾਰ ਨੇ ਹੋਣਹਾਰ ਵਿਦਿਆਰਥੀਆਂ ਲਈ ਵੱਡਾ ਫੈਸਲਾ ਲਿਆ ਹੈ | ਕੇਂਦਰ ਦੀ ਮੋਦੀ ਸਰਕਾਰ ਨੇ ਪ੍ਰਧਾਨ ਮੰਤਰੀ ਵਿਦਿਆਲਕਸ਼ਮੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰ ਸਰਕਾਰ ਮੁਤਾਬਕ ਇਸ ਸਕੀਮ ਦਾ ਉਦੇਸ਼ ਹੋਣਹਾਰ ਵਿਦਿਆਰਥੀਆਂ ਨੂੰ ਘੱਟ ਵਿਆਜ ‘ਤੇ ਲੋਨ (Education loan) ਦੇਣਾ ਹੈ ਤਾਂ ਜੋ ਉਹ ਆਪਣੀ ਪੜ੍ਹਾਈ ਬਿਨਾਂ ਰੁਕਾਵਟ ਦੇ ਜਾਰੀ ਰੱਖ ਸਕਣ |

ਇਸ ਸੰਬੰਧੀ ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ ਕਿ ਪੀਐਮ ਵਿਦਿਆਲਕਸ਼ਮੀ ਯੋਜਨਾ ਦਾ ਲਾਭ ਸਿੱਖਿਆ ਲੋਨ ‘ਚ ਮਿਲੇਗਾ। ਅਸ਼ਵਿਨੀ ਵੈਸ਼ਨਵ ਨੇ ਲੋੜਵੰਦ ਬੱਚਿਆਂ ਦੀ ਪੜ੍ਹਾਈ ਲਈ 10 ਲੱਖ ਰੁਪਏ ਤੱਕ ਦਾ ਐਜੂਕੇਸ਼ਨ ਲੋਨ (Education loan) ਬੈਂਕਾਂ ਤੋਂ ਸਸਤੀਆਂ ਦਰਾਂ ‘ਤੇ ਲਿਆ ਜਾ ਸਕਦਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਈ ਸਕੀਮ ਤਹਿਤ ਹੋਣਹਾਰ ਵਿਦਿਆਰਥੀ ਪੜ੍ਹਾਈ ਲਈ ਬੈਂਕਾਂ ਅਤੇ ਉੱਚ ਵਿਦਿਅਕ ਸੰਸਥਾਵਾਂ ਤੋਂ ਕਰਜ਼ਾ ਲੈ ਸਕਣਗੇ। ਇਸ ਸਕੀਮ ਦੇ ਪ੍ਰਭਾਵ ਨਾਲ ਪੈਸੇ ਦੀ ਘਾਟ ਕਾਰਨ ਬੱਚਿਆਂ ਦੀ ਉੱਚ ਸਿੱਖਿਆ ‘ਚ ਕੋਈ ਰੁਕਾਵਟ ਨਹੀਂ ਆਵੇਗੀ।

ਪ੍ਰਧਾਨ ਮੰਤਰੀ ਵਿਦਿਆਲਕਸ਼ਮੀ ਯੋਜਨਾ ਦੀਆਂ ਸ਼ਰਤਾਂ

ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਦੱਸਿਆ ਕਿ ਅਜਿਹੇ ਪਰਿਵਾਰ ਜਿਨ੍ਹਾਂ ਦੀ ਸਾਲਾਨਾ ਪਰਿਵਾਰਕ ਆਮਦਨ 8 ਲੱਖ ਰੁਪਏ ਹੈ। ਇਨ੍ਹਾਂ ਪਰਿਵਾਰਾਂ ਦੇ ਵਿਦਿਆਰਥੀਆਂ ਦੀ ਸਿੱਖਿਆ ਲਈ ਪ੍ਰਧਾਨ ਮੰਤਰੀ ਵਿਦਿਆਲਕਸ਼ਮੀ ਯੋਜਨਾ ਤਹਿਤ 10 ਲੱਖ ਰੁਪਏ ਤੱਕ ਦੇ ਕਰਜ਼ੇ ‘ਤੇ 3 ਫੀਸਦੀ ਵਿਆਜ ਸਬਸਿਡੀ ਦਿੱਤੀ ਜਾਵੇਗੀ। ਭਾਰਤ ਸਰਕਾਰ 7.5 ਲੱਖ ਰੁਪਏ ਤੱਕ ਦੇ ਕਰਜ਼ੇ ‘ਤੇ 75% ਕ੍ਰੈਡਿਟ ਗਾਰੰਟੀ ਦੇਵੇਗੀ। ਉਨ੍ਹਾਂ ਕਿਹਾ ਕਿ ਮਿਸ਼ਨ ਮੋਡ ਤੰਤਰ ਸਿੱਖਿਆ ਦੇ ਪਸਾਰ ਨੂੰ ਸੁਚਾਰੂ ਬਣਾਵੇਗਾ।

ਇਸਦੇ ਨਾਲ ਹੀ ਅਸ਼ਵਿਨੀ ਵੈਸ਼ਨਵ ਨੇ ਕਿਹਾ ਕਿ ਅਨਾਜ ਦੀ ਖਰੀਦ ‘ਚ ਭਾਰਤੀ ਖੁਰਾਕ ਨਿਗਮ ਵੱਡੀ ਭੂਮਿਕਾ ਅਦਾ ਕਰਦਾ ਹੈ। ਅੱਜ ਭਾਰਤੀ ਖੁਰਾਕ ਨਿਗਮ (ਐਫਸੀਆਈ) ਨੂੰ ਮਜ਼ਬੂਤ ​​ਕਰਨ ਦਾ ਫੈਸਲਾ ਵੀ ਲਿਆ ਗਿਆ ਹੈ । ਕੇਂਦਰੀ ਮੰਤਰੀ ਮੰਡਲ ਵੱਲੋਂ ਐਫਸੀਆਈ ਨੂੰ 10,700 ਕਰੋੜ ਰੁਪਏ ਦੀ ਨਵੀਂ ਇਕਵਿਟੀ ਪੂੰਜੀ ਮੁਹੱਈਆ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ |

Scroll to Top