Weather Aler

Weather Alert: ਪੰਜਾਬ ‘ਚ ਮੌਸਮ ਨੂੰ ਲੈ ਕੇ Alert ਜਾਰੀ, ਵਿਗਿਆਨੀਆਂ ਨੇ ਲੋਕਾਂ ਨੂੰ ਦਿੱਤੀ ਇਹ ਸਲਾਹ

ਚੰਡੀਗੜ੍ਹ, 05 ਨਵੰਬਰ 2024: (Weather Alert Punjab) ਪੰਜਾਬ ‘ਚ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ | ਮੌਸਮ ਵਿਭਾਗ ਦੇ ਮੁਤਾਬਕ ਪੰਜਾਬ ‘ਚ ਫਿਲਹਾਲ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ | ਮੌਸਮ ਵਿਭਾਗ ਮੁਤਾਬਕ ਨਵੰਬਰ ਮਹੀਨੇ ‘ਚ ਤਾਪਮਾਨ 31 ਡਿਗਰੀ ਦੇ ਆਸ-ਪਾਸ ਰਹਿੰਦਾ ਹੈ, ਜਦੋਂ ਕਿ ਨਵੰਬਰ ਵਿੱਚ ਤਾਪਮਾਨ ਕਦੇ ਵੀ 29 ਡਿਗਰੀ ਤੋਂ ਉੱਪਰ ਨਹੀਂ ਗਿਆ । ਰਾਤ ਦਾ ਤਾਪਮਾਨ ਵੀ 14 ਡਿਗਰੀ ਤੋਂ ਵੱਧ ਨਹੀਂ ਰਿਹਾ, ਜਦੋਂ ਕਿ ਮੌਜੂਦਾ ਤਾਪਮਾਨ 16 ਡਿਗਰੀ ਤੋਂ ਉਪਰ ਹੈ।

ਇਸ ਬਾਰੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ‘ਚ ਰਾਹਤ ਦੀ ਕੋਈ ਉਮੀਦ ਨਹੀਂ ਹੈ ਅਤੇ ਮੌਸਮ (Weather Alert) ਅਜਿਹਾ ਹੀ ਰਹੇਗਾ। ਮੀਂਹ ਪੈਣ ਤੱਕ ਮੌਸਮ ਖੁਸ਼ਕ ਰਹੇਗਾ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਹਾਲ ਹੀ ਵਿੱਚ ਏਅਰ ਕੁਆਲਿਟੀ ਇੰਡੈਕਸ 300 ਨੂੰ ਪਾਰ ਕਰ ਗਿਆ ਹੈ, ਇਸ ਲਈ ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਕਿਉਂਕਿ ਇਸ ਮੌਸਮ ‘ਚ ਖੰਘ ਅਤੇ ਹੋਰ ਜ਼ੁਕਾਮ ਦੀ ਸਮੱਸਿਆ ਹੁੰਦੀ ਹੈ।

ਮੌਸਮ ਵਿਗਿਆਨੀਆਂ ਨੇ ਲੋਕਾਂ ਨੂੰ ਮਾਸਕ ਪਾ ਕੇ ਯਾਤਰਾ ਕਰਨ ਦੀ ਸਲਾਹ ਦਿੱਤੀ ਹੈ, ਕਿਉਂਕਿ ਧੂੰਏਂ ਕਾਰਨ ਵਿਜ਼ੀਬਿਲਟੀ ਬਹੁਤ ਘੱਟ ਜਾਂਦੀ ਹੈ ਅਤੇ ਖ਼ਰਾਸ, ਖੰਘ ਅਤੇ ਹੋਰ ਕਈਂ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।

Scroll to Top