ਕੈਬਨਿਟ ਮੰਤਰੀ ਅਨਿਲ ਵਿਜ ਦਾ ਵੱਡਾ ਬਿਆਨ ਆਇਆ ਸਾਹਮਣੇ, ਚੋਣਾਂ ਦੌਰਾਨ ਹੋ ਸਕਦਾ ਸੀ ਖ਼ੂਨ-ਖ਼ਰਾਬਾ

5 ਨਵੰਬਰ 2024: ਹਰਿਆਣਾ ਸਰਕਾਰ (haryana goverment)  ‘ਚ ਕੈਬਨਿਟ ਮੰਤਰੀ ਅਨਿਲ ਵਿਜ (Cabinet Minister Anil Vij) ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਚੋਣਾਂ (elections) ਦੌਰਾਨ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਹਰਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ, ਕਿਸ ਨੇ ਅਜਿਹਾ ਕਰਨ ਲਈ ਕਿਹਾ ਇਹ ਜਾਂਚ ਦਾ ਵਿਸ਼ਾ ਹੈ। ਉੱਥੇ ਹੀ ਮੰਤਰੀ ਨੇ ਕਿਹਾ ਕਿ ਮੈਂ ਕੋਈ ਸਿੱਧਾ ਇਲਜ਼ਾਮ ਨਹੀਂ ਲਗਾ ਰਿਹਾ, ਪਰ ਚੋਣਾਂ ਦੌਰਾਨ ਖ਼ੂਨ-ਖ਼ਰਾਬਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਜੋ ਅਨਿਲ ਵਿੱਜ ਜਾਂ ਉਨ੍ਹਾਂ ਦੀ ਪਾਰਟੀ ਦੇ ਕਿਸੇ ਵਰਕਰ (workers) ਨੂੰ ਮਾਰਿਆ ਜਾਵੇ।

 

ਕੈਬਿਨਟ ਮੰਤਰੀ ਵਿੱਜ ਨੇ ਅੱਗੇ ਇਲਜ਼ਾਮ ਲਗਾਇਆ ਕਿ ਨਗਰ ਪਾਲਿਕਾ ਨੇ ਸਾਡੇ ਵੱਲੋਂ ਮਨਜ਼ੂਰ ਕੀਤੀ ਸੜਕ ਦੇ ਨਿਰਮਾਣ ਨੂੰ ਰੋਕ ਦਿੱਤਾ ਹੈ, ਜੋ ਹੁਣ ਸ਼ੁਰੂ ਹੋ ਗਿਆ ਹੈ। ਹੁਣ ਜੇਕਰ ਟੈਂਡਰ ਹੀ ਨਹੀਂ ਹਨ ਤਾਂ ਸੜਕ ਕਿਵੇਂ ਬਣਨੀ ਸ਼ੁਰੂ ਹੋ ਗਈ? ਜੇਕਰ ਪਹਿਲਾਂ ਟੈਂਡਰ ਲੱਗ ਗਏ ਸਨ ਤਾਂ ਸੜਕ ਚੋਣਾਂ ਦੌਰਾਨ ਵੀ ਨਹੀਂ ਬਣਾਇਆ ਜਾ ਸਕਦਾ ਸੀ, ਚੋਣ ਜ਼ਾਬਤਾ ਇਸ ਦੀ ਮਨਾਹੀ ਨਹੀਂ ਕਰਦਾ, ਪਰ ਫਿਰ ਵੀ ਸਾਰੇ ਕੰਮ ਰੁਕੇ ਹੋਏ ਹਨ। ਤੁਹਾਨੂੰ ਦੱਸ ਦੇਈਏ ਕਿ ਅਨਿਲ ਵਿੱਜ ਅੰਬਾਲਾ ਕੈਂਟ ਵਿਧਾਨ ਸਭਾ ਸੀਟ ਤੋਂ 7 ਹਜ਼ਾਰ ਤੋਂ ਵੱਧ ਵੋਟਾਂ ਨਾਲ ਚੋਣ ਜਿੱਤੇ ਹਨ।

Scroll to Top