ਚੰਡੀਗੜ੍ਹ, 4 ਨਵੰਬਰ 2024: ਹਰਿਆਣਾ ਦੇ ਕੁਰੂਕਸ਼ੇਤਰ ‘ਚ ਇਸ ਵਾਰ 28 ਨਵੰਬਰ ਤੋਂ 15 ਦਸੰਬਰ 2024 ਤੱਕ ਅੰਤਰਰਾਸ਼ਟਰੀ ਗੀਤਾ ਮਹੋਤਸਵ ਕਰਵਾਇਆ ਜਾਵੇਗਾ | ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੰਤਰਰਾਸ਼ਟਰੀ ਗੀਤਾ ਮਹੋਤਸਵ ਧੂਮ-ਧਾਮ ਨਾਲ ਕਰਵਾਇਆ ਜਾਵੇਗਾ।
ਹਰਿਆਣਾ ਸਰਕਾਰ ਦੇ ਬੁਲਾਰੇ ਮੁਤਾਬਕ ਇਸ ਮੇਲੇ ਦੇ ਮੁੱਖ ਪ੍ਰੋਗਰਾਮ 5 ਦਸੰਬਰ ਤੋਂ 11 ਦਸੰਬਰ ਤੱਕ ਕਰਵਾਏ ਜਾਣਗੇ। ਇਸਦੇ ਨਾਲ ਹੀ ਆਵਾਜਾਈ ਦੇ ਮੱਦੇਨਜ਼ਰ ਵਿਆਪਕ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸਾਲ 2016 ਤੋਂ ਹਰਿਆਣਾ ਸਰਕਾਰ ਨੇ ਗੀਤਾ ਮਹੋਤਸਵ ਅੰਤਰਰਾਸ਼ਟਰੀ ਪੱਧਰ ‘ਤੇ ਮਨਾਉਣਾ ਸ਼ੁਰੂ ਕੀਤਾ ਸੀ। ਇਸ ਵਾਰ ਅੰਤਰਰਾਸ਼ਟਰੀ ਗੀਤਾ ਮਹੋਤਸਵ ਵਿੱਚ ਤਨਜ਼ਾਨੀਆ ਭਾਈਵਾਲ ਦੇਸ਼ ਹੋਵੇਗਾ ਅਤੇ ਉੜੀਸਾ ਭਾਈਵਾਲ ਸੂਬਾ ਹੋਵੇਗਾ।
Read More: Gurugram: ਗੁਰੂਗ੍ਰਾਮ ‘ਚ ਪੋਲੀਥੀਨ ਦੀ ਵਰਤੋਂ ਰੋਕਣ ਤੇ ਸਰਕਾਰੀ ਜ਼ਮੀਨ ਨੂੰ ਕਬਜ਼ੇ ਤੋਂ ਮੁਕਤ ਕਰਵਾਉਣ ਦੇ ਹੁਕਮ
ਉਨ੍ਹਾਂ ਇਹ ਵੀ ਦੱਸਿਆ ਕਿ ਅੰਤਰਰਾਸ਼ਟਰੀ ਗੀਤਾ ਮਹੋਤਸਵ ਮੌਕੇ ਸ਼ਿਲਪਕਾਰੀ ਅਤੇ ਸਰਸ ਮੇਲਾ ਵੀ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਗੀਤਾ ਮਹੋਤਸਵ ਸਬੰਧੀ ਪ੍ਰੋਗਰਾਮ 48 ਕੋਸ ਦੇ ਦਾਇਰੇ ‘ਚ ਆਉਂਦੀਆਂ ਥਾਵਾਂ ‘ਤੇ ਕਰਵਾਏ ਜਾਣਗੇ।